April 17, 2026, 6:38 pm
----------- Advertisement -----------
HomeNewsਬਾਜਵਾ ਨੇ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਖ਼ਤਮ ਕਰਨ ਲਈ ਪੰਜਾਬ ਦੇ...

ਬਾਜਵਾ ਨੇ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਖ਼ਤਮ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਦਖ਼ਲ ਦੀ ਮੰਗ ਕੀਤੀ

Published on

----------- Advertisement -----------

ਚੰਡੀਗੜ੍ਹ, 16 ਅਕਤੂਬਰ (ਬਲਜੀਤ ਮਰਵਾਹਾ) – ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੇ ਰਾਈਸ ਮਿੱਲ ਮਾਲਕਾਂ ਦੇ ਮਸਲੇ ਹੱਲ ਕਰਨ ਲਈ ਦਖ਼ਲ ਦੇਣ ਤਾਂ ਜੋ ਸੀਜ਼ਨ ਦੇ ਸਿਖਰ ‘ਤੇ ਅਨਾਜ ਮੰਡੀ ਤੋਂ ਝੋਨੇ ਦੀ ਨਿਰਵਿਘਨ ਚੁਕਾਈ ਨੂੰ ਯਕੀਨੀ ਬਣਾਇਆ ਜਾ ਸਕੇ।

ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਕਾਰਨ ਹੁਣ ਤੱਕ ਖ਼ਰੀਦੇ ਗਏ ਝੋਨੇ ਦਾ 65 ਫ਼ੀਸਦੀ ਤੋਂ ਵੱਧ ਹਿੱਸਾ ਮੰਡੀਆਂ ਵਿਚੋਂ ਨਹੀਂ ਚੁੱਕਿਆ ਜਾ ਸਕਿਆ ਹੈ। ਮੰਡੀਆਂ ਵਿੱਚ 14.88 ਲੱਖ ਮੀਟ੍ਰਿਕ ਟਨ ਝੋਨਾ ਪਿਆ ਹੋਇਆ ਹੈ ਅਤੇ ਚੌਲਾਂ ਦੀ ਸ਼ੈਲਿੰਗ ਯੂਨਿਟਾਂ ਨੇ ਸਰਕਾਰ ਨੂੰ ਨਵੇਂ ਖ਼ਰੀਦੇ ਗਏ ਝੋਨੇ ਨੂੰ ਆਪਣੇ ਕੰਪਲੈਕਸ ਵਿੱਚ ਸਟੋਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

“ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਬਹੁਤ ਘੱਟ ਜਗ੍ਹਾ ਹੈ। ਕਿਸਾਨਾਂ ਤੋਂ ਝੋਨੇ ਦੀ ਨਿਯਮਤ ਖ਼ਰੀਦ ਤਾਂ ਹੀ ਹੋ ਸਕਦੀ ਹੈ ਜੇ ਅਨਾਜ ਮੰਡੀਆਂ ਵਿੱਚ ਲੋੜੀਂਦੀ ਜਗ੍ਹਾ ਉਪਲਬਧ ਹੋਵੇ। ਬਾਜਵਾ ਨੇ ਕਿਹਾ ਕਿ ਸੂਬੇ ਦੇ ਕਈ ਹਿੱਸਿਆਂ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਮੰਡੀਆਂ ‘ਚ ਖੁੱਲ੍ਹੇ ਆਮ ਰੱਖੇ ਝੋਨੇ ਦੇ ਭੰਡਾਰ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਰਾਈਸ ਮਿੱਲ ਮਾਲਕਾਂ ਦੇ ਮਸਲੇ ਤੁਰੰਤ ਹੱਲ ਕਰਨੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਫੋਰਟੀਫਾਈਡ ਰਾਈਸ ਕਰਨਲ (ਐਫ.ਆਰ.ਕੇ.) ਮਿਸ਼ਰਤ ਚੌਲਾਂ ਨੂੰ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸੂਬੇ ਦੇ ਰਾਈਸ ਮਿੱਲ ਮਾਲਕ ਪਿਛਲੇ ਤਿੰਨ ਦਿਨਾਂ ਤੋਂ ਹੜਤਾਲ ‘ਤੇ ਹਨ। ਮਿੱਲ ਮਾਲਕਾਂ ਦਾ ਦਾਅਵਾ ਹੈ ਕਿ ਐਫਆਰਕੇ ਦੀ ਗੁਣਵੱਤਾ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ ਜੋ ਉਨ੍ਹਾਂ ਨੂੰ ਮਿਸ਼ਰਣ ਕਰਨ ਲਈ ਮਿਲਦੀ ਹੈ (99 ਕਿਲੋ ਕਸਟਮ-ਮਿੱਲਡ ਚਾਵਲ ਵਿੱਚ 1 ਕਿਲੋ ਐਫਆਰਕੇ) ਕਿਉਂਕਿ ਐਫਆਰਕੇ ਭਾਰਤ ਸਰਕਾਰ ਦੁਆਰਾ ਸੂਚਿਤ ਨਿਰਮਾਤਾਵਾਂ ਤੋਂ ਖ਼ਰੀਦਿਆਂ ਜਾਂਦਾ ਹੈ।

ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਆੜ੍ਹਤੀਆਂ ਦੀ ਹੜਤਾਲ ਕਾਰਨ ਸੂਬੇ ਵਿੱਚ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋਈ ਸੀ। ਹੁਣ ਰਾਈਸ ਮਿੱਲ ਮਾਲਕਾਂ ਦੀ ਹੜਤਾਲ ਨੇ ਝੋਨੇ ਦੀ ਖ਼ਰੀਦ ਵਿੱਚ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਨਾਟਕ ‘ਚ ਨਵਾਂ ਨਿਯਮ: ਔਰਤਾਂ ਲਈ ਪੀਰੀਅਡ ਦੌਰਾਨ ਇੱਕ ਦਿਨ ਦੀ ਛੁੱਟੀ ਲਾਜ਼ਮੀ

ਕਰਨਾਟਕ ਹਾਈ ਕੋਰਟ ਨੇ ਇਕ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਮਹਿਲਾਵਾਂ ਦੀ ਮਾਸਿਕ...

ਸੀਬੀਆਈ ਕੋਰਟ ਦਾ ਐਕਸ਼ਨ: ਨਾਮਧਾਰੀ ਆਗੂ ਦਿਲੀਪ ਸਿੰਘ ਘੋਸ਼ਿਤ ਭਗੌੜਾ

  ਸਾਲ 2015 ਦੇ ਚਰਚਿਤ ਕਾਰ ਬੰਬ ਧਮਾਕੇ ਦੇ ਸੀ.ਬੀ.ਆਈ ਬਨਾਮ ਜਗਮੋਹਨ ਸਿੰਘ ਆਦਿ ਕੇਸ...

ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, ਪਾਰਾ ਪਹੁੰਚਿਆਂ 40 ਡਿਗਰੀ ਤੋਂ ਪਾਰ

ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ...

ਬੇਅਦਬੀ ਵਿਰੁੱਧ ਬਿੱਲ ਅੱਗੇ ਵਧਿਆ: ਰਾਜਪਾਲ ਕੋਲ ਦਸਤਖਤ ਲਈ ਭੇਜਿਆ, CM ਮਾਨ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਮਾਮਲਿਆਂ ‘ਤੇ ਸਖ਼ਤ ਕਦਮ ਵੱਲ ਇੱਕ ਹੋਰ ਪੜਾਅ ਤੈਅ ਕਰਦਿਆਂ...

ਲੁਧਿਆਣਾ ‘ਚ ਸਵੇਰੇ-ਸਵੇਰੇ ਹੰਗਾਮਾ: ਸੰਜੀਵ ਅਰੋੜਾ ਦੇ ਘਰ ED ਦੀ ਰੇਡ

ਲੁਧਿਆਣਾ: ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾਉਂਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਸੰਜੀਵ...

ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ

*ਬਟਾਲਾ, 16 ਅਪ੍ਰੈਲ 2026*:ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿੱਚ ਸ਼ਾਮਲ ਬਟਾਲਾ ਦੀ ਕਾਇਆਕਲਪ ਕਰਨ ਲਈ...

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

*ਚੰਡੀਗੜ੍ਹ, 16 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਸਾਂਸਦ ਮਾਲਵਿੰਦਰ ਕੰਗ ਨੇ ਸੰਸਦ ਵਿੱਚ ਮਹਿਲਾ ਰਾਖਵੇਂਕਰਨ ਅਤੇ ਹੱਦਬੰਦੀ ਦੇ ਮੁੱਦੇ ‘ਤੇ ਮਜ਼ਬੂਤੀ ਨਾਲ ਪਾਰਟੀ ਦਾ ਪੱਖ ਰੱਖਿਆ

ਨਵੀਂ ਦਿੱਲੀ/ਚੰਡੀਗੜ੍ਹ, 16 ਅਪ੍ਰੈਲ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ...