ਬੀਐਸਐਫ ਦੇ ਸੈਕਟਰ ਗਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਧਰਮ ਪ੍ਰਕਾਸ਼ ਤੇ ਤੈਨਾਤ ਬੀ ਐਸ ਐਫ ਜਵਾਨਾਂ ਵੱਲੋਂ ਸੋਮਵਾਰ ਦੀ ਰਾਤ ਕੰਡਿਆਲੀ ਤਾਰ ਦੇ ਦੂਜੇ ਪਾਸੇ ਡਰੋਨ ਤੋਂ ਆਵਾਜ਼ ਸੁਣਨ ਉਪਰੰਤ ਮੰਗਲਵਾਰ ਨੂੰ ਸਵੇਰੇ ਜਦੋਂ ਇਲਾਕੇ ਦੀ ਤਲਾਸ਼ੀ ਲਈ ਗਈ ਤਾਂ ਚਾਰ ਬੋਤਲਾਂ ਜਿਸ ਵਿੱਚ ਕੋਈ ਵੀ ਪਦਾਰਥ ਭਰਿਆ ਹੋਇਆ ਹੈ ਅਤੇ ਪਾਕਿਸਤਾਨ ਦੀ ਮੋਹਰ ਬਰਾਮਦ ਹੋਈ ਹੈ। ਇਹ ਬੋਤਲਾਂ ਰਾਵੀ ਦਰਿਆ ਦੇ ਕੰਢੇ ਵਾਲੀ ਜ਼ਮੀਨ ‘ਚ ਛੁਪਾਈ ਹੋਈਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਡੀ ਆਈ ਜੀ ਪ੍ਰਭਾਕਰ ਜੋਸ਼ੀ ਨੇ ਕੀਤੀ। ਡੀਆਈਜੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਪਾਕਿਸਤਾਨ ਦੀ ਸਾਜ਼ਿਸ਼ ਕੀ ਸੀ ਅਤੇ ਬੋਤਲਾਂ ਵਿੱਚ ਕੀ ਛੁਪਾਇਆ ਗਿਆ ਸੀ।
----------- Advertisement -----------
ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ BSF ਜਵਾਨਾਂ ਨੇ ਸਰਚ ਦੌਰਾਨ ਸ਼ੱਕੀ ਪਦਾਰਥ ਕੀਤੇ ਬਰਾਮਦ
Published on
----------- Advertisement -----------











