July 30, 2026, 1:24 am
----------- Advertisement -----------
HomeNewsLatest Newsਬਠਿੰਡਾ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀਆਂ ਵੱਲੋਂ ਪ੍ਰਮੁੱਖ ਜਾਇਦਾਦਾਂ ਦੀ ਕੀਤੀ ਜਾਵੇਗੀ ਈ-ਨਿਲਾਮੀ

ਬਠਿੰਡਾ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀਆਂ ਵੱਲੋਂ ਪ੍ਰਮੁੱਖ ਜਾਇਦਾਦਾਂ ਦੀ ਕੀਤੀ ਜਾਵੇਗੀ ਈ-ਨਿਲਾਮੀ

Published on

----------- Advertisement -----------

ਚੰਡੀਗੜ੍ਹ : ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕਾਰਜਸ਼ੀਲ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਵੱਲੋਂ ਕ੍ਰਮਵਾਰ 15 ਮਾਰਚ ਅਤੇ 22 ਮਾਰਚ ਤੋਂ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਜਾਵੇਗੀ। ਬਠਿੰਡਾ ਵਿਕਾਸ ਅਥਾਰਟੀ ਵੱਲੋਂ ਈ-ਨਿਲਾਮੀ 27 ਮਾਰਚ ਜਦੋਂਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 31 ਮਾਰਚ ਨੂੰ ਸਮਾਪਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਇਸ ਈ-ਨਿਲਾਮੀ ਵਿੱਚ ਕੁੱਲ 70 ਸਾਈਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਐਸਸੀਓਜ਼, ਬੂਥ, ਦੁਕਾਨਾਂ, ਰਿਹਾਇਸ਼ੀ ਪਲਾਟ, 2 ਸਕੂਲ ਸਾਈਟਾਂ ਅਤੇ 1 ਮਲਟੀਪਲੈਕਸ ਸਾਈਟ ਸ਼ਾਮਲ ਹੈ। ਅਰਬਨ ਅਸਟੇਟ, ਫੇਜ਼ 2 ਭਾਗ 1, ਬਠਿੰਡਾ ਵਿਖੇ ਸਥਿਤ ਮਲਟੀਪਲੈਕਸ ਸਾਈਟ ਦੀ ਰਾਖਵੀਂ ਕੀਮਤ 19.40 ਕਰੋੜ ਰੁਪਏ ਰੱਖੀ ਗਈ ਹੈ। ਇਸ ਸਾਈਟ ਦਾ ਏਰੀਆ ਲਗਭਗ 4950 ਵਰਗ ਮੀਟਰ ਹੈ। ਨਿਰਵਾਣਾ ਅਸਟੇਟ, ਬਠਿੰਡਾ ਵਿਖੇ ਸਥਿਤ ਪ੍ਰਾਇਮਰੀ ਸਕੂਲ ਸਾਈਟ ਲਗਭਗ 2112 ਵਰਗ ਮੀਟਰ ਵਿੱਚ ਫੈਲੀ ਹੋਈ ਹੈ ਜੋ ਕਿ 5.72 ਕਰੋੜ ਰੁਪਏ ਦੀ ਰਾਖਵੀਂ ਕੀਮਤ ‘ਤੇ ਬੋਲੀ ਲਈ ਉਪਲਬਧ ਹੋਵੇਗੀ। ਲਗਭਗ 10628 ਵਰਗ ਮੀਟਰ ਖੇਤਰ ਵਾਲੀ ਇੱਕ ਹੋਰ ਸਕੂਲ ਸਾਈਟ ਦੀ ਵੀ ਈ-ਨੀਲਾਮੀ ਕੀਤੀ ਜਾਵੇਗੀ। ਇਹ ਸਾਈਟ ਪੁੱਡਾ ਐਨਕਲੇਵ, ਸਪਿਨਫੈਡ ਮਿੱਲ, ਅਬੋਹਰ ਵਿਖੇ ਸਥਿਤ ਹੈ ਅਤੇ ਇਸ ਸਾਈਟ ਦੀ ਬੋਲੀ 6.23 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ।

ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ 69 ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਰਿਹਾਇਸ਼ੀ ਪਲਾਟ, ਐਸਸੀਓਜ਼, ਦੁਕਾਨਾਂ ਅਤੇ ਇਕ ਸਕੂਲ ਸਾਈਟ ਸ਼ਾਮਲ ਹੈ। ਪੁੱਡਾ ਐਵੇਨਿਊ, ਗੁਰਦਾਸਪੁਰ ਵਿੱਚ ਸਥਿਤ ਸਕੂਲ ਸਾਈਟ 3440 ਵਰਗ ਮੀਟਰ ਵਿੱਚ ਫੈਲੀ ਹੋਈ ਹੈ ਅਤੇ ਇਸ ਦੀ ਕੀਮਤ 6.86 ਕਰੋੜ ਰੁਪਏ ਰੱਖੀ ਗਈ ਹੈ। ਬਾਕੀ ਜਾਇਦਾਦਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ। ਬੁਲਾਰੇ ਨੇ ਦੱਸਿਆ ਕਿ ਇੱਛੁਕ ਬੋਲੀਕਾਰ ਈ-ਨਿਲਾਮੀ ਪੋਰਟਲ https://puda.e-auctions.in ਉਤੇ ਬੋਲੀ ਲਈ ਉਪਲਬਧ ਸਾਈਟਾਂ ਸਬੰਧੀ ਵੇਰਵੇ ਦੇਖ ਸਕਦੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬੇਅਦਬੀ ਕਾਨੂੰਨ: ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸੌਂਪਿਆ ਸੋਧਾਂ ਸਬੰਧੀ ਖਰੜਾ

ਬੇਅਦਬੀ ਕਾਨੂੰਨ ‘ਚ ਸੋਧਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਪੰਜਾਬ ਸਰਕਾਰ ਨੇ...

 ਚੰਡੀਗੜ੍ਹ ਮਾਰਚ ਦੌਰਾਨ ਵਧਿਆ ਤਣਾਅ: ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਪੁਲੀਸ ਦੀ ਵਾਟਰ ਕੈਨਨ ’ਤੇ ਚੜ੍ਹਿਆ

ਚੰਡੀਗੜ੍ਹ ਸਰਹੱਦ ’ਤੇ ਮੁਹਾਲੀ ਵੱਲੋਂ ਆ ਰਹੇ ਰੋਸ ਮਾਰਚ ਨੂੰ ਰੋਕਣ ਲਈ ਪੁਲੀਸ ਵੱਲੋਂ...

ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ, ਨਿਹੰਗ ਸਿੰਘ ਨੇ ਦਿੱਤੀ ਚੇਤਾਵਨੀ; ਵੀਡੀਓ ਵਾਇਰਲ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਹੋਟਲ ਏਜੰਟਾਂ ਵੱਲੋਂ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤੇ ਜਾਣ ਦਾ...

ਪਤੀ,ਪਤਨੀ ਦੋਵੇਂ ਕਮਾਉਂਦੇ ਹਨ ਤਾਂ ਮਿਲ ਕੇ ਚੁੱਕਣ ਘਰ ਤੇ ਬੱਚੇ ਦੀ ਸਿੱਖਿਆ ਦਾ ਖਰਚ, ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਬਾਂਬੇ ਹਾਈ ਕੋਰਟ ਨੇ ਕਿਹਾ ਕਿ ਬਰਾਬਰੀ ਦਾ ਦਾਅਵਾ ਚੁਣੇ ਹੋਏ ਢੰਗ ਨਾਲ ਨਹੀਂ...

ਚੋਰੀ ਦਾ ਇਲਜ਼ਾਮ ਲਗਾ ਮਾਸੜ ਨੇ ਕੀਤਾ ਨਾਬਾਲਗ ਭਾਣਜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ 15 ਸਾਲਾ ਨਾਬਾਲਗ ਲੜਕੀ ਨੂੰ ਬੇਰਹਮੀ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ...

ਸੰਗਰੂਰ ਅਦਾਲਤ ਦਾ ਵੱਡਾ ਫੈਸਲਾ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ

ਸੰਗਰੂਰ ਦੀ ਇੱਕ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਖ਼ਿਲਾਫ਼ ਜ਼ਮਾਨਤੀ ਵਾਰੰਟ...

ਪੰਜਾਬ ਦੇ ਕਿਸਾਨ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਚਾਂਦੀ ਦਾ ਤਗ਼ਮਾ

 ਨਾਭਾ ਦੇ ਪਿੰਡ ਮੈਹਸ ਦੀ ਜਮਪਲ ਹਰਜਿੰਦਰ ਕੌਰ ਨੇ ਗਲਾਸਗੋ ਵਿਖੇ ਖੇਡੀਆਂ ਜਾ ਰਹੀਆਂ...

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਨਵੀਂ ਦਿੱਲੀ / ਪੰਜਾਬ; 28 ਜੁਲਾਈ:ਝੂਠੇ ਪੇਪਰ ਲੀਕ ਦੇ ਦੋਸ਼ਾਂ ਰਾਹੀਂ ਪੰਜਾਬ ਅਤੇ ਇਸ...