June 30, 2026, 6:11 pm
----------- Advertisement -----------
HomeNewsLatest Newsਰਜਿੰਦਰਾ ਹਸਪਤਾਲ ਦੀ ਇੱਕ ਹੋਰ ਸਫ਼ਲ ਉਪਲਬੱਧੀ

ਰਜਿੰਦਰਾ ਹਸਪਤਾਲ ਦੀ ਇੱਕ ਹੋਰ ਸਫ਼ਲ ਉਪਲਬੱਧੀ

Published on

----------- Advertisement -----------

ਪਟਿਆਲਾ, 29 ਮਈ: ਸਰਕਾਰੀ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਨੇ ਸਿਹਤ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਇੱਥੇ ਦੇ ਨੱਕ, ਕੰਨ ਤੇ ਗਲਾ ਵਿਭਾਗ ਦੇ ਮੁਖੀ ਪ੍ਰੋ. ਡਾ. ਸੰਜੀਵ ਭਗਤ ਦੀ ਅਗਵਾਈ ਹੇਠਲੀ ਟੀਮ, ਜਿਸ ਵਿੱਚ ਸਹਾਇਕ ਪ੍ਰੋਫੈਸਰ ਡਾ. ਵਿਸ਼ਵ ਯਾਦਵ ਸ਼ਾਮਲ ਹਨ, ਨੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਏ ਇੱਕ 63 ਸਾਲ ਦੇ ਮਰਦ ਮਰੀਜ਼ ਦੀ ਖੋਪੜੀ ਵਿੱਚ ਫਸੇ 9 ਗੁਣਾ 9 ਸੈਂਟੀਮੀਟਰ ਸਕੱਲ ਬੇਸ ਟਿਊਮਰ ਦੀ ਗੁੰਝ ਲਦਾਰ ਪਰੰਤੂ ਸਫ਼ਲਤਾ ਪੂਰਵਕ ਸਰਜਰੀ ਕੀਤੀ ਹੈ। ਇਸ ਟੀਮ ਵਿੱਚ ਸ਼ਾਮਲ ਪ੍ਰੋਫੈਸਰ ਪ੍ਰਮੋਦ ਕੁਮਾਰ (ਮੁਖੀ) ਅਤੇ ਡਾ. ਗੁਰਜੀਤ ਗਾਂਧੀ ਨੇ ਮਰੀਜ ਨੂੰ ਐਨਸਥੀਸੀਆ ਦਿੱਤਾ।

ਡਾ. ਸੰਜੀਵ ਭਗਤ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ ਦੀ ਖੋਪੜੀ ਨੇੜੇ ਫਸਿਆ ਇਹ ਟਿਊਮਰ ਬਹੁਤ ਵੱਡਾ ਸੀ, ਜੋ ਕਿ ਖੋਪੜੀ ਦੇ ਅਧਾਰ ਦੇ ਹੇਠਾਂ ਚਿਹਰੇ ਦੇ ਖੱਬੇ ਪਾਸੇ ਨੂੰ ਫੈਲ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਸ ਅਤਿਅੰਤ ਗੁੰਝਲਦਾਰ ਸਰਜਰੀ ਨੂੰ ਪੂਰਾ ਕਰਨ ਵਿੱਚ 4 ਘੰਟੇ ਲੱਗੇ, ਹੁਣ ਮਰੀਜ਼ ਠੀਕ ਹੋ ਰਿਹਾ ਹੈ ਅਤੇ 2 ਦਿਨਾਂ ਬਾਅਦ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ ਅਤੇ ਉਮੀਦ ਹੈ ਕਿ ਉਹ ਹੋਰ 10 ਦਿਨਾਂ ਵਿੱਚ ਆਪਣਾ ਰੋਜ਼ਾਨਾ ਕੰਮ ਕਰਨ ਦੀ ਰੁਟੀਨ ਮੁੜ ਸ਼ੁਰੂ ਕਰ ਦੇਵੇਗਾ।

ਈ.ਐਨ.ਟੀ. ਵਿਭਾਗ ਦੀ ਇਸ ਸਫ਼ਲਤਾ ‘ਤੇ ਵਧਾਈ ਦਿੰਦਿਆਂ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜਿੱਥੇ ਸੂਬੇ ਵਿੱਚ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਉਥੇ ਹੀ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਵੀ ਹੋਰ ਵੱਡੇ ਸੁਧਾਰ ਕੀਤੇ ਜਾਣਗੇ। ਇਸੇ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਨੇ ਕਿਹਾ, ‘ਰਜਿੰਦਰਾ ਹਸਪਤਾਲ ਦਾ ਈਐਨਟੀ ਵਿਭਾਗ ਹੁਣ ਸਕੱਲ ਬੇਸ ਅਤੇ ਮੂੰਹ ਅਤੇ ਗਲੇ ਦੇ ਕੈਂਸਰ ਦੀਆਂ ਅਜਿਹੀਆਂ ਗੁੰਝਲਦਾਰ ਸਰਜਰੀਆਂ ਵੀ ਕਰ ਰਿਹਾ ਹੈ ਅਤੇ ਹੁਣ ਪੰਜਾਬ ਭਰ ਦੇ ਮਰੀਜ਼ ਈ.ਐਨ.ਟੀ. ਦੀਆਂ ਹਰ ਤਰ੍ਹਾਂ ਦੀਆਂ ਐਡਵਾਂਸ ਸਰਜਰੀਆਂ ਲਈ ਰਾਜਿੰਦਰਾ ਹਸਪਤਾਲ ਵਿੱਚ ਆ ਰਹੇ ਹਨ।

ਜਦੋਂਕਿ ਰਾਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਇਸ ਕਾਮਯਾਬ ਮੁਸ਼ਕਿਲ ਆਪਰੇਸ਼ਨ ਲਈ ਟੀਮ, ਪ੍ਰੋ. ਭਗਤ ਅਤੇ ਡਾ. ਯਾਦਵ ਨੂੰ ਵਧਾਈ ਦਿੰਦਿਆਂ ਕਿਹਾ, ਈਐਨਟੀ ਵਿਭਾਗ ਨੂੰ ਏਮਜ਼ ਅਤੇ ਪੀਜੀਆਈ ਦੇ ਪੱਧਰ ਤੱਕ ਅਪਗ੍ਰੇਡ ਕਰਨ ਲਈ ਉੱਨਤ ਉਪਕਰਨਾਂ ਦੀ ਖਰੀਦ ਦੀ ਪ੍ਰਕਿਰਿਆ ਚੱਲ ਰਹੀ ਹੈ। ਜਿਕਰਯੋਗ ਹੈ ਕਿ ਪਹਿਲਾਂ ਅਜਿਹੇ ਮਰੀਜ਼ਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਜਾਣਾ ਪੈਂਦਾ ਸੀ, ਜਦਕਿ ਪ੍ਰਾਈਵੇਟ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਸਰਜਰੀ ਲਈ ਕਰੀਬ ਡੇਢ ਲੱਖ ਰੁਪਏ ਖਰਚ ਆਉਂਦਾ ਹੈ। ਰਾਜਿੰਦਰਾ ਹਸਪਤਾਲ ਵਿੱਚ ਇਸ ਮਰੀਜ਼ ਨੂੰ 15,000 ਰੁਪਏ ਤੋਂ ਵੀ ਘੱਟ ਖਰਚਾ ਆਇਆ ਹੈ। ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਯੋਗ ਮਰੀਜ਼ਾਂ ਲਈ, ਇਹ ਸਰਜਰੀ ਮੁਫ਼ਤ ਕੀਤੀ ਜਾਂਦੀ ਹੈ। ਵਰਨਣਯੋਗ ਹੈ ਕਿ ਈ.ਐਨ.ਟੀ. ਮਾਹਿਰਾਂ, ਡਾ. ਸੰਜੀਵ ਭਗਤ ਅਤੇ ਡਾ. ਵਿਸ਼ਵ ਯਾਦਵ ਦੀ ਟੀਮ ਹਰ ਤਰ੍ਹਾਂ ਦੀਆਂ ਗੁੰਝਲਦਾਰ ਈ.ਐਨ.ਟੀ. ਅਤੇ ਸਕਲ ਬੇਸ ਸਰਜਰੀਆਂ ਕਰ ਰਹੇ ਹਨ, ਕਿਉਂਕਿ ਦੋਵੇਂ ਸਰਜਨਾਂ ਕੋਲ ਪੀਜੀਆਈ ਚੰਡੀਗੜ੍ਹ ਅਤੇ ਏਮਜ਼, ਨਵੀਂ ਦਿੱਲੀ ਤੋਂ ਵੱਕਾਰੀ ਸੰਸਥਾਵਾਂ ਤੋਂ ਸਿਖਲਾਈ ਦਾ ਤਜਰਬਾ ਹਾਸਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੰਡੀ ਗੋਬਿੰਦਗੜ੍ਹ ‘ਚ ਫੈਲੀ ਸਨਸਨੀ! ਦੀਵਾਨ ਬੈੱਡ ‘ਚ ਲੁਕਾ ਕੇ ਲਿਜਾਈ ਜਾ ਰਹੀ ਸੀ ਮਹਿਲਾ ਦੀ ਦੇਹ

ਮੰਡੀ ਗੋਬਿੰਦਗੜ੍ਹ ਦੀ ਗਊਸ਼ਾਲਾ ਰੋਡ ‘ਤੇ ਸੋਮਵਾਰ ਦੇਰ ਰਾਤ ਨੂੰ ਉਸ ਵੇਲੇ ਸਨਸਨੀ ਫੈਲ...

PU ਚੰਡੀਗੜ੍ਹ ‘ਚ ਬੁੱਧਵਾਰ ਰਹੇਗਾ ਵਾਹਨ-ਮੁਕਤ ਦਿਵਸ, ਮੁਫ਼ਤ ਸ਼ਟਲ ਬੱਸਾਂ ਤੇ ਈ-ਰਿਕਸ਼ਾ ਤੋਂ ਮਿਲੇਗੀ ਸੁਵਿਧਾ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਅਤੇ ਈਂਧਨ ਬਚਾਉਣ ਲਈ ਪ੍ਰਸ਼ਾਸਨ...

220 ਫੁੱਟ ਡੂੰਘੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਫ਼ੌਜ ਦੇ ਜਵਾਨਾਂ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ

ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਨੇੜੇ ਧਨੌੜਾ ਪਿੰਡ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ...

ਪਾਕਿਸਤਾਨ ਵਿੱਚ 125 ਸਾਲ ਪੁਰਾਣਾ ਗੁਰਦੁਆਰਾ ਢਾਹਿਆ, ਗੁੰਬਦ ਢਾਹੁਣ ਮਗਰੋਂ ਸਿੱਖ ਵਿੱਚ ਭਾਰ ਰੋਸ

ਪਾਕਿਸਤਾਨ ਦੇ ਪੰਜਾਬ ਵਿੱਚ ਗੁਰਦੁਆਰਿਆਂ ਨੂੰ ਢਾਹੁਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਪਿਛਲੇ ਸ਼ੁੱਕਰਵਾਰ...

ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ

ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਦੀ ਮਾਰ ਝੱਲ ਰਿਹਾ ਹੈ। ਦੱਖਣ-ਪੱਛਮੀ ਯੂਰਪ ਤੋਂ...

ਸ੍ਰੀ ਹਜ਼ੂਰ ਸਾਹਿਬ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, 4 ਲੋਕਾਂ ਦੀ ਹੋਈ ਦਰਦਨਾਕ ਮੌਤ

ਜਲੰਧਰ ਦੇ ਜੰਮੂ ਨੈਸ਼ਨਲ ਹਾਈਵੇ ‘ਤੇ ਇੱਕ ਕ੍ਰੇਟਾ ਅਤੇ ਇੱਕ ਬਲੇਨੋ ਕਾਰ ਦੀ ਟੱਕਰ...

ਕੇਤਨ ਅਗਰਵਾਲ ਕੇਸ, ਕੋਰਟ ਨੇ ਸੀਆ ਤੇ ਚੇਤਨ ਦੀ ਪੁਲਿਸ ਹਿਰਾਸਤ ਵਧਾਈ, ਜਾਂਚ ‘ਚ ਹੋਏ ਵੱਡੇ ਖੁਲਾਸੇ

ਪੁਣੇ ਦੇ 26 ਸਾਲਾ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਮਾਮਲੇ ਵਿੱਚ ਇੱਕ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ

*ਮੋਗਾ; 29 ਜੂਨ: *ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਦੀਆਂ ਹਲਕੇ ਵਿੱਚ ਵਿਸ਼ੇਸ਼ ਜਨਤਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ

*ਗੁਰਦਾਸਪੁਰ; 29 ਜੂਨ*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ...