October 15, 2026, 7:45 pm
----------- Advertisement -----------
HomeNewsLatest Newsਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਣ ਦੀ ਖਬ਼ਰ ਝੂਠੀ

ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਣ ਦੀ ਖਬ਼ਰ ਝੂਠੀ

Published on

----------- Advertisement -----------

ਮਾਸਾਹਾਰੀ ਜਾਨਵਰ ਬਾਹਰ ਨਿਕਣ ਦੀਆਂ ਖਬਰਾਂ ਨੂੰ ਅੱਗੇ ਫਾਰਵਡ ਨਾ ਕੀਤਾ ਜਾਵੇ: ਫੀਲਡ ਡਾਇਰੈਕਟਰ

ਐਸ.ਏ.ਐਸ ਨਗਰ 6 ਅਪ੍ਰੈਲ: ਸ਼ੋਸਲ ਮੀਡੀਆ ਉੱਤੇ ਇੱਕ ਜਾਅਲੀ ਖ਼ਬਰ ਵਾਇਰਲ ਹੋ ਰਹੀ ਹੈ ਕਿ ਚਿੜੀਆਘਰ ਛੱਤਬੀੜ ਦੇ ਮਾਂਸਾਹਾਰੀ ਜਾਨਵਰ ਬਾਹਰ ਨਿਕਲ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਦੇ ਫੀਲਡ ਡਾਇਰੈਕਟਰ ਕਲਪਨਾ ਕੇ ਨੇ ਦੱਸਿਆ ਕਿ ਚਿੜੀਆਘਰ ਛੱਤਬੀੜ ਦੇ ਮਾਸਾਹਾਰੀ ਜਾਨਵਰ ਬਾਹਰ ਨਿਕਣ ਦੀ ਝੂਠੀ ਖਬਰ ਦੇ ਨਾਲ ਕੁੱਝ ਪੁਰਾਣੇ ਸਮੇਂ ਦੇ ਵੀਡਿਉ ਵੀ ਫਾਰਵਰਡ ਕੀਤੇ ਜਾ ਰਹੇ ਹਨ, ਜੋ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਦੇ ਹਨ ਤੇ ਕੁੱਝ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਪੁਰਾਣੇਂ ਵੀਡਿੳ ਹਨ।

ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਨਾਲ ਇਨ੍ਹਾਂ ਵਾਇਰਲ ਕੀਤੇ ਜਾ ਰਹੇ ਜ਼ਾਅਲੀ ਅਤੇ ਝੂਠੇ ਵੀਡਿਉਜ਼ ਦਾ ਕੋਈ ਸਬੰਧ ਨਹੀਂ ਹੈ। ਇਹ ਇੱਕ ਜਾਅਲੀ ਅਤੇ ਝੂਠੀ ਖਬਰ ਹੈ ਜੋ ਆਮ ਜਨਤਾ ਵਿੱਚ ਡਰ ਅਤੇ ਸਹਿਮ ਫੈਲਾਉਣ ਲਈ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਫ਼ੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਚਿੜੀਆਘਰ ਛੱਤਬੀੜ ਪ੍ਰਸ਼ਾਸ਼ਨ ਇਹ ਦੱਸਣਾਂ ਚਾਹੁੰਦਾ ਹੈ ਕਿ ਚਿੜੀਆਘਰ ਛੱਤਬੀੜ ਦੇ ਸਾਰੇ ਜਾਨਵਰ ਬਹੁਤ ਧਿਆਨਪੂਰਵਕ ਅਤੇ ਸੈਨਟਰਲ ਜੂ ਅਥਾਰਟੀ, ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਨਿਰਦੇਸ਼ਾਂ ਅਨੁਸਾਰ ਆਧੁਨਿਕ ਅਤੇ ਵਿਗਿਆਨਿਕ ਤਰੀਕੇ ਨਾਲ ਸੰਭਾਲੇ ਜਾਂਦੇ ਹਨ ਅਤੇ ਚਿੜੀਆਘਰ ਛੱਤਬੀੜ ਦੇ ਜਾਨਵਰਾਂ ਦੀ, ਸਟਾਫ ਦੀ ਅਤੇ ਦਰਸ਼ਕਾਂ ਦੀ ਸੁੱਰਖਿਆ ਹਰ ਸਮੇਂ ਯਕੀਨੀ ਬਣਾਈ ਜਾਂਦੀ ਹੈ । ਉਨ੍ਹਾਂ ਕਿਹਾ ਰੋਜ਼ਾਨਾਂ ਹੀ ਸੇਫਟੀ ਅਤੇ ਸਕਿਊਰਟੀ ਨੂੰ ਮੁੱਖ ਰੱਖਦੇ ਹੋਏ ਬਹੁਤ ਚੌਕਸੀ ਨਾਲ ਸਾਰੇ ਪ੍ਰਬੰਧਾਂ ਨੂੰ ਨਿਗਰਾਨੀ ਅਧੀਨ ਰੱਖਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਚਿੜੀਆਘਰ ਛੱਤਬੀੜ ਉੱਤਰੀ ਭਾਰਤ ਅਤੇ ਪੰਜਾਬ ਦਾ ਇੱਕ ਮਸ਼ਹੂਰ ਸੈਰ ਸਪਾਟੇ ਵਾਲਾ ਸਥਾਨ ਹੈ ਤੇ ਇਸਦੇ ਨਾਮ ਨੂੰ ਜਾਣ ਬੁੱਝ ਕੇ ਮੰਦਭਾਵਨਾ ਨਾਲ ਬਿਨਾਂ ਤੱਥਾਂ ਨੂੰ ਜਾਣਿਆਂ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਰੂਲਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਆਮ ਦਰਸ਼ਕਾਂ ਨੂੰ ਚਿੜੀਆਘਰ ਪ੍ਰਸ਼ਾਸ਼ਨ ਵੱਲੋਂ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਅਤੇ ਇਨ੍ਹਾਂ ਜ਼ਆਲੀ ਤੇ ਝੂਠੀਆਂ ਖਬਰਾਂ ਨੂੰ ਅੱਗੇ ਫਾਰਵਡ ਨਾ ਕੀਤਾ ਜਾਵੇ ਤੇ ਕਿਸੇ ਵੀ ਸ਼ੰਕਾਂ ਨਵਿਰਤੀ ਲਈ ਚਿੜੀਆਘਰ ਛੱਤਬੀੜ ਦੇ ਹੈਲਪਲਾਈਨ ਨੰਬਰ 6239526008 ਤੋਂ ਸੰਪਰਕ ਕਰਨ ਦੀ ਖੇਚਲ ਕੀਤੀ ਜਾ ਸਕਦੀ ਹੈ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...