December 14, 2024, 2:56 am
----------- Advertisement -----------
HomeNewsBreaking Newsਅਮਰਪ੍ਰੀਤ ਕੌਰ ਸੰਧੂ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਕਾਰਜਭਾਰ ਸੰਭਾਲਿਆ

ਅਮਰਪ੍ਰੀਤ ਕੌਰ ਸੰਧੂ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਜੋਂ ਕਾਰਜਭਾਰ ਸੰਭਾਲਿਆ

Published on

----------- Advertisement -----------

ਫਾਜ਼ਿਲਕਾ, 13 ਸਤੰਬਰ- ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ  ਅੱਜ ਇੱਥੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ। ਉਹ 2016 ਬੈਚ ਦੇ ਆਈਏਐਸ ਅਫ਼ਸਰ ਹਨ। ਉਹ ਇਸ ਤੋਂ ਪਹਿਲਾਂ ਜਲੰਧਰ ਵਿਕਾਸ ਅਥਾਰਟੀ ਦੇ ਚੀਫ ਐਡਮਿਨਸਟ੍ਰੇਟਰ ਵਜੋਂ ਸੇਵਾ ਨਿਭਾਅ ਰਹੇ ਸਨ। ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਦੇ ਨਾਲ ਨਾਲ ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਦਾ ਚਾਰਜ ਵੀ ਉਨ੍ਹਾਂ ਕੋਲ ਰਹੇਗਾ।

ਇਸ ਮੌਕੇ ਅਹੁਦਾ ਸੰਭਾਲਣ ਵੇਲੇ ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਸਰਕਾਰ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨਾ ਉਨ੍ਹਾਂ ਦੀ ਪ੍ਰਥਾਮਿਕਤਾ ਰਹੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਲਾਭ ਸਮਾਜ ਦੇ ਹਰ ਇਕ ਯੋਗ ਵਿਕਅਤੀ ਤੱਕ ਪੁੱਜੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਉਚ ਮਿਆਰੀ ਗੁਣਵਤਾ ਅਨੁਸਾਰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਉਣਾ ਉਨ੍ਹਾਂ ਦੀ ਤਰਜੀਹ ਰਹੇਗੀ।

ਇਸ ਮੌਕੇ ਇੱਥੇ ਪੁੱਜਣ ਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਪੰਕਜ ਬਾਂਸਲ, ਡੀਐਸਪੀ ਕੰਵਲਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਵੀ ਦਿੱਤੀ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਕੂਲ ਕੋਚਿੰਗ ਚ ਮਾਰ ਰਿਹਾ ਸੀ ਬੰਕ,ਸਕੂਲ ਫੀਸ ਦੇ ਪੈਸੇ ਉਡਾ ਰਿਹਾ ਸੀ ਸਿਗਰਟ ਤੇ ਸ਼ਰਾਬ ਤੇ, ਹਤਿਆਰੇ ਬੇਟੇ ਦੀ ਕਹਾਣੀ

ਯੂਪੀ ਦੇ ਗੋਰਖਪੁਰ ਵਿੱਚ ਸਹਾਇਕ ਵਿਗਿਆਨੀ ਰਾਮ ਮਿਲਨ ਦੀ ਪਤਨੀ ਦੀ ਮੌਤ ਦਾ ਮਾਮਲਾ...

ਮੁੱਖ ਮੰਤਰੀ ਵੱਲੋਂ ਫਿਨਲੈਂਡ ਤੋਂ ਪਰਤੇ ਅਧਿਆਪਕਾਂ ਨੂੰ ਸੂਬੇ ਦੀ ਸਿੱਖਿਆ ਕ੍ਰਾਂਤੀ ਦੇ ਮੋਢੀ ਬਣਨ ਦਾ ਸੱਦਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਿਨਲੈਂਡ ਤੋਂ ਸਿਖਲਾਈ ਲੈ ਕੇ ਪਰਤੇ ਅਧਿਆਪਕਾਂ ਨੂੰ...

ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਗ਼ੈਰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ

ਪੁਸ਼ਪਾ-2 ਨੂੰ ਲੈ ਕੇ ਲਗਾਤਾਰ ਚਰਚਾ 'ਚ ਰਹਿਣ ਵਾਲਾ ਅੱਲੂ ਅਰਜੁਨ (Allu Arjun )...

10 ਦਿਨ ਸਜ਼ਾ ਕੀਤੀ ਪੂਰੀ, ਸ੍ਰੀ ਆਕਾਲ ਤਖਤ ਸਾਹਿਬ ਨਤਮਸਤਕ ਹੋਣਗੇ ਸੁਖਬੀਰ ਬਾਦਲ, ਕੀ ਹੈ ਅੱਗੇ ਦੀ ਰਣਨੀਤੀ ?

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਅਤੇ ਹੋਰ ਆਗੂਆਂ ਨੂੰ ਧਾਰਮਿਕ ਸਜ਼ਾ ਵਜੋਂ...

ਨਾਮਜ਼ਦਗੀ ਦੇ ਆਖਰੀ ਦਿਨ ਪਤਨੀ ਨੂੰ ਸਕੂਟਰ ‘ਤੇ ਬਿਠਾ ਕੇ ਕਾਗਜ਼ ਭਰਨ ਪਹੁੰਚੇ MLA ਗੁਰਪ੍ਰੀਤ ਗੋਗੀ

ਪੰਜਾਬ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਲਈ ਵੋਟਾਂ ਪੈਣਗੀਆਂ। ਚੋਣਾਂ ਲਈ ਨਾਮਜ਼ਦਗੀਆਂ...

ਨਾਮਜ਼ਦਗੀ ਭਰਨ ਦਾ ਆਖਰੀ ਦਿਨ, 22 IAS ਅਬਜ਼ਰਵਰ ਤਾਇਨਾਤ, ਇਨ੍ਹਾਂ 5 ਸ਼ਹਿਰਾਂ ਵਿੱਚ 21 ਨੂੰ ਹੋਵੇਗੀ ਵੋਟਿੰਗ

ਪੰਜਾਬ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ...

ਕਿਸਾਨਾਂ ਦੇ ਹੱਕ ਚ ਆਏ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਿਹਾ, ਜਲਦ ਕਰੇ ਕੇਂਦਰ ਮਸਲੇ ਦਾ ਹੱਲ

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ...

ਕਿਸਾਨ ਆਗੂ ਡੱਲੇਵਾਲ ਦੀ ਹਾਲਤ ਚਿੰਤਾਜਨਕ, ਹੁਣ ਅਮਰੀਕਾ ਤੋਂ ਆਏ ਡਾਕਟਰ ਕਰਨਗੇ ਇਲਾਜ

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੀ ਹਾਲਤ ਹੁਣ ਕਾਫ਼ੀ ਚਿੰਤਾਜਨਕ ਹੋ ਚੁੱਕੀ...

ਨਾਮਜ਼ਦਗੀਆਂ ਭਰਨ ਨੂੰ ਲੈਕੇ ਹੋਇਆ ਖੂਬ ਹੰਗਾਮਾ,ਖੋਹੇ ਇੱਕ ਦੂਜੇ ਦੇ ਕਾਗਜ਼

 ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਪੰਜਾਬ ਪੁਲਿਸ ਵਲੋਂ...