ਅੰਮ੍ਰਿਤਸਰ ਦੇ ਇਸਲਾਮਾਦ ਵਿਖੇ ਆਨੰਦ ਪ੍ਰਵਿਜਨ ਸਟੋਰ ਦੇ ਮਾਲਿਕ ਸੰਜੇ ਆਨੰਦ ਨਾਮ ਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਅੰਮ੍ਰਿਤਸਰ ਪੁਲਿਸ ਦੇ ਏ.ਐੱਸ.ਆਈ ਰਾਜੇਸ਼ ਉਹਰੀ ਨੂੰ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਰਾਜੇਸ਼ ਉਹਰੀ ਉਪਰ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਜਾਣਕਾਰੀ ਅੰਮ੍ਰਿਤਸਰ ਪੁਲਿਸ ਦੇ ਏ.ਸੀ.ਪੀ ਸੰਜੀਵ ਕੁਮਾਰ ਨੇ ਦਿੰਦਿਆ ਕਿਹਾ ਕਿ ਬੀਤੀ ਰਾਤ ਆਨੰਦ ਪ੍ਰਵਿਜਨ ਸਟੋਰ ਦੇ ਮਾਲਕ ਸੰਜੇ ਆਨੰਦ ਨੂੰ ਗੋਲੀ ਮਾਰ ਕੇ ਮਾਰਨ ਵਾਲਾ ਅੰਮ੍ਰਿਤਸਰ ਪੁਲਿਸ ਦਾ ਏ.ਐੱਸ.ਆਈ ਰਾਜੇਸ਼ ਉਹਰੀ ਨੂੰ ਕੌਟ ਖਾਲਸਾ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਉਪਰ ਧਾਰਾ 302 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਤੁਹਾਨੂੰ ਦਸਦੇਈਦੇ ਕਿ ਰਾਜੇਸ਼ ਉਹਰੀ ਜੌ ਕਿ ਅੰਮ੍ਰਿਤਸਰ ਪੁਲਿਸ ਵਿਚ ਬਤੌਰ ਏ.ਐੱਸ.ਆਈ ਨੌਕਰੀ ਕਰਦਾ ਸੀ, ਵੱਲੋਂ ਕੌਰਟ ਕੇਸ ਦੇ ਚਲਦਿਆਂ ਪਰੇਸ਼ਾਨੀ ਅਤੇ ਆਪਣੀ ਪੁਰਾਣੀ ਰੰਜਿਸ਼ ਕਾਰਨ ਸੰਜੇ ਆਨੰਦ ਨੂੰ ਆਪਣੇ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਸੰਬਧੀ ਪੁਲਿਸ ਵੱਲੋ ਕਾਰਵਾਈ ਕਰਦਿਆਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮੁਕਦਮਾ ਦਰਜ ਅਗਲੀ ਕਾਰਵਾਈ ਕਰ ਦਿੱਤੀ ਗਈ ਹੈ।