ਚੰਡੀਗੜ੍ਹ (ਬਲਜੀਤ ਮਰਵਾਹਾ): ਬਹੁਜਨ ਸਮਾਜ ਪਾਰਟੀ ਦੀ ਉਮੀਦਵਾਰ ਡਾ: ਰੀਤੂ ਸਿੰਘ ਅੱਜ ਗੰਭੀਰ ਜ਼ਖ਼ਮੀ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡੱਡੂ ਮਾਜਰਾ ਵਿੱਚ ਸਿੱਕਿਆਂ ਨਾਲ ਤੋਲਿਆ ਜਾ ਰਿਹਾ ਸੀ। ਸਿੱਕਿਆਂ ਨੂੰ ਤੋਲਦੇ ਸਮੇਂ ਅਚਾਨਕ ਕੰਡਾ ਟੁੱਟ ਗਿਆ ਅਤੇ ਰਿਤੂ ਸਿੰਘ ਡਿੱਗ ਗਈ। ਕੰਡੇ ਦਾ ਇੱਕ ਹਿੱਸਾ ਉਸਦੇ ਸਿਰ ਵਿੱਚ ਵੱਜਿਆ। ਜਿਸ ਕਾਰਨ ਉਸ ਦੇ ਸਿਰ ‘ਤੇ ਡੂੰਘੀ ਸੱਟ ਲੱਗ ਗਈ। ਚੋਣ ਪ੍ਰਚਾਰ ਦੌਰਾਨ ਉਸ ਦੇ ਨਾਲ ਮੌਜੂਦ ਸਮਰਥਕਾਂ ਨੇ ਉਸ ਦੇ ਸਿਰ ‘ਚੋਂ ਖੂਨ ਵਹਿ ਰਿਹਾ ਦੇਖ ਕੇ ਉਸ ਨੂੰ ਹਸਪਤਾਲ ਲੈ ਗਏ।
----------- Advertisement -----------
ਬਸਪਾ ਉਮੀਦਵਾਰ ਡਾ: ਰੀਤੂ ਸਿੰਘ ਗੰਭੀਰ ਜ਼ਖ਼ਮੀ, ਸਿੱਕਿਆਂ ਨਾਲ ਤੋਲਣ ਸਮੇਂ ਕੰਡਾ ਟੁੱਟਣ ਕਾਰਨ ਵਾਪਰਿਆ ਹਾਦਸਾ
Published on
----------- Advertisement -----------












