September 20, 2026, 5:30 am
----------- Advertisement -----------
HomeNewsBreaking Newsਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਮਹਿਲਾਂਵਾਲੀ ਵਿਖੇ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ...

ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਮਹਿਲਾਂਵਾਲੀ ਵਿਖੇ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ ਦੀ ਕਰਵਾਈ ਸ਼ੁਰੂਆਤ

Published on

----------- Advertisement -----------

ਹੁਸ਼ਿਆਰਪੁਰ, 29 ਅਗਸਤ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਵਿਚ ਸਥਿਤ ਸਟੇਡੀਅਮ ਦੇ ਨਵੀਨੀਕਰਨ ਦੇ ਕਾਰਜ ਦੀ ਰਸਮੀ ਸ਼ੁਰੂਆਤ ਕੀਤੀ। ਇਸ ਨਵੀਨੀਕਰਨ ਤਹਿਤ ਸਟੇਡੀਅਮ ਨੂੰ ਖੇਡ ਪਾਰਕ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿਸ ਵਿਚ ਫੁੱਟਬਾਲ ਗਰਾਊਂਡ ਦੇ ਨਾਲ-ਨਾਲ ਬੈਡਮਿੰਟਨ, ਬਾਸਕਿਟਬਾਲ ਅਤੇ ਵਾਲੀਬਾਲ ਦੇ ਵੀ ਕੋਰਟ ਤਿਆਰ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਤੇ 17 ਲੱਖ ਰੁਪਏ ਦੀ ਲਾਗਤ ਆਵੇਗੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਖੇਡ ਪ੍ਰੇਮੀਆਂ ਦੀ ਸੁਵਿਧਾ ਲਈ ਸਟੇਡੀਅਮ ਵਿਚ ਸੈਰ ਦੇ ਲਈ ਟਰੈਕ ਵੀ ਬਣਾਇਆ ਜਾਵੇਗਾ, ਜਿਸ ਨਾਲ ਪਿੰਡ ਵਾਸੀਆਂ ਨੂੰ ਬਿਹਤਰ ਸੁਵਿਧਾ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਇਸ ਦਿਸ਼ਾ ਵਿਚ ਇਹ ਨਵੀਨੀਕਾਰਨ ਕਾਰਜ ਇਕ ਅਹਿਮ ਕਦਮ ਹੈ। ਉਨ੍ਹਾਂ ਇਸ ਮਹੱਤਵਪੂਰਨ ਕਾਰਜ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਵਿਕਾਸ ਦੀ ਗਤੀ ਤੇਜ਼ ਹੋਈ ਹੈ।

ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਵਰਗ ਅਤੇ ਹਲਕੇ ਨੂੰ ਬਰਾਬਰ ਲਾਭ ਮਿਲੇ ਅਤੇ ਸਟੇਡੀਅਮ ਦਾ ਇਹ ਨਵੀਨੀਕਰਨ ਇਸ ਦੀ ਇਕ ਉਦਾਹਰਨ ਹੈ। ਉਨ੍ਹਾਂ ਸਥਾਨਕ ਲੋਕਾਂ ਨੂੰ ਇਸ ਸਟੇਡੀਅਮ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਦੀ ਯੋਜਨਾ ਹੈ ਕਿ ਸੂਬੇ ਦੇ ਹਰੇਕ ਪਿੰਡ ਅਤੇ ਕਸਬੇ ਵਿਚ ਖੇਡ ਸੁਵਿਧਾਵਾਂ ਦਾ ਵਿਸਥਾਰ ਕੀਤਾ ਜਾਵੇ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਿਚ ਕਰੀਅਰ ਬਣਾਉਣ ਦਾ ਬਿਹਤਰ ਮੌਕਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਉਦੇਸ਼ ਕੇਵਲ ਖੇਡ ਸੁਵਿਧਾਵਾਂ ਦਾ ਵਿਕਾਸ ਨਹੀਂ ਹੈ, ਬਲਕਿ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਵੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...