December 7, 2024, 9:00 am
----------- Advertisement -----------
HomeNewsLatest Newsਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਹਮਲੇ 'ਤੇ ਦਿੱਤੀ ਪ੍ਰਤੀਕਿਰਿਆ

ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਹਮਲੇ ‘ਤੇ ਦਿੱਤੀ ਪ੍ਰਤੀਕਿਰਿਆ

Published on

----------- Advertisement -----------

ਚੰਡੀਗੜ੍ਹ, 10 ਮਈ: ਸੋਮਵਾਰ ਸ਼ਾਮ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, ਇਹ ਪਿਛਲੇ ਕੁਝ ਦਿਨਾਂ ਦੌਰਾਨ ਆਰਡੀਐਕਸ ਜ਼ਬਤ ਹੋਣ, ਡਰੋਨ ਰਾਹੀਂ ਭੇਜੇ ਗਏ ਨਸ਼ੀਲੇ ਪਦਾਰਥਾਂ ਜ਼ਬਤ ਹੋਣ ਅਤੇ ਕੁਝ ਸ਼ੱਕੀਆਂ ਦੀ ਗ੍ਰਿਫਤਾਰੀ ਵਰਗੀਆਂ ਤਾਜ਼ਾ ਘਟਨਾਵਾਂ ਦੀ ਲੜੀ ਦਾ ਹੀ ਹਿੱਸਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਹਰਾਇਆ ਕਿ ਪੰਜਾਬ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖ਼ਿਲਾਫ਼ ਹੋਣ ਵਾਲੀਆਂ ਦੁਸ਼ਮਣ ਤਾਕਤਾਂ ਤੋਂ ਲਗਾਤਾਰ ਖ਼ਤਰੇ ਵਿੱਚ ਹੈ ਅਤੇ ਇਸ ਖਤਰੇ ਨੂੰ ਨੱਥ ਪਾਉਣ ਲਈ ਇਕਜੁੱਟਤਾ, ਤਾਲਮੇਲ ਅਤੇ ਮਜ਼ਬੂਤ ਯਤਨ ਕਰਨ ਦੀ ਲੋੜ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ “ਸੂਬਾ ਸਰਕਾਰ ਨੂੰ ਹਰ ਸੰਭਵ ਕਦਮ ਚੁੱਕਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਬਚਾਉਣ ਲਈ ਹਰ ਕਿਸੇ ਦਾ ਸਹਿਯੋਗ ਲੈਣਾ ਚਾਹੀਦਾ ਹੈ”, ਉਨ੍ਹਾਂ ਕਿਹਾ, “ਪੰਜਾਬ ਪਹਿਲਾਂ ਹੀ ਭਾਰੀ ਕੀਮਤ ਚੁਕਾਉਣ ਤੋਂ ਬਾਅਦ ਹੁਣ ਗੜਬੜ ਦੇ ਇੱਕ ਹੋਰ ਪੜਾਅ ਨੂੰ ਬਰਦਾਸ਼ਤ ਨਹੀਂ ਕਰ ਸਕਦਾ”।
ਕੈਪਟਨ ਅਮਰਿੰਦਰ ਨੇ ਅਫਸੋਸ ਜ਼ਾਹਰ ਕੀਤਾ ਕਿ ਜਦੋਂ ਪਿਛਲੇ ਸਮੇਂ ਵਿੱਚ ਉਹ ਸਰਹੱਦ ਪਾਰ ਤੋਂ ਆਤੰਕਵਾਦੀ ਸਮੂਹਾਂ ਦੇ ਖਤਰਿਆਂ ਵਿਰੁੱਧ ਲਗਾਤਾਰ ਚੇਤਾਵਨੀ ਦਿੰਦੇ ਰਹੇ ਸਨ, ਤਾਂ ਕਾਂਗਰਸ ਪਾਰਟੀ ਦੇ ਕੁਝ ਆਗੂ ਇਸ ਨੂੰ ਗੈਰ-ਜ਼ਿੰਮੇਵਾਰਾਨਾ ਢੰਗ ਨਾਲ ਖਾਰਜ ਕਰ ਰਹੇ ਸਨ। “ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਧਮਕੀ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਕੋਈ ਵੀ ਸਾਡੇ ਵੱਲ ਬੁਰੀ ਨਜ਼ਰ ਰੱਖਣ ਦੀ ਹਿੰਮਤ ਨਾ ਕਰੇ”, ਉਨ੍ਹਾਂ ਨੇ ਅੱਤਵਾਦ ਨਾਲ ਨਜਿੱਠਣ ਲਈ ਸਰਕਾਰ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਕਿਹਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤਮਾਲ,ਵਾਪਿਸ ਪਰਤੇ ਕਿਸਾਨ

ਦਿੱਲੀ ਮਾਰਚ ਸ਼ੁਰੂ ਹੋਣ ਤੋਂ ਕਰੀਬ ਢਾਈ ਘੰਟੇ ਬਾਅਦ ਕਿਸਾਨ ਸ਼ੰਭੂ ਸਰਹੱਦ ਤੋਂ ਪਿੱਛੇ...

ਕੈਨੇਡਾ ਚ ਬਦਮਾਸ਼ਾਂ ਨੇ ਉਜਾੜ ਦਿੱਤਾ ਮਾਪਿਆਂ ਦਾ ਸੰਸਾਰ, ਨੌਜਵਾਨ ਦਾ ਗੋਲੀਆਂ ਮਾਰਕੇ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਗੈਂਗਸਟਰਾਂ ਵੱਲੋਂ ਪਿੰਡ ਨੰਦਪੁਰ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ...

ਗੁਰੂ ਘਰ ਦੇ ਸਾਹਮਣੇ ਧਰਨੇ ‘ਤੇ ਬੈਠੇ ਕਿਸਾਨ !ਮੁਆਵਜ਼ਾ ਨਾਲ ਮਿਲਣ ‘ਤੇ ਲਾ ਦਿੱਤਾ ਧਰਨਾ

ਬਠਿੰਡਾ ਦੇ ਪਿੰਡ ਲੇਲੇਵਾਲ ਵਿੱਚ ਮੁਆਵਜ਼ਾ ਨਾਲ ਮਿਲਣ ‘ਤੇ ਗੈਸ ਪਾਈਪ ਲਾਈਨਾਂ ਵਿੱਚ ਕੰਮ...

ਕਿਸਾਨਾਂ ਦੇ ਮਾਰਚ ਨੂੰ ਲੈਕੇ ਸਕੂਲ ਤੇ ਇੰਟਰਨੈਟ ਬੰਦ,ਵਧਾਈ ਚੌਕਸੀ

11 ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਅੱਜ ਦਿੱਲੀ ਵੱਲ...

 ਥਾਣੇ ਚ ਧਮਾਕੇ ਤੋਂ ਬਾਅਦ ਮਿਲੀ ਚੰਡੀਗੜ੍ਹ ਦੇ 5 ਸਟਾਰ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਹੋਈ ਮੁਸਤੈਦ

ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਨੇ। ਆਏ ਦਿਨ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ...

ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ,ਕੀਤੀ ਜਾਨ ਬਚਾਉਣ ਵਾਲਿਆ ਦੀ ਤਾਰੀਫ਼

 ਬੀਤੇ ਦਿਨੀਂ ਦਰਬਾਰ ਸਾਹਿਬ ਵਿਚ ਸੁਖਬੀਰ ਬਾਦਲ ਤੇ ਹਮਲਾ ਹੋਇਆ ਸੀ। ਇਸ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ...

 ਡੀਜੇ ਤੇ ਨੱਚਣ ਨੂੰ ਲੈਕੇ ਹੋਇਆ ਵਿਵਾਦ, 2 ਭੈਣਾਂ ਦੇ ਇਕਲੌਤੇ ਭਰਾ ਦਾ ਤੇਜ਼ਧਾਰ ਨਾਲ ਕ+ਤ+ਲ

ਬਰਨਾਲਾ ਦੇ ਕਸਬਾ ਧਨੌਲਾ ਵਿਖੇ ਦੋ ਭੈਣਾਂ ਦੇ ਇਕਲੌਤੇ ਭਰਾ 24 ਸਾਲਾ ਮੰਗਲ ਸਿੰਘ ਪੁੱਤਰ...

ਮਾਪਿਆਂ ਨੇ ਚਾਵਾਂ ਨਾਲ ਭੇਜਿਆ ਸੀ ਬਾਹਰ,ਚਾਕੂ ਮਾਰਕੇ ਗੁਰਸਿੱਖ ਨੌਜਵਾਨ ਦਾ ਕ+ਤ+ਲ

ਓਨਟਾਰੀਓ ਸੂਬੇ ਦੇ ਸ਼ਹਿਰ ਸਾਰਨੀਆ ਵਿਚ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ...

ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦਾ ਮਾਰਚ,ਫਸ ਨਾ ਜਾਇਓ ਜਾਮ ਚ, ਪੜ੍ਹੋ ਟਰੈਫਿਕ ਐਡਵਾਈਜ਼ਰੀ

ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2...