ਭਾਰੀ ਮੀਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਅਤੇ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਉਥੇ ਹੀ ਕਈ ਮਹੱਲਿਆਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਡੇਂਗੂ ਵੀ ਕਾਫੀ ਫੈਲ ਰਿਹਾ ਹੈ
ਇਸੇ ਨੂੰ ਮੁੱਖ ਰੱਖਦੇ ਹੋਏ ਇੱਕ ਸੰਸਥਾ ਵੱਲੋਂ ਡੇਂਗੂ ਨੂੰ ਰੋਕਦੇ ਹੋਏ ਇੱਕ ਦਿਨ ਵਿੱਚ ਦੋ ਵਾਰ ਸਪਰੇ ਕੀਤੀ ਜਾ ਰਹੀ ਹੈ ਉਹਨਾਂ ਗਲੀਆਂ ਮੁਹੱਲਿਆਂ ਦੇ ਵਿੱਚ ਜਾਇਆ ਜਾ ਰਿਹਾ ਹੈ ਜਿੱਥੇ ਜਿਆਦਾ ਡੇਂਗੂ ਫੈਲਣ ਦਾ ਡਰ ਹੈ
ਸੰਸਥਾ ਦੇ ਆਗੂਆਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਪਾਣੀ ਨਾ ਇਕੱਠਾ ਹੋਣ ਦਿਓ ਅਤੇ ਸਫਾਈ ਰੱਖੋ ਨਹੀਂ ਤਾਂ ਡੇਂਗੂ ਵੱਡੇ ਪੱਧਰ ਤੇ ਫੈਲ ਰਿਹਾ ਹੈ
ਸੰਸਥਾ ਦੇ ਆਗੂਆਂ ਨੇ ਉਨਾਂ ਸਕੂਲਾਂ ਚ ਜਾ ਕੇ ਵੀ ਸਪਰੇ ਕੀਤੀ ਜਿੱਥੇ ਪਤਾ ਲੱਗਿਆ ਕਿ ਮੀਂਹ ਦਾ ਪਾਣੀ ਖੜ ਰਿਹਾ ਹੈ ਉਹਨਾਂ ਦੱਸਿਆ ਕਿ ਆਪਣੇ ਵਾਟਰ ਕੂਲਰਾਂ ਦੇ ਵਿੱਚ ਗੰਦਾ ਪਾਣੀ ਨਾ ਰਹਿਣ ਦਿਓ ਅਤੇ ਆਪਣੀਆਂ ਛੱਤਾਂ ਦੇ ਵਿੱਚ ਵੀ ਜੇ ਕਿਤੇ ਪਾਣੀ ਖਲੋਤਾ ਹੈ ਤਾਂ ਉਸਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ
ਉਹਨਾਂ ਦੱਸਿਆ ਕਿ ਅਸੀਂ ਲੋਕਾਂ ਦੀ ਭਲਾਈ ਲਈ ਹੀ ਇਹ ਟੀਚਾ ਮਿਥਿਆ ਹੈ ਅਤੇ ਇੱਕ ਦਿਨ ਚ ਦੋ ਵਾਰ ਸਪਰੇ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ
ਇਹ ਡੇਂਗੂ ਦੀ ਬਿਮਾਰੀ ਜਿਆਦੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਹੁੰਦੀ ਪਈ ਹ।











