ਬਠਿੰਡਾ ਦੇ ਸੰਤਪੁਰਾ ਰੋਡ ‘ਤੇ ਓਵਰਬ੍ਰਿਜ ਨੇੜੇ ਇੱਕ ਤੇਜ਼ ਰਫ਼ਤਾਰ ਬਾਈਕ ਅਤੇ ਇੱਕ ਆਟੋ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ‘ਚ ਬਾਈਕ ਦੇ ਪਰਖੱਚੇ ਉੱਡ ਗਏ, ਜਦਕਿ ਆਟੋ ਪਲਟ ਕੇ ਰੇਲਵੇ ਲਾਈਨ ਨੇੜੇ ਜਾ ਡਿੱਗਿਆ। ਘਟਨਾ ‘ਚ ਆਟੋ ਅਤੇ ਬਾਈਕ ‘ਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਦੋਵਾਂ ਬਾਈਕ ਸਵਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ‘ਚ ਭੇਜ ਦਿੱਤਾ ਹੈ।
ਮ੍ਰਿਤਕਾਂ ਦੀ ਪਛਾਣ ਰਣਜੀਤ ਕੁਮਾਰ (24 ਸਾਲ) ਪੁੱਤਰ ਬੰਟੀ ਸਿੰਘ ਵਾਸੀ ਜਨਤਾ ਨਗਰ ਅਤੇ ਅਨਿਲ ਕੁਮਾਰ (26 ਸਾਲ) ਪੁੱਤਰ ਵੀਰ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ। ਜਦੋਂਕਿ ਆਟੋ ਸਵਾਰ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੀਆਂ 4 ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ। ਸਾਰੇ ਜ਼ਖਮੀਆਂ ਨੂੰ ਸੰਸਥਾ ਦੇ ਵਲੰਟੀਅਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਅਭਿਸ਼ੇਕ (25 ਸਾਲ), ਐਸਕੇ ਸ਼ੰਕਰ (50 ਸਾਲ) ਪੁੱਤਰ ਚਿੰਕੂ ਪ੍ਰਸਾਦ ਵਾਸੀ ਐਨਐਫਐਲ ਟਾਊਨਸ਼ਿਪ ਵਜੋਂ ਹੋਈ ਹੈ।
----------- Advertisement -----------
ਬਠਿੰਡਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਆਟੋ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ; 2 ਦੀ ਮੌ*ਤ
Published on
----------- Advertisement -----------
----------- Advertisement -----------












