ਬੀਐਸਐਫ ਦੀ 71 ਬਟਾਲੀਅਨ ਛਾਉਣੀ ਸੁਰਸਿੰਘ ਵਿੱਚ ਬੀਤੀ ਰਾਤ ਇੱਕ ਬੀਐਸਐਫ ਜਵਾਨ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਜਵਾਨ ਦੀ ਪਛਾਣ ਕਾਂਸਟੇਬਲ ਜਤਿੰਦਰ ਕੁਮਾਰ ਪੁੱਤਰ ਬਕਤੇਸ਼ਵਰ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ।
ਭਿੱਖੀਵਿੰਡ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੀਐਸਐਫ ਅਧਿਕਾਰੀਆਂ ਦੇ ਬਿਆਨ ਦਰਜ ਕਰਕੇ ਲਾਸ਼ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਤਿੰਦਰ ਕੁਮਾਰ ਬੀਐਸਐਫ ਦੀ ਸੁਰਸਿੰਘ ਛਾਉਣੀ ਦੇ ਐਮਟੀ ਸੈਕਸ਼ਨ ਵਿੱਚ ਬਤੌਰ ਡਰਾਈਵਰ ਆਪਣੀ ਡਿਊਟੀ ਕਰ ਰਿਹਾ ਸੀ। ਫਿਲਹਾਲ ਬੀਐਸਐਫ ਅਧਿਕਾਰੀ ਜਵਾਨ ਵੱਲੋਂ ਕੀਤੀ ਖੁਦਕੁਸ਼ੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਭਿੱਖੀਵਿੰਡ ਦੇ ਐਸਐਚਓ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਬੀਐਸਐਫ ਅਧਿਕਾਰੀਆਂ ਵੱਲੋਂ ਭੇਜੇ ਹੁਕਮਾਂ ਅਨੁਸਾਰ ਬੀਐਸਐਫ ਦੇ ਇੱਕ ਜਵਾਨ ਨੇ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬੀ.ਐਸ.ਐਫ ਅਧਿਕਾਰੀਆਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਜਵਾਨ ਦੇ ਨਾਲ ਕਮਰੇ ਵਿੱਚ ਬੈਠੇ ਹੋਰ ਜਵਾਨਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
BSF ਜਵਾਨ ਵੱਲੋਂ ਆਪਣੀ ਸਰਵਿਸ ਰਾਈਫਲ ਨਾਲ ਗੋ.ਲੀ ਮਾਰ ਕੇ ਖੁ.ਦ.ਕੁ.ਸ਼ੀ, ਮਾਮਲੇ ਦੀ ਜਾਂਚ ਜਾਰੀ
Published on
----------- Advertisement -----------
----------- Advertisement -----------












