ਚੰਡੀਗੜ੍ਹ, 1 ਜੂਨ:ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਬਸਪਾ ਦੀ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਖ਼ਿਲਾਫ਼ ਪਿੰਡ ਵਿੱਚ ਵੋਟ ਪਾਉਣ ਸਮੇਂ ਈਵੀਐਮ ਮਸ਼ੀਨ ਦੀ ਵੀਡੀਓ ਬਣਾ ਕੇ ਜਨਤਕ ਕਰਨ ਦੇ ਦੋਸ਼ ਹੇਠ ਥਾਣਾ ਗੁਰੂਹਰਸਹਾਏ ਵਿੱਚ ਕੇਸ ਦਰਜ ਕੀਤਾ ਗਿਆ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦਿਆਂ ਸੁਰਿੰਦਰ ਸਿੰਘ ਕੰਬੋਜ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਥਾਣਾ ਗੁਰੂਹਰਸਹਾਏ ਵਿੱਚ 171 ਐਫ.ਆਈ.ਪੀ.ਸੀ., 126 ਅਤੇ 132 ਆਰ.ਪੀ. ਪੀ ਐਕਟ 1951 ਤਹਿਤ ਮੁਕੱਦਮਾ ਨੰਬਰ 98 ਮਿਤੀ 01-06-2024 ਦਰਜ ਕੀਤਾ ਗਿਆ ਹੈ।
----------- Advertisement -----------
ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਖ਼ਿਲਾਫ਼ ਮਾਮਲਾ ਦਰਜ
Published on
----------- Advertisement -----------
----------- Advertisement -----------











