May 25, 2026, 12:47 pm
----------- Advertisement -----------
HomeNewsBreaking Newsਸਰਕਾਰੀ ਜ਼ਮੀਨ ਦਾ ਨਾਜਾਇਜ਼ ਇੰਤਕਾਲ ਕਰਵਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ...

ਸਰਕਾਰੀ ਜ਼ਮੀਨ ਦਾ ਨਾਜਾਇਜ਼ ਇੰਤਕਾਲ ਕਰਵਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਹੇਠ ਪਟਵਾਰੀ ਤੇ ਦੋ ਆਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Published on

----------- Advertisement -----------

ਚੰਡੀਗੜ੍ਹ, 14 ਅਗਸਤ, 2024 (ਬਲਜੀਤ ਮਰਵਾਹਾ) – ਪੰਜਾਬ ਵਿਜੀਲੈਂਸ ਬਿਊਰੋ ਨੇ ਮੋਗਾ ਜ਼ਿਲ੍ਹੇ ਦੇ ਮਾਲ ਹਲਕਾ ਕਿਸ਼ਨਪੁਰਾ ਕਲਾਂ ਵਿਖੇ ਤਾਇਨਾਤ ਪਟਵਾਰੀ ਨਵਦੀਪ ਸਿੰਘ ਅਤੇ ਦੋ ਆਮ ਵਿਅਕਤੀਆਂ ਦਿਲਖੁਸ਼ ਕੁਮਾਰੀ ਵਾਸੀ ਪਿੰਡ ਅਦਰਾਮਨ, ਮੋਗਾ ਅਤੇ ਹਰਮਿੰਦਰ ਸਿੰਘ ਉਰਫ਼ ਗਗਨ ਵਾਸੀ ਪਿੰਡ ਰਸੂਲਪੁਰ ਜ਼ਿਲ੍ਹਾ ਮੋਗਾ ਖਿਲਾਫ ਆਪਸੀ ਮਿਲੀਭੁਗਤ ਰਾਹੀਂ ਸਰਕਾਰੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਜ਼ੀ ਰਿਪੋਰਟਾਂ ਤਿਆਰ ਕਰਕੇ 10,065,724 ਰੁਪਏ ਦਾ ਮੁਆਵਜ਼ਾ ਪ੍ਰਾਪਤ ਕਰਨ ਬਦਲੇ ਅਪਰਾਧਕ ਮਾਮਲਾ ਦਰਜ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466, 467, 468, 471, 120-ਬੀ ਤਹਿਤ ਉਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. ਨੰਬਰ 19 ਮਿਤੀ 12.08.2024 ਦਰਜ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਅਦਰਾਮਨ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਵਿਖੇ ਸਥਿਤ ਪੰਜਾਬ ਸਰਕਾਰ ਦੇ ਮੁੜ ਵਸੇਬਾ ਵਿਭਾਗ ਦੀ ਜ਼ਮੀਨ ਫਰਜ਼ੀ ਢੰਗ ਨਾਲ ਉਪਰੋਕਤ ਦਿਲਖੁਸ਼ ਕੁਮਾਰੀ ਦੇ ਨਾਂ ’ਤੇ ਤਬਦੀਲ ਕਰਕੇ ਉਸ ਦੇ ਨਾਂ ’ਤੇ ਇੰਤਕਾਲ ਦਰਜ ਕਰਵਾ ਦਿੱਤਾ ਗਿਆ। ਇਹ ਵੀ ਸਾਹਮਣੇ ਆਇਆ ਕਿ ਇਸ ਜ਼ਮੀਨ ਦੇ ਇੰਤਕਾਲ ’ਤੇ ਛਿੰਦਾ ਪਟਵਾਰੀ ਵੱਲੋਂ ਦਸਤਖਤ ਕੀਤੇ ਗਏ ਸਨ, ਜਦੋਂ ਕਿ ਉਹ ਤਹਿਸੀਲ ਧਰਮਕੋਟ ਦੇ ਪਿੰਡ ਰੇਡਵਾਂ ਦੇ ਸਬੰਧਤ ਮਾਲ ਹਲਕਾ ਵਿਖੇ ਤਾਇਨਾਤ ਨਹੀਂ ਸੀ ਅਤੇ ਸਾਲ 2021 ਦੌਰਾਨ ਉਸ ਦੀ ਮੌਤ ਹੋ ਗਈ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਤਹਿਸੀਲ ਧਰਮਕੋਟ ਵਿਖੇ ਤਾਇਨਾਤ ਤਤਕਾਲੀ ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਨੇ ਬਿਆਨ ਰਿਕਾਰਡ ਕਰਵਾਏ ਹਨ ਕਿ ਉਨ੍ਹਾਂ ਵੱਲੋਂ ਉਕਤ ਜ਼ਮੀਨ ਦੇ ਇਸ ਤਬਾਦਲੇ ’ਤੇ ਦਸਤਖਤ ਨਹੀਂ ਕੀਤੇ ਗਏ ਸਨ ਜਿਸ ਉਪਰੰਤ ਇਹ ਤਬਾਦਲਾ ਸ਼ੱਕੀ ਪਾਇਆ ਗਿਆ। ਇਸ ਜ਼ਮੀਨ ਵਿੱਚੋਂ ਕੁਝ ਰਕਬਾ ਕੌਮੀ ਮਾਰਗ ਬਣਾਉਣ ਲਈ ਗ੍ਰਹਿਣ (ਐਕੁਆਇਰ) ਕੀਤਾ ਗਿਆ ਸੀ ਅਤੇ ਉਕਤ ਮੁਲਜ਼ਮ ਦਿਲਖੁਸ਼ ਕੁਮਾਰੀ ਨੇ 18,53,661 ਰੁਪਏ ਅਤੇ 82,12,063 ਰੁਪਏ ਦਾ ਮੁਆਵਜ਼ਾ ਹਾਸਲ ਕਰ ਲਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਹਿਣ ਕੀਤੀ ਗਈ ਜ਼ਮੀਨ ਦੀ ਮੁਲਾਂਕਣ ਰਿਪੋਰਟ ਅਤੇ ਇਸਦਾ ਏ-ਰੋਲ ਉਕਤ ਪਟਵਾਰੀ ਨਵਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਨਵਦੀਪ ਸਿੰਘ ਪਟਵਾਰੀ ਨੇ ਮੁਲਜ਼ਮ ਦਿਲਖੁਸ਼ ਕੁਮਾਰੀ ਨੂੰ ਇਹ ਨਾਜਾਇਜ਼ ਮੁਆਵਜ਼ਾ ਦਿਵਾਉਣ ਲਈ ਉਪਰੋਕਤ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਗਗਨ ਨਾਲ ਸਾਜਿਸੀ ਮਿਲੀਭੁਗਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਿਜੀਲੈਂਸ ਪੜਤਾਲ ਦੇ ਆਧਾਰ ‘ਤੇ ਉਪਰੋਕਤ ਤਿੰਨੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਪੁੱਛਗਿੱਛ ਦੌਰਾਨ ਮਾਲ ਵਿਭਾਗ ਦੇ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨੀਟ ਪ੍ਰੀਖਿਆ ਦਾ ਖ਼ੌਫ਼? 92% ਅੰਕ ਲੈਣ ਵਾਲੀ ਹੋਣਹਾਰ ਵਿਦਿਆਰਥਣ ਨੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ

ਕਰਨਾਟਕ ਵਿਚ ਨੀਟ ਦੀ ਪ੍ਰੀਖਿਆ ਦੇ ਚੁੱਕੀ ਵਿਦਿਆਰਥਣ ਨੇ ਆਪਣੇ ਘਰ ਵਿਚ ਪੱਖੇ ਨਾਲ...

ਨਗਰ ਕੌਂਸਲ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋਣ ਮਗਰੋਂ ਵੀ ਚੋਣ ਪ੍ਰਚਾਰ ਦੇ ਦੋਸ਼, ਰਾਜਾ ਵੜਿੰਗ ਨੂੰ ਨੋਟਿਸ ਜਾਰੀ

ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ...

*ਪੰਜਾਬ ਵਿੱਚ ਪਹਿਲੀ ਵਾਰ 220 ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਦੀ ਤਿਆਰੀ ਲਈ 8.61 ਕਰੋੜ ਦਿੱਤੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ*

*ਪੰਜਾਬ ਸਰਕਾਰ ਨੇ ਸਾਰੇ ਖਿਡਾਰੀਆਂ ਨੂੰ 32.05 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੰਡੀ-ਮੁੱਖ ਮੰਤਰੀ...

ਅੰਬਾਲਾ : ਘਰੇਲੂ ਝਗੜੇ ਨੇ ਧਾਰਿਆ ਖੌਫਨਾਕ ਰੂਪ, ਮੁੰਡੇ ਨੇ ਦਾਦੀ, ਭਰਾ ਤੇ ਚਾਚੇ ਨੂੰ ਗੋਲੀਆਂ ਮਾਰ ਉਤਾਰਿਆ ਮੌਤ ਦੇ ਘਾਟ

ਅੰਬਾਲਾ ਦੇ ਸ਼ਹਿਜਾਦਪੁਰ ਖੰਡ ਦੇ ਪਿੰਡ ਬਿਚਪੜੀ ਵਿਚ ਘਰੇਲੂ ਝਗੜੇ ਨੇ ਖੌਫਨਾਕ ਰੂਪ ਧਾਰ...

ਆਰਬੀਆਈ ਨੂੰ ਕਮਜ਼ੋਰ ਕਰਕੇ ਅਤੇ ਰਾਜਾਂ ਨੂੰ ਵਿੱਤੀ ਤੌਰ ‘ਤੇ ਨਿਚੋੜ ਕੇ ਭਾਰਤ ਇੱਕ ਮਜ਼ਬੂਤ ਆਰਥਿਕਤਾ ਦਾ ਨਿਰਮਾਣ ਨਹੀਂ ਕਰ ਸਕਦਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 23 ਮਈ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਭਾਰਤੀ ਰਿਜ਼ਰਵ...

ਅਮਰੀਕਾ ਦੇ ਗ੍ਰੀਨ ਕਾਰਡ ਨਿਯਮਾਂ ‘ਚ ਵੱਡਾ ਬਦਲਾਅ, ਹੁਣ ਆਪਣੇ ਦੇਸ਼ ਤੋਂ ਹੀ ਕਰਨੀ ਪਵੇਗੀ ਅਰਜ਼ੀ

ਅਮਰੀਕਾ ‘ਚ ਪਰਮਾਨੈਂਟ ਰੈਜੀਡੈਂਸੀ (ਗ੍ਰੀਨ ਕਾਰਡ) ਦੀ ਉਡੀਕ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਟਰੰਪ...

ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ; ਗੂੰਜੇ ਖਾਲਸਾਈ ਜੈਕਾਰੇ

ਸਿੱਖ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸ਼ਨੀਵਾਰ ਸਵੇਰੇ 11:30 ਵਜੇ ਸ਼ਰਧਾਲੂਆਂ...

ਪੈਟਰੋਲ – ਡੀਜ਼ਲ 6 ਰੁਪਏ ਹੋਇਆ ਸਸਤਾ! ਪੜ੍ਹੋ ਨਵੇਂ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ...

ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, ਬੱਚੇ ਮਲਬੇ ਹੇਠਾਂ ਦੱਬੇ, 4 ਦੀ ਹਾਲਤ ਗੰਭੀਰ

 ਫ਼ਰੀਦਾਬਾਦ ਵਿਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਸਕੂਲ...