ਚੰਡੀਗੜ੍ਹ ਪ੍ਰਸ਼ਾਸਨ ਨੇ ਦੀਵਾਲੀ ਤੇ ਗੁਰਪੁਰਬ ਮੌਕੇ ਪਟਾਕਿਆਂ ਨੂੰ ਲੈ ਕੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਸਿਟੀ ਬਿਊਟੀਫੁੱਲ ਦੇ ਲੋਕ ਦੀਵਾਲੀ ‘ਤੇ ਸਿਰਫ 2 ਘੰਟੇ ਹੀ ਪਟਾਕੇ ਚਲਾ ਸਕਣਗੇ। ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਵਧਦੇ ਪ੍ਰਦੂਸ਼ਣ ਕਾਰਨ ਇਸ ਸਾਲ ਵੀ ਪਟਾਕੇ ਚਲਾਉਣ ‘ਤੇ ਸਖ਼ਤੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੀਵਾਲੀ ਦੌਰਾਨ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਸਾਈਲੈਂਟ ਜ਼ੋਨ ਲਈ ਹੁਕਮਾਂ ‘ਚ ਲਿਖਿਆ ਗਿਆ ਹੈ ਕਿ ਲੋਕ 100 ਮੀਟਰ ਦੀ ਦੂਰੀ ‘ਤੇ ਹੀ ਪਟਾਕੇ ਚਲਾ ਸਕਣਗੇ। ਇਸ ਤੋਂ ਇਲਾਵਾ ਦੁਸਹਿਰੇ ਮੌਕੇ ਪੁਤਲਾ ਫੂਕਣ ਸਮੇਂ ਪਟਾਕੇ ਸਿਰਫ਼ ਪੁਤਲੇ ਵਿੱਚ ਹੀ ਫੂਕੇ ਜਾ ਸਕਦੇ ਹਨ।
ਦੱਸ ਦਈਏ ਕਿ ਗੁਰਪੁਰਬ ਮੌਕੇ ਲੋਕਾਂ ਨੂੰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੇ ਰਾਤ 8 ਵਜੇ ਤੋਂ 9 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
----------- Advertisement -----------
ਦੀਵਾਲੀ ਤੇ ਗੁਰਪੁਰਬ ਮੌਕੇ ਲੋਕ ਸਿਰਫ਼ ਇੰਨੇ ਘੰਟੇ ਹੀ ਚਲਾ ਸਕਣਗੇ ਪਟਾਕੇ, ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
Published on
----------- Advertisement -----------
----------- Advertisement -----------