ਫਾਜ਼ਿਲਕਾ : ਪੰਜਾਬ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਫਾਜ਼ਿਲਕਾ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚ ਘੁੰਮਦਾ ਪਾਇਆ ਗਿਆ। ਉਹ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖ਼ਲ ਹੋਇਆ। ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਚੈਕਿੰਗ ਦੌਰਾਨ ਉਹ ਫੜਿਆ ਗਿਆ। ਬੀਐਸਐਫ ਜਵਾਨਾਂ ਨੇ ਉਸ ਨੂੰ ਥਾਣਾ ਖੂਈਖੇੜਾ ਪੁਲਿਸ ਦੇ ਹਵਾਲੇ ਕਰ ਦਿੱਤਾ।
ਐਸਐਚਓਅਨੁਸਾਰ ਨੌਜਵਾਨ ਦਾ ਨਾਮ ਮੁਕਰੱਮ ਸ਼ਰੀਫ਼ ਹੈ। ਉਹ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਨਗਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਉਹ ਘੁੰਮਦੇ ਘੁਮਾਉਂਦੇ ਇਸ ਪਾਰ ਆ ਗਿਆ। ਪੁਲਿਸ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤ ਵਿਚ ਕਿਉਂ ਦਾਖਲ ਹੋਇਆ ਸੀ।
----------- Advertisement -----------
ਪਾਕਿਸਤਾਨੀ ਨੌਜਵਾਨ ਭਾਰਤ ‘ਚ ਹੋਇਆ ਦਾਖ਼ਲ, ਬੀ.ਐਸ.ਐਫ਼ ਵੱਲੋਂ ਕਾਬੂ
Published on
----------- Advertisement -----------
----------- Advertisement -----------












