November 15, 2026, 12:27 pm
----------- Advertisement -----------
HomeNewsBreaking Newsਆਰਮੀਸ਼ ਅਸੀਜਾ ਨੇ ਫਲਾਇੰਗ ਅਫਸਰ ਬਣ ਫਾਜ਼ਿਲਕਾ ਦਾ ਨਾਮ ਕੀਤਾ ਰੌਸ਼ਨ

ਆਰਮੀਸ਼ ਅਸੀਜਾ ਨੇ ਫਲਾਇੰਗ ਅਫਸਰ ਬਣ ਫਾਜ਼ਿਲਕਾ ਦਾ ਨਾਮ ਕੀਤਾ ਰੌਸ਼ਨ

Published on

----------- Advertisement -----------


ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ (ਏ.ਐੱਫ.ਐੱਮ.ਸੀ.) ਦੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੀ ਪਾਸਿੰਗ ਆਊਟ ਪਰੇਡ ਦੌਰਾਨ ਫਾਜ਼ਿਲਕਾ ਦੀ ਧੀ ਡਾ: ਅਰਮਿਸ਼ ਅਸੀਜਾ ਨੇ ਐੱਮ.ਬੀ.ਬੀ.ਐੱਸ. ਪੂਰੀ ਕਰ ਕੇ ਏਅਰ ਫੋਰਸ ‘ਚ ਫਲਾਇੰਗ ਅਫਸਰ ਬਣ ਕੇ ਫਾਜ਼ਿਲਕਾ ਦਾ ਨਾਂ ਰੌਸ਼ਨ ਕੀਤਾ ਹੈ ਜ਼ਿਲੇ ਦੇ ਪਹਿਲੇ ਫਲਾਇੰਗ ਅਫਸਰ ਬਣੇ ਡਾ. ਆਰਮੀਸ਼ ਅਸੀਜਾ ਨੇ 2019 ਵਿੱਚ AIIMS ਅਤੇ AFMS ਵਿੱਚ ਆਲ ਇੰਡੀਆ NEET ਮੈਡੀਕਲ ਪ੍ਰੀਖਿਆ ਲਈ ਅਤੇ ਦੇਸ਼ ਦੀ ਸੇਵਾ ਕਰਨ ਦੇ ਜਨੂੰਨ ਨਾਲ, ਉਸਨੇ ਭਾਰਤੀ ਫੌਜ ਵਿੱਚ ਡਾਕਟਰ ਬਣਨ ਦਾ ਫੈਸਲਾ ਕੀਤਾ ਅਤੇ MBBS ਵਿੱਚ ਦਾਖਲਾ ਲਿਆ।

ਦੱਸ ਦਈਏ ਕਿ AFMC ਵਿੱਚ ਹਰ ਸਾਲ 25 ਮਹਿਲਾ ਡਾਕਟਰਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਂਦਾ ਹੈ ਆਰਮੀਸ਼ ਅਸੀਜਾ ਨੇ 9 ਵਿਸ਼ਿਆਂ ਵਿੱਚ ਡਿਸਟਿੰਕਸ਼ਨ ਹਾਸਿਲ ਕੀਤਾ ਹੈ।

ਉਸ ਦੀ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਖੇਡਾਂ ਵਿੱਚ ਵੀ ਵਿਸ਼ੇਸ਼ ਰੁਚੀ ਸੀ। ਉਹ ਆਪਣੀ ਕਾਲਜ ਦੀ ਬਾਸਕਟਬਾਲ ਟੀਮ ਦੀ ਕਪਤਾਨ ਸੀ ਅਤੇ 18 ਸਾਲਾਂ ਬਾਅਦ AFMC ਪੁਣੇ ਦੇ ਨਾਲ ਇੰਡੀਆ ਇੰਟਰ ਮੈਡੀਕਲ ਬਾਸਕਟਬਾਲ ਟੂਰਨਾਮੈਂਟ (AIIMBT) ਜਿੱਤੀ, ਟਰਾਫੀ ਜਿੱਤੀ ਅਤੇ ਡੀਨ ਦਾ ਪ੍ਰਸ਼ੰਸਾ ਪੱਤਰ ਪ੍ਰਾਪਤ ਕੀ

ਇਸਤੋਂ ਇਲਾਵਾ ਡਾ: ਅਰਮਿਸ਼ ਅਸੀਜਾ ਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਮੀਲ ਪੱਥਰ ਹਾਸਿਲ ਕੀਤੇ, ਜਿਨ੍ਹਾਂ ਵਿੱਚ ਮੈਰਾਥਨ ਦੌੜ ਅਤੇ ਹੋਰ ਮੁਕਾਬਲੇ ਸ਼ਾਮਲ ਹਨ, ਉਨ੍ਹਾਂ ਨੂੰ ਅੱਜ ਲੈਫਟੀਨੈਂਟ ਜਨਰਲ ਦਲਜੀਤ ਸਿੰਘ ਏਵੀਐਸਐਮ, ਵੀਐਸਐਮ, ਡਾਇਰੈਕਟਰ ਜਨਰਲ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਇੰਡੀਆ) ਦੁਆਰਾ ਸਨਮਾਨਿਤ ਕੀਤਾ ਗਿਆ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਵਿਖੇ ਮੈਡੀਕਲ ਗ੍ਰੈਜੂਏਟਾਂ ਦੇ 58ਵੇਂ ਬੈਚ ਦੇ ਕਮਿਸ਼ਨਿੰਗ ਸਮਾਰੋਹ ਦੌਰਾਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...