September 15, 2026, 3:30 am
----------- Advertisement -----------
HomeNewsLatest Newsਬੱਸ ਅਪਰੇਟਰਾਂ ਨੇ ਪ੍ਰਸ਼ਾਸਨ ’ਤੇ ਬੇਵਜਾ ਪ੍ਰੇਸ਼ਾਨ ਕਰਨ ਦਾ ਲਾਇਆ ਦੋਸ਼

ਬੱਸ ਅਪਰੇਟਰਾਂ ਨੇ ਪ੍ਰਸ਼ਾਸਨ ’ਤੇ ਬੇਵਜਾ ਪ੍ਰੇਸ਼ਾਨ ਕਰਨ ਦਾ ਲਾਇਆ ਦੋਸ਼

Published on

----------- Advertisement -----------
  • ਮੰਗਾਂ ਨਾ ਮੰਨਣ ਉਤੇ 28 ਅਪ੍ਰੈਲ ਨੂੰ ਸੰਘਰਸ਼ ਕਰਨ ਦਾ ਐਲਾਨ
    ਐਸ.ਏ.ਐਸ. ਨਗਰ, 21 ਅਪ੍ਰੈਲ () : ਜਿਲਾ ਮੋਹਾਲੀ ਵਿਚ ਬੀਤੇ ਦਿਨੀਂ ਸਕੂਲੀ ਬੱਸਾਂ ਦੀ ਐਸ.ਡੀ.ਐਮ. ਡੇਰਾਬਸੀ ਅਤੇ ਖਰੜ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਤੀਹ-ਤੀਹ ਹਜ਼ਾਰ ਰੁਪਏ ਜੁਰਮਾਨੇ ਅਤੇ ਬੱਸਾਂ ਨੂੰ ਜ਼ਬਤ ਕਰਨ ਦਾ ਮਾਮਲਾ ਗਰਮਾ ਗਿਆ ਹੈ। ਬੱਸ ਅਪਰੇਟਰਾਂ ਨੇ ਪ੍ਰਸ਼ਾਸਨ ’ਤੇ ਬੇਵਜਾ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
    ਅੱਜ ਇਥੇ ਮੋਹਾਲੀ ਸਕੂਲ ਬੱਸ ਵੈਲਫੇਅਰ ਐਸੋਸੀਏਸ਼ਨ ਵਲੋਂ ਮੋਹਾਲੀ ਪ੍ਰੈਸ ਕਲੱਬ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਪ੍ਰਧਾਨ ਗੁਰਸ਼ਰਨ ਸਿੰਘ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਮਾਨ ਨੇ ਦਸਿਆ ਕਿ ਬੀਤੇ 2 ਵਰਿਆਂ ਸਮੇਂ ਕੋਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਸਦਕਾ ਪਹਿਲਾਂ ਹੀ ਸਾਡਾ ਵੱਡਾ ਵਿੱਤੀ ਨੁਕਸਾਨ ਹੋ ਚੁੱਕਿਆ ਹੈ। ਸਕੂਲਾਂ ਵਿਚ ਨਵਾਂ ਸੈਸ਼ਨ ਸ਼ੁਰੂ ਹੋਣ ਸਦਕਾ ਅਸੀਂ ਪਹਿਲਾਂ ਹੀ ਬੱਸਾਂ ਦਾ ਟੈਕਸ, ਇੰਸ਼ੋਰੈਂਸ ਆਦਿ ਰੀਨਿਊ ਕਰਵਾ ਕੇ ਕਰੀਬ ਹਰੇਕ ਬੱਸ ਉਪਰ ਡੇਢ ਤੋਂ 2 ਲੱਖ ਰੁਪਏ ਖਰਚ ਕਰਕੇ ਮੁੜ ਸੜਕ ਉਪਰ ਚੱਲਣਯੋਗ ਬਣਾਇਆ ਗਿਆ ਹੈ। ਪਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਜ਼ਰੂਰੀ ਉਪਕਰਨਾਂ ਨਾਲ ਲੈਸ ਹੋਣ ਦੇ ਬਾਵਜੂਦ ਸਾਡੀਆਂ ਸਕੂਲੀ ਬੱਸਾਂ ਨੂੰ ਬੇਲੋੜੀ ਚੈਕਿੰਗ ਕਰਕੇ ਤੰਗ ਕੀਤਾ ਜਾ ਰਿਹਾ ਹੈ।
  • ਉਹਨਾਂ ਅੱਗੇ ਦੱਸਿਆ ਕਿ ਸਰਕਾਰ ਵਲੋਂ ਟ੍ਰਾਂਸਪੋਰਟ ਵਿਭਾਗ ਦੇ ਸਾਫਟਵੇਅਰ ਦੀ ਖਰਾਬੀ ਕਾਰਨ ਸਾਡੀਆਂ ਬੱਸਾਂ ਦਾ ਰਿਕਾਰਡ ਅੱਪਡੇਟ ਨਾ ਕਰਨਾ ਅਤੇ ਨਾ ਹੀ ਕੋਰੋਨਾ ਦੇ ਦੋ ਸਾਲਾਂ ਦੌਰਾਨ ਕੋਈ ਰਾਹਤ ਦੇਣਾ ਅਤੇ ਉਪਰੋਕਤ ਬੱਸਾਂ ਦੀਆਂ ਚਾਲੀ-ਚਾਲੀ ਹਜ਼ਾਰ ਦੀ ਕਿਸ਼ਤ ਦੇਣ ਸਦਕਾ, ਸਾਨੂੰ ਦੂਹਰਾ ਨੁਕਸਾਨ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਪ੍ਰਸ਼ਾਸਨ ਵਲੋਂ ਇਕਦਮ ਸਕੂਲ ਚਾਲੂ ਕਰ ਦਿੱਤੇ ਅਤੇ ਅਸੀਂ ਜਿਵੇਂ ਕਿਵੇਂ ਬੱਸਾਂ ਦੀ ਰਿਪੇਅਰ ਕਰਵਾ ਕੇ ਬੱਸਾਂ ਸਕੂਲੀ ਬੱਚਿਆਂ ਲਈ ਉਪਲੱਬਧ ਕਰਵਾਈਆਂ ਹਨ, ਪਰ ਪ੍ਰਸ਼ਾਸਨ ਵਲੋਂ 90 ਫੀਸਦੀ ਬੱਸਾਂ ਨਵੀਆਂ ਹੋਣ ਦੇ ਬਾਵਜੂਦ ਸਾਡੀ ਮਜ਼ਬੂਰੀ ਨਾ ਸਮਝਦਿਆਂ ਜ਼ਬਰਦਸਤੀ ਬੱਸਾਂ ਨੂੰ ਜੁਰਮਾਨੇ ਕਰਨਾ ਅਤਿ ਮੰਦਭਾਗਾ ਹੈ।
  • ਉਹਨਾਂ ਅੱਗੇ ਕਿਹਾ ਕਿ ਜੇਕਰ ਕਾਗਜ਼ਾਤ ਆਨਲਾਈਨ ਅੱਪਡੇਟ ਨਹੀਂ ਹੋ ਰਹੇ ਤਾਂ ਪ੍ਰਸ਼ਾਸਨ ਸਾਨੂੰ ਦਸਤੀ ਰਸੀਦਾਂ ਜਾਰੀ ਕਰਕੇ ਸਾਨੂੰ ਕੁਝ ਰਾਹਤ ਦਵੇ, ਇਕ ਤਿਮਾਹੀ ਦਾ ਟੈਕਸ ਲੈ ਕੇ ਗੱਡੀਆਂ ਪਾਸ ਕੀਤੀਆਂ ਜਾਣ, ਬੱਸਾਂ ਦਾ ਟੈਕਸ ਗੁਆਂਢੀ ਸੂਬਿਆਂ ਦਾ ਬਰਾਬਰ ਕੀਤਾ ਜਾਵੇ ਅਤੇ ਬੱਸਾਂ ਦੀ ਮਿਆਦ ਦੋ ਸਾਲਾਂ ਲਈ ਵਧਾਈ ਜਾਵੇ। ਨਾਲ ਹੀ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਨੂੰ ਆਪਣੇ ਕਾਗਜ਼ਾਤ ਅੱਪਡੇਟ ਕਰਨ ਲਈ ਘੱਟੋ ਘੱਟ ਜੁਲਾਈ ਤੱਕ ਦਾ ਸਮਾਂ ਦਿੱਤਾ ਜਾਵੇ।
    ਉਹਨਾਂ ਕਿਹਾ ਕਿ ਇਕ ਪਾਸੇ ਤਾਂ ਮਾਨ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸ ਸਾਡੇ ਕੋਲੋਂ ਰੁਜਗਾਰ ਖੋਹਣ ’ਤੇ ਤੁਲੀ ਹੋਈ ਹੈ। ਉਹਨਾਂ ਅਖ਼ੀਰ ਵਿਚ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਾਡਾ ਉਪਰੋਕਤ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਦੀ 27 ਅਪੈ੍ਰਲ ਤੋਂ ਆਪਣੀਆਂ ਬੱਸਾਂ ਸੜਕਾਂ ’ਤੇ ਖੜੀਆਂ ਕਰਨ ਲਈ ਮਜ਼ਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
    ਇਸ ਸਮੇਂ ਗੁਰਜੀਤ ਸਿੰਘ, ਰਾਮ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ, ਪ੍ਰਦੀਪ ਸਿੰਘ, ਹਰਦੇਵ ਸਿੰਘ ਸਮੇਤ ਹੋਰ ਵੀ ਟਰਾਂਸਪੋਰਟਰ ਹਾਜ਼ਰ ਸਨ।
  • ਇਸ ਸਬੰਧੀ ਆਰ.ਟੀ.ਏ. ਮੋਹਾਲੀ ਸੁਖਵਿੰਦਰ ਕੁਮਾਰ ਨਾਲ ਗੱਲਬਾਤ ਕਰਨ ’ਤੇ ਉਹਨਾਂ ਕਿਹਾ ਕਿ ਸਾਫਟਵੇਅਰ ਅੱਪਡੇਟ ਕਰਨ ਲਈ ਕਮਿਸ਼ਨਰ ਟ੍ਰਾਂਸਪੋਰਟ ਨੂੰ ਕੱਲ ਹੀ ਚਿੱਠੀ ਲਿਖ ਦਿੱਤੀ ਗਈ ਹੈ, ਅਤੇ ਇਹ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ। ਐਸ.ਡੀ.ਐਮ. ਡੇਰਾਬਸੀ ਅਤੇ ਨਵਾਂ ਗਾਉ ਵਿਖੇ ਬੱਸਾਂ ਦੇ ਚਲਾਨ ਕੱਟਣ ’ਤੇ ਉਹਨਾਂ ਕਿਹਾ ਕਿ ਐਸ.ਡੀ.ਐਮ. ਨੇ ਟੈਕਸ ਨਾ ਸਬੰਧਤ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਸਕੂਲ ਬੱਸਾਂ ਅਤੇ ਸਕੂਲੀ ਬੱਚਿਆਂ ਦੀ ਸੁਰੱਖਿਆ ਬਾਰੇ ਬਣੀ ਰਾਜ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਲਈ ਸਮੇਂ ਸਮੇਂ ਉਪਰ ਚੈਕਿੰਗ ਕਰਕੇ ਉਸ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਭੇਜੀ ਜਾਣੀ ਹੁੰਦੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ

ਜਲੰਧਰ ਦੇ ਰਿਹਾਇਸ਼ੀ ਇਲਾਕੇ ਵਜੋਂ ਜਾਣੀ ਜਾਂਦੀ ‘ਜਲੰਧਰ ਹਾਈਟਸ-2’ ਸੁਸਾਇਟੀ ਵਿੱਚ ਉਸ ਵੇਲੇ ਭਾਰੀ...

ਅਮਰੀਕਾ ਵਿੱਚ, ਭਾਰਤੀ ਮੂਲ ਦੀ ਲੜਕੀ ਦਾ ਕਤਲ, ਵਿਆਹ ਤੋਂ ਮਨ੍ਹਾ ਕਰਨ ‘ਤੇ 16 ਸਾਲ ਛੋਟੇ ਲੜਕੇ ਨੇ ਮਾਰੀਆਂ ਗੋਲੀਆਂ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੀ ਇੱਕ ਔਰਤ ਸ਼ਾਲਿਨੀ ਠਾਕੁਰ ਦਾ ਕਤਲ ਕਰ...

ਕੇਦਰਨਾਥ ਯਾਤਰਾ ਦੇ ਰਸਤੇ ‘ਤੇ ਫਸੇ 1,000 ਸ਼ਰਧਾਲੂ, ਕੁਝ ਹੋਏ ਬਿਮਾਰ

ਲਗਾਤਾਰ ਹੋਣ ਵਾਲੇ ਜ਼ਮੀਨ ਖਿਸਕਣ (landslides) ਕਾਰਨ ਕੇਦਾਰਨਾਥ ਯਾਤਰਾ ਮਾਰਗ 'ਤੇ ਹਾਲਾਤ ਵਿਗੜ ਗਏ...

CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਕੀਤਾ ਜਾਰੀ, 26 ਅਕਤੂਬਰ ਤੋਂ 4 ਨਵੰਬਰ ਤੱਕ ਹੋਵੇਗਾ ਟੂਰਨਾਮੈਂਟ

ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ...

 ਪੰਜਾਬ ‘ਚ ਬਿਜਲੀ ਸੰਕਟ ਹੋਇਆ ਦੂਰ! ਪ੍ਰਾਈਵੇਟ ਥਰਮਲ ਪਲਾਂਟ ਚਾਲੂ, ਪੂਰੀ ਸਮਰੱਥਾ ਨਾਲ ਨਾਲ ਕੰਮ ਕਰ ਰਹੇ ਸਰਕਾਰੀ ਪਲਾਂਟ

ਪੰਜਾਬ ‘ਚ ਚੱਲ ਰਹੇ ਬਿਜਲੀ ਸੰਕਟ ਵਿਚਾਲੇ ਸੂਬੇ ਦੇ ਪਾਵਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ...

ਕੈਨੇਡਾ ‘ਚ ਫਿਰੌਤੀ ਦੇ ਮਾਮਲੇ ‘ਚ ਪੰਜਾਬੀ ਔਰਤ ਗ੍ਰਿਫ਼ਤਾਰ

ਕੈਨੇਡਾ ਵਿੱਚ ਪਹਿਲੀ ਵਾਰ, ਜਬਰੀ ਵਸੂਲੀ ਦੇ ਇੱਕ ਮਾਮਲੇ ਦੇ ਸਬੰਧ ਵਿੱਚ ਪੰਜਾਬੀ ਮੂਲ...

ਮਾਨਸਾ ਦੇ ਬਰੇਟਾ ’ਚ PRTC ਬੱਸ ਅਤੇ ਸਕੂਲ ਵੈਨ ਦੀ ਭਿਆਨਕ ਟੱਕਰ, ਕਈ ਬੱਚੇ ਜ਼ਖ਼ਮੀ

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿੱਚ ਅੱਜ ਇੱਕ PRTC ਬੱਸ ਅਤੇ ਸਕੂਲ ਵੈਨ ਵਿਚਕਾਰ...

ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ

ਤਰਨਤਾਰਨ ਵਿਖੇ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। 2 SHO ਸਣੇ 4 ਖਿਲਾਫ...

  ਦਿਲਜੀਤ ਦੋਸਾਂਝ ਦੀਆਂ ਬੁਲੰਦੀਆਂ, Wembley Stadium ‘ਚ ਪਰਫਾਰਮ ਕਰਕੇ ਰਚਿਆ ਇਤਿਹਾਸ

ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਵਾਰ ਫਿਰ ਤੋਂ ਕਾਮਯਾਬੀ ਦੇ ਝੰਡੇ ਗੱਡੇ ਹਨ।...