December 11, 2024, 3:47 pm
----------- Advertisement -----------
HomeNewsBreaking Newsਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਲੋਕਾਂ ਨੇ ਬਟਾਲਾ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ,...

ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਲੋਕਾਂ ਨੇ ਬਟਾਲਾ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ, ਜਾਣੋ ਕੀ ਹੈ ਮਾਮਲਾ

Published on

----------- Advertisement -----------


ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਖੋਖਰ ਫੌਜੀਆ ਵਿੱਚ ਸ਼ਮਸ਼ਾਨਘਾਟ ਦੇ ਨਜਾਇਜ਼ ਕਬਜੇ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਹਾਈਵੇਅ ਜਾਮ ਕਰਕੇ ਲੋਕਾਂ ਨੇ ਬਟਾਲਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਦੱਸ ਦਈਏ ਕਿ ਜਾਮ ਕਾਰਨ ਹਾਈਵੇਅ ਤੋਂ ਬਾਹਰ ਨਿਕਲਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਵੇਅ ’ਤੇ ਜਾਮ ਲਗਾ ਕੇ ਧਰਨੇ ਦੀ ਸੂਚਨਾ ਮਿਲਣ ’ਤੇ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਪੁੱਜੇ। ਜਿਸ ਨੇ ਪਿੰਡ ਵਾਸੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਮੰਗ ‘ਤੇ ਅੜੇ ਰਹੇ।

ਜਾਣਕਾਰੀ ਦਿੰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦਾ ਇਹ ਸ਼ਮਸ਼ਾਨਘਾਟ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਬਣਿਆ ਸੀ। ਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਨੈਸ਼ਨਲ ਹਾਈਵੇਅ ਦੇ ਨੇੜੇ ਹੋਣ ਕਾਰਨ ਇਸ ਥਾਂ ਦੀ ਕੀਮਤ ਲੱਖਾਂ ਰੁਪਏ ਹੋ ਗਈ ਹੈ। ਬਾਬਾ ਸ਼ਿਵ ਸਿੰਘ ਦਾ ਡੇਰਾ ਸ਼ਮਸ਼ਾਨਘਾਟ ਨੇੜੇ ਹੋਣ ਕਾਰਨ ਬਾਬਾ ਆਪਣੇ ਸਾਥੀਆਂ ਅਤੇ ਪਿੰਡ ਦੇ ਸਰਪੰਚ ਦੀ ਮਿਲੀਭੁਗਤ ਨਾਲ ਇਸ ’ਤੇ ਕਬਜ਼ਾ ਕਰ ਰਿਹਾ ਸੀ।

ਸ਼ਮਸ਼ਾਨਘਾਟ ਦਾ ਸਮਾਨ ਵੀ ਉਖਾੜ ਦਿੱਤਾ ਗਿਆ ਹੈ। ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਹੁਣ ਉਹ ਸ਼ਮਸ਼ਾਨਘਾਟ ਨੂੰ ਬਚਾਉਣ ਲਈ ਧਰਨਾ ਦੇਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਬਜ਼ਿਆਂ ਨੂੰ ਹਟਾਇਆ ਨਹੀਂ ਜਾਂਦਾ ਅਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਾਮ ਨਹੀਂ ਹਟਾਇਆ ਜਾਵੇਗਾ।

ਮੌਕੇ ’ਤੇ ਪੁੱਜੇ ਐਸਐਚਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹਨ। ਅਤੇ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਲੋਕਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

16 ਸਾਲ ਦੀ ਉਮਰ ਤੋਂ ਆਏ ਸਨ ਬਾਣੇ ਚ, ਵਿਵਾਦਾਂ ਚ ਰਹਿਣ ਵਾਲੇ,ਜਾਣੋਂ ਕੋਣ ਨੇ ਢੱਡਰੀਆਂ ਵਾਲੇ ?

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਤਾਂ ਜ਼ਹਿਰ ਦੇਕੇ ਦਿੱਤੀ ਸੀ ਮੌ+ਤ,ਜਾਣੋਂ ਢੱਡਰੀਆਂ ਵਾਲੇ ਦਾ ਕਾਲਾ ਸੱਚ!

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ...

ਨਸ਼ੇ ਨੂੰ ਲੈਕੇ NIA ਦੀ ਵੱਡੀ ਕਾਰਵਾਈ,ਪੰਜਾਬ ਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ

ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ NIA ਦੀ ਰੇਡ ਜਾਰੀ ਹੈ। ਦੱਸਣਯੋਗ ਹੈ ਕਿ ਇਹ...

ਖ਼ੁਸ਼ੀਆਂ ਬਦਲੀਆਂ ਮਾਤਮ ਚ,ਵਿਆਹ ਤੋਂ ਦੂਜੇ ਦਿਨ ਨਵੀਂ ਵਿਆਹੀ ਨੇ ਚੁੱਕਿਆ ਖੌਫਨਾਕ ਕਦਮ

ਸਥਾਨਕ ਟਿੱਬਾ ਰੋਡ ਸ਼ਿਵ ਸ਼ੰਕਰ ਕਾਲੋਨੀ ਵਿੱਚ ਵਿਆਹੀ ਮੁਟਿਆਰ ਨੇ ਵਿਆਹ ਤੋਂ ਦੋ ਦਿਨ...

ਬੁਰੇ ਫਸੇ ਰਣਜੀਤ ਸਿੰਘ ਢੱਡਰੀਆਂ ਵਾਲੇ,ਕਤਲ ਤੇ ਬਲਾਤਕਾਰ ਦਾ ਕੇਸ ਦਰਜ !

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ...

ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਅਪੀਲ, 12 ਦਸੰਬਰ ਸ਼ਾਮ ਨੂੰ ਸਾਰੇ ਦੇਸ਼ਵਾਸੀ ਭੁੱਖ ਹੜਤਾਲ ‘ਚ ਸਾਥ ਦੇਣ

ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕਾਫੀ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਦੀਆਂ ਬਰੂਹਾਂ...

 21 ਘੰਟੇ ਤੋਂ ਬੋਰਵੈੱਲ ‘ਚ ਫਸਿਆ 5 ਸਾਲਾ ਮਾਸੂਮ ,ਜ਼ਿੰਦਗੀ ਤੇ ਮੌਤ ਦੀ ਲੜ ਰਿਹਾ ਲੜਾਈ

5 ਸਾਲ ਦਾ ਛੋਟਾ ਆਰੀਅਨ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ...

ਪ੍ਰੇਸ਼ਾਨੀ ਚ ਫਸੇ ਧਰਮਿੰਦਰ ਦਿਓਲ, ਲੱਗੇ ਧੋਖਾਧੜੀ ਦੇ ਇਲਜ਼ਾਮ , ਅਦਾਲਤ ਨੇ ਸੰਮਨ ਕੀਤੇ ਜਾਰੀ 

 ਬਾਲੀਵੁੱਡ ਦਾ ਹੀ-ਮੈਨ ਹਾਲ ਹੀ ਵਿੱਚ 89 ਸਾਲ ਦਾ ਹੋਇਆ ਹੈ। ਆਪਣੇ ਜਨਮ ਦਿਨ...

ਭੁੱਖ ਹੜਤਾਲ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਵਿਗੜੀ,ਬਾਕੀ ਕਿਸਾਨਾਂ ਨੇ ਵੀ ਕੀਤੀ ਭੁੱਖ ਹੜਤਾਲ ਸ਼ੁਰੂ

ਹਰਿਆਣਾ ਅਤੇ ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਅੱਜ...