November 8, 2024, 9:24 pm
----------- Advertisement -----------
HomeNewsLatest News‘ਦ੍ਰਿਸ਼ਟੀ ਦਾ ਤੋਹਫਾ ਦਿਓ’ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ...

‘ਦ੍ਰਿਸ਼ਟੀ ਦਾ ਤੋਹਫਾ ਦਿਓ’ : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਲਈ ਕੀਤੀ ਅਪੀਲ

Published on

----------- Advertisement -----------

ਚੰਡੀਗੜ੍ਹ, 24 ਅਗਸਤ (ਬਲਜੀਤ ਮਰਵਾਹਾ) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ 38ਵੇਂ ਨੇਤਰ ਦਾਨ ਪੰਦਰਵਾੜੇ ਮੌਕੇ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨੇਤਰ ਦਾਨ ਇੱਕ ਨੇਕ ਕਾਰਜ ਹੈ ਕਿਉਂਕਿ ਇਹ ਕਿਸੇ ਨੇਤਰਹੀਣ ਵਿਅਕਤੀ ਨੂੰ ਅੱਖਾਂ ਦਾ ਤੋਹਫ਼ਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਨੇਤਰ ਦਾਨ ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਵੇਗਾ।

ਡਾ: ਬਲਬੀਰ ਸਿੰਘ, ਜੋ ਕਿ ਖੁਦ ਅੱਖਾਂ ਦੇ ਸਰਜਨ ਹਨ, ਨੇ ਦੱਸਿਆ ਕਿ ਕੋਰਨੀਆ ’ਚ ਖ਼ਰਾਬ ਹੋ ਜਾਣ ਨਾਲ ਅੰਨ੍ਹਾਪਣ ਹੋ ਜਾਂਦਾ ਹੈ, ਜਿਸ ਨੂੰ ਕੋਰਨੀਅਲ ਬਲਾਈਂਡਨੈਸ ਕਿਹਾ ਜਾਂਦਾ ਹੈ। ਆਇਰਿਸ ਦੇ ਸਾਹਮਣੇ ਇੱਕ ਪਾਰਦਰਸ਼ੀ ਪਰਤ ਨੂੰ ਕੋਰਨੀਆ ਕਿਹਾ ਜਾਂਦਾ ਹੈ। “ਇਹ ਕੋਰਨੀਆ ਹੈ, ਜੋ ਦਾਨੀ ਦੀਆਂ ਅੱਖਾਂ ਤੋਂ ਲਿਆ ਜਾਂਦਾ ਹੈ ਅਤੇ ਕੋਰਨੀਅਲ ਬਲਾਈਂਡਨੈਸ ਵਾਲੇ ਵਿਅਕਤੀ ਟਰਾਂਸਪਲਾਂਟ ਕੀਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਨੂੰ ਦੁਨੀਆ ਨੂੰ ਵੇਖਣ ਦੇ ਯੋਗ ਹੋ ਜਾਂਦਾ ਹੈ।” ਉਹਨਾਂ ਅੱਗੇ ਕਿਹਾ ਕਿ ਇਸ ਸਰਜਰੀ ਦੀ ਪ੍ਰਕਿਰਿਆ ਨੂੰ ਕੇਰਟੋਪਲਾਸਟੀ ਕਿਹਾ ਜਾਂਦਾ ਹੈ। ਨੇਤਰ ਦਾਨ ਦੀ ਮਹੱਤਤਾ ਬਾਰੇ ਜ਼ਿਕਰ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਸਾਡੀਆਂ ਅੱਖਾਂ ਸਭ ਤੋਂ ਮਹੱਤਵਪੂਰਨ ਸੰਵੇਦੀ ਅੰਗ ਹਨ, ਕਿਉਂਕਿ ਲਗਭਗ 80% ਤੱਕ ਅਹਿਸਾਸ ਅਤੇ ਪ੍ਰਭਾਵ ਸਾਡੀ ਦ੍ਰਿਸ਼ਟੀ ਦੁਆਰਾ ਦਰਜ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਅੱਖਾਂ ਤੋਂ ਬਿਨਾਂ ਇੱਕ ਆਮ ਜੀਵਨ ਜਿਊਣਾ ਬਹੁਤ ਚੁਣੌਤੀਪੂਰਨ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲਗਭਗ 11 ਲੱਖ ਲੋਕ ਕੋਰਨੀਅਲ ਬਲਾਈਂਡਨੈਸ ਤੋਂ ਪੀੜਤ ਹਨ ਅਤੇ ਹਰ ਸਾਲ 30,000 ਨਵੇਂ ਕੇਸ ਸ਼ਾਮਲ ਹੋ ਰਹੇ ਹਨ, ਜਦੋਂ ਕਿ ਭਾਰਤ ਵਿੱਚ ਹਰ ਸਾਲ ਮਹਿਜ਼ 25000 ਕੋਰਨੀਅਲ ਟਰਾਂਸਪਲਾਂਟ ਕੀਤੇ ਜਾਂਦੇ ਹਨ। “ਅਸੀਂ ਨੇਤਰ ਦਾਨ ਅਤੇ ਕੋਰਨੀਅਲ ਨੇਤਰਹੀਣ ਵਿਅਕਤੀਆਂ ਦੀ ਗਿਣਤੀ ਵਿੱਚ ਬਹੁਤ ਵੱਡਾ ਪਾੜਾ ਦੇਖ ਸਕਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਅੱਖਾਂ ਦਾਨ ਕਰਨ ਦਾ ਵਾਅਦਾ ਕਰਕੇ ਇਸ ਖੱਪੇ ਨੂੰ ਪੂਰਨ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਨਾ ਸਿਰਫ ਆਪਣੇ ਰਾਜ ਸਗੋਂ ਦੇਸ਼ ਨੂੰ ਕੋਰਨੀਅਲ ਬਲਾਈਂਡਨੈਸ ਮੁਕਤ ਬਣਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕੁੱਲ 11 ਰਜਿਸਟਰਡ ਅੱਖਾਂ ਦੇ ਬੈਂਕ ਅਤੇ 27 ਕੋਰਨੀਅਲ ਟਰਾਂਸਪਲਾਂਟੇਸ਼ਨ ਕੇਂਦਰ ਹਨ। ਪੰਜਾਬ ਵਿੱਚ 2022-23 ਵਿੱਚ ਕੁੱਲ 946 ਕੇਰਾਟੋਪਲਾਸਟੀਜ਼ ਕੀਤੀਆਂ ਗਈਆਂ ਹਨ, ਜਦੋਂ ਕਿ 2023-24 ਵਿੱਚ ਜੁਲਾਈ ਤੱਕ 282 ਅਜਿਹੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ ਹਨ। ਡਾਇਰੈਕਟਰ ਸਿਹਤ ਸੇਵਾਵਾਂ ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸੂਬੇ ਭਰ ਵਿੱਚ ਵੱਖ-ਵੱਖ ਆਈ.ਈ.ਸੀ ਗਤੀਵਿਧੀਆਂ ਕਰਵਾਈੀਆਂ ਜਾਣਗੀਆਂ ਹਨ ਅਤੇ ਇਸ ਸਬੰਧੀ ਸਾਰੇ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਵਿਆਪਕ ਜਾਗਰੂਕਤਾ ਮੁਹਿੰਮ ਦੌਰਾਨ ਨੇਤਰ ਦਾਨ ਨਾਲ ਜੁੜੀਆਂ ਕਈ ਗਲਤ ਧਾਰਨਾਵਾਂ ਤੇ ਭੁਲੇਖਿਆਂ ਦਾ ਪਰਦਾਫਾਸ਼ ਹੋ ਜਾਵੇਗਾ।

ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈੱਸ ਐਂਡ ਵਿਜ਼ੂਅਲ ਇੰਪੇਅਰਮੈਂਟ (ਐੱਨ.ਪੀ.ਸੀ.ਬੀ.ਵੀ.ਆਈ.) ਦੇ ਸਟੇਟ ਪ੍ਰੋਗਰਾਮ ਅਫਸਰ ਡਾ: ਨੀਤੀ ਸਿੰਗਲਾ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਲਈ ਰਜਿਸਟਰੇਸ਼ਨ ਫਾਰਮ ਸਾਰੇ ਜ਼ਿਲਾ ਹਸਪਤਾਲਾਂ, ਸਬ-ਡਵੀਜ਼ਨ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ’ਤੇ ਉਪਲਬਧ ਹਨ। ਰਜਿਸਟਰੇਸ਼ਨ ਵੈੱਬਸਾਈਟ www.nhm.punjab.gov.in/5ye_4onation/form1.php ’ਤੇ ਆਨਲਾਈਨ ਵੀ ਕੀਤੀ ਜਾ ਸਕਦੀ ਹੈ ਅਤੇ ਰਜਿਸਟਰੇਸ਼ਨ ਦੇ ਸਬੂਤ ਵਜੋਂ ਭਰੇ ਫਾਰਮ ਦਾ ਪ੍ਰਿੰਟ ਵੀ ਲਿਆ ਜਾ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਹੋਈ ਵਾਰਦਾਤ, ਬੀ.ਐਸ.ਐਫ ਨੇ ਮਾਰਿਆ ਘੁਸਪੈਠੀਏ

ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਐਸਐਫ ਦੇ ਜਵਾਨਾਂ ਨੇ ਇੱਕ ਘੁਸਪੈਠੀਏ ਨੂੰ ਮਾਰ ਦਿੱਤਾ ਹੈ। ਇਹ...

 ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ

ਫਾਜ਼ਿਲਕਾ ਵਿੱਚ ਬੇਰੁਜ਼ਗਾਰ ਆਈ.ਟੀ.ਆਈ.ਅਪ੍ਰੈਂਟਿਸਸ਼ਿਪ ਯੂਨੀਅਨ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ...

ਅੰਮ੍ਰਿਤਸਰ ਪੁਲਿਸ ਨੇ ਕੀਤੀ32 ਕਰੋੜ ਦੀ ਹੈਰੋਇਨ ਬਰਾਮਦ, ਔਰਤ  ਗ੍ਰਿਫਤਾਰ

ਅੰਮ੍ਰਿਤਸਰ ਪੁਲਿਸ ਨੇ 32 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਔਰਤ ਨੂੰ ਪੁਲਿਸ ਨੇ...

ਐੱਸ.ਜੀ.ਪੀ.ਸੀ.ਚੋਣਾਂ ਸਬੰਧੀ ਸੋਧਿਆ ਸ਼ਡਿਊਲ ਜਾਰੀ

ਫਰੀਦਕੋਟ 17 ਸਤੰਬਰ - ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਫ਼ਰੀਦਕੋਟ ਵਿਖੇ 12 ਲੱਖ ਦੀ ਲਾਗਤ ਨਾਲ ਸ਼ੂਟਿੰਗ ਰੇਂਜ ਤਿਆਰ, ਸਪੀਕਰ ਸੰਧਵਾਂ ਕਰਨਗੇ ਲੋਕ ਅਰਪਣ

ਫ਼ਰੀਦਕੋਟ 17 ਸਤੰਬਰ,2024: ਫ਼ਰੀਦਕੋਟ ਵਾਸੀਆਂ ਤੇ ਸ਼ੂਟਿੰਗ ਦੇ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ...

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ ਹੋਈ ਤੈਅ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਵੱਡੇ ਪੁੱਤਰ ਕਾਰਤਿਕੇਯ ਸਿੰਘ ਚੌਹਾਨ ਦੀ ਸਗਾਈ...

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਪਹੁੰਚੀ ਸ਼ਿਮਲਾ

ਆਲ ਇੰਡੀਆ ਕਾਂਗਰਸ ਕਮੇਟੀ (AICC) ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਸ਼ਿਮਲਾ ਪਹੁੰਚ ਗਈ ਹੈ।...

ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ

ਬਠਿੰਡਾ, 17 ਸਤੰਬਰ 2024:ਐਨ ਐਚ ਐਮ ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਨੇ ਆਪਣੀਆਂ...

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਕਲੱਸਟਰ ਅਫ਼ਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2024 - ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ...