ਬੀਤੀ ਕੱਲ ਫਰੀਦਕੋਟ ਪੁਲਿਸ ਵੱਲੋਂ ਦੋ ਗੈਂਗਸਟਰਾਂ ਨੂੰ ਇਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਸੀ। ਜਿੰਨਾਂ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਸਨ। ਦੱਸਿਆ ਜਾ ਰਿਹਾ ਸੀ ਇਹ ਫਰੀਦਕੋਟ ਦੇ ਰਹਿਣ ਵਾਲੇ ਇੱਕ PSPCL. ਦੇ xen ਦੇ ਘਰ ਫਾਇਰਿੰਗ ਕਰਨ ਆਏ ਸਨ ਜਿਨਾਂ ਨੂੰ ਇਤਲਾਹ ਮਿਲਣ ਤੇ ਫਰੀਦਕੋਟ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਗੈਂਗਸਟਰ ਅਰਸ਼ ਡੱਲਾ ਦੇ ਕਹਿਣ ਤੇ ਫਾਇਰਿੰਗ ਕੀਤੀ ਜਾਣੀ ਸੀ ਇਸ ਅਤੇ ਅਰਸ਼ ਢੱਲਾ ਵਲੋਂ XEN ਤੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ। ਇਸ ਮਾਮਲੇ ਚ ਹੁਣ ਤੱਕ ਚਾਰ ਦੇ ਕਰੀਬ ਗਿਰਫਤਾਰੀਆਂ ਅਤੇ ਤਿੰਨ ਨਜ਼ਾਇਜ ਹਥਿਆਰ ਬਰਾਮਦ ਕੀਤੇ ਗਏ ਨੇ
ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਫਰੀਦਕੋਟ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ PSPCL. ਦੇ xen ਤੋਂ ਅਰਸ਼ ਡੱਲਾ ਦੇ ਵੱਲੋਂ 50 ਲੱਖ ਦੀ ਫਰੌਤੀ ਮੰਗੀ ਗਈ ਸੀ ਅਤੇ ਉਹਨਾਂ ਵੱਲੋਂ ਇਸ ਵਿੱਚ ਕਾਰਵਾਈ ਕਰਦਿਆਂ ਹੋਇਆ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਤੋਂ ਜਾਣਕਾਰੀ ਮਿਲੀ ਕੀ ਦੋ ਨੌਜਵਾਨ ਅੱਜ ਫਰੀਦਕੋਟ ਵਿੱਚ ਇਸ ਅਧਿਕਾਰੀ ਦੇ ਘਰ ਗੋਲੀਆਂ ਚਲਾਉਣ ਆ ਰਹੇ ਹਨ।
ਉਹਨਾਂ ਦੀ ਟੀਮ ਵੱਲੋਂ ਉਹਨਾਂ ਨੂੰ ਫੜਨਾ ਚਾਹਿਆ ਤਾਂ ਉਹਨਾਂ ਵੱਲੋਂ ਵੀ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ ਜਿਸ ਦੇ ਨਾਲ ਉਹ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਚਾਰ ਦੇ ਕਰੀਬ ਕਾਬੂ ਕੀਤਾ ਗਏ ਹਨ ਅਤੇ ਤਿੰਨ ਅਸਲੇ ਬਰਾਮਦ ਕੀਤੇ ਗਏ ਨੇ ਉਹਨਾਂ ਕਿਹਾ ਕਿ PSPCL. ਦੇ xen ਤੋਂ 50 ਲੱਖ ਦੀ ਫਰੋਤੀ ਮੰਗੀ ਗਈ ਸੀ ਅਤੇ ਇਹਨਾਂ ਵੱਲੋ 31 ਮਾਰਚ ਨੂੰ ਜਲੰਧਰ ਵਿੱਚ ਇੱਕ ਪੰਜਾਬੀ ਗਾਇਕ ਦੇ ਘਰ ਫਾਇਰਿੰਗ ਕੀਤੀ ਗਈ ਸੀ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ