32 ਸਾਲਾਂ ਨੌਜਵਾਨ ਦੀ ਲਿਫਟ ‘ਚੋਂ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਪਿਛਲੇ 19 ਦਿਨਾਂ ਤੋੰ ਲਾਪਤਾ ਸੀ ਤੇ ਪਰਿਵਾਰ ਵੱਲੋਂ ਲਗਾਤਾਰ ਭਾਲ ਜਾਰੀ ਸੀ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਜਿਸ ਹੋਟਲ ਵਿੱਚ ਕੰਮ ਕਰਦਾ ਸੀ ਉਸ ਦੇ ਨਾਲ ਦੀ ਬਿਲਡਿੰਗ ਦੀ ਲਿਫਟ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਹੋਟਲ ਦੇ ਮਾਲਕ ਤੇ ਦੋਸ਼ ਲਗਾਏ ਗਏ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।












