ਪੰਜਾਬ ਵਾਰਿਸ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਿਸ ਨੇ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਘੇਰਾਬੰਦੀ ਕਰ ਦਿੱਤੀ ਹੈ। ਭਗੌੜਾ ਘੋਸ਼ਿਤ ਹੋ ਚੁੱਕੇ ਅੰਮ੍ਰਿਤਪਾਲ ਦੇ ਖਿਲਾਫ ਪੁਲਿਸ ਦੇ ਤੇਜ਼ ਹੁੰਦੇ ਐਕਸ਼ਨ ‘ਤੇ ਉਸਦੇ ਪਿਤਾ ਤਰਸੇਮ ਸਿੰਘ ਘਬਰਾ ਗਏ ਹਨ। ਉਨ੍ਹਾਂ ਚਿੰਤਾ ਜਤਾਈ ਹੈ ਕਿ ਅੰਮ੍ਰਿਤਪਾਲ ਨੂੰ ਕਿਸੇ ਵੀ ਟਾਇਮ ਕੁਝ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੂੰ ਉਦੋੰ ਕਿਉਂ ਨਹੀਂ ਗ੍ਰਿਫ਼ਤਾਰ ਕੀਤਾ ਗਿਆ ਜਦ ਉਹ ਘਰ ਸੀ। ਪੁਲਿਸ ਟੀਮ ਨੇ ਉਨ੍ਹਾਂ ਦੇ ਘਰ ਤਿੰਨ ਤੋਂ ਚਾਰ ਘੰਟੇ ਤਲਾਸ਼ੀ ਕੀਤੀ ਅਤੇ ਉਨ੍ਹਾਂ ਨੂੰ ਉੱਥੇ ਕੁਝ ਨਹੀਂ ਮਿਲਿਆ ਅਤੇ ਪੁਲਿਸ ਅਧਿਕਾਰੀ ਇਹ ਕਹਿੰਦੇ ਹੋਏ ਨਿਕਲ ਗਏ ਕਿ ਅੰਮ੍ਰਿਤਪਾਲ ਨੂੰ ਸਲੈਂਡਰ ਕਰ ਲੈਣਾ ਚਾਹੀਦਾ।
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਹੈ ਕਿ ਪਰਿਵਾਰ ਨੂੰ ‘ਵਾਰਿਸ ਪੰਜਾਬ ਦੇ’ ਪ੍ਰਮੁੱਖ ਦੇ ਵਰਤਮਾਨ ਟਿਕਾਣੇ ਦੇ ਬਾਰੇ ‘ਚ ਨਹੀਂ ਪਤਾ ਹੈ। ਤਰਸੇਮ ਸਿੰਘ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਨੇ ਤਿੰਨ-ਚਾਰ ਘੰਟੇ ਤੱਕ ਉਨ੍ਹਾਂ ਦੇ ਘਰ ਦੀ ਤਲਾਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹੁਣ ਤੱਕ ਅੰਮ੍ਰਿਤਪਾਲ ਦੇ ਸੰਗਠਨ ਦੇ 78 ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।











