July 18, 2026, 11:23 am
----------- Advertisement -----------
HomeNewsBreaking NewsSYL ਮੁੱਦੇ ‘ਤੇ CM ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ...

SYL ਮੁੱਦੇ ‘ਤੇ CM ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਵਿਖਾਇਆ ਸ਼ੀਸ਼ਾ

Published on

----------- Advertisement -----------

ਚੰਡੀਗੜ੍ਹ, 11 ਅਕਤੂਬਰ (ਬਲਜੀਤ ਮਰਵਾਹਾ): ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬਹਿਸ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਘਰ ਦੇ ਬਾਹਰ ਕੁਰਸੀਆਂ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਉਹ ਡਰ ਕੇ ਮੱਧ ਪ੍ਰਦੇਸ਼ ਭੱਜ ਗਏ ਹਨ। ਪਰ ਅੱਜ ਸਵੇਰੇ ਮੁੱਖ ਮੰਤਰੀ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ‘ਤੇ ਤਿੱਖੇ ਹਮਲੇ ਕੀਤੇ ਹਨ।
ਉਨ੍ਹਾਂ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਾਨਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ, ਬਾਜਵਾ ਜੀ, ਵੜਿੰਗ ਜੀ… ਸ਼ਰਮ ਨਾਂ ਦੀ ਕੋਈ ਚੀਜ਼ ਲੈ ਕੇ ਘਰੋਂ ਨਿਕਲਦੇ ਹੋ ਜਾਂ ਨਹੀਂ।SYL ਨਹਿਰ ਦਾ ਚਾਂਦੀ ਦੀ ਕਹੀ ਨਾਲ ਟੱਕ ਲਾਉਂਦੇ ਸਮੇਂ ਫੋਟੋ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬਲਰਾਮ ਜਾਖੜ ਵੀ ਖੜੇ ਹਨ।ਹਰਿਆਣਾ ਦੇ ਤਤਕਾਲੀ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਵਿਧਾਨ ਸਭਾ ਵਿੱਚ ਐਸਵਾਈਐਲ ਨਹਿਰ ਦਾ ਸਰਵੇਖਣ ਕਰਨ ਦੀ ਇਜਾਜ਼ਤ ਦੇਣ ਲਈ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਸੀ। ਸੁਖਬੀਰ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਮੁੱਖ ਮੰਤਰੀ ਨੇ ਲਿਖਿਆ ਹੈ ਕਿ ਉਹ ਆਪਣੇ ਨਾਲ ਗੁੜਗਾਓਂ ਸਥਿਤ ਹੋਟਲ ਓਬਰਾਏ ਦੀ ਫਰਦ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਪਾਣੀ ਦਾ ਸਵਾਲ ਹੈ, ਤੁਹਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ।ਉਨ੍ਹਾਂ ਕਿਹਾ ਕਿ ਜਦੋਂ ਉਹ ਛੋਟਾ ਹੁੰਦਾ ਸੀ ਤਾਂ ਉਸ ਦੀ ਡਿਊਟੀ ਅਕਸਰ ਖੇਤ ਵਿੱਚ ਖਾਲ਼ (ਸੂਆ, ਛੋਟੀ ਨਹਿਰ) ਦੇ ਆਲੇ-ਦੁਆਲੇ ਘੁੰਮ ਕੇ ਚੱਕਰ ਲਗਾਉਣ ਦੀ ਲੱਗਦੀ ਸੀ ਕਿ ਖਾਲ਼ ਵਿੱਚ ਕੋਈ ਖੱਡਾ ਨਾ ਪੈ ਜਾਵੇ। ਪ੍ਰਮਾਤਮਾ ਨੇ ਹੁਣ ਵੀ ਉਨ੍ਹਾਂ ਦੀ ਡਿਊਟੀ ਖਾਲ਼ ‘ਤੇ ਹੀ ਲਗਾਈ ਹੈ ਪਰ ਇਸ ਵਾਰ ਖਾਲ਼ ਦਾ ਨਾਮ ਸਤਲੁਜ ਹੈ।
ਉਨ੍ਹਾਂ ਸਾਰੇ ਵਿਰੋਧੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਪਹਿਲੀ ਨਵੰਬਰ ਨੂੰ ਕੁਰਸੀ (ਸੱਤਾ) ਲਈ ਬਣਾਏ ਆਪਣੇ ਪੁਰਖਿਆਂ ਦੇ ਦਸਤਾਵੇਜ਼ ਲੈ ਕੇ ਆਉਣ। ਤਾਂ ਜੋ ਮੇਰੇ ਦੇਸ਼ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਕੁਰਬਾਨੀਆਂ ਦੇਣ ਦੀ ਗੱਲ ਕਰਨ ਵਾਲਿਆਂ ਨੇ ਉਨ੍ਹਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਨੇ ਲਗਾਤਾਰ ਛੇਵੇਂ ਦਿਨ ਈਰਾਨ ਦੇ ਟਿਕਾਣਿਆਂ ‘ਤੇ ਕੀਤੀ ਬੰਬਾਰੀ, ਸੱਤ ਲੋਕਾਂ ਦੀ ਮੌਤ

ਅਮਰੀਕਾ ਨੇ ਰਾਤੋ-ਰਾਤ ਈਰਾਨ 'ਤੇ ਘਾਤਕ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ,...

ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All is Well” ਦਾ ਕੀਤਾ ਐਲਾਨ

ਪੰਜਾਬ ਕਾਂਗਰਸ ‘ਚ ਚੱਲ ਰਹੇ ਲੀਡਰਸ਼ਿਪ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਤੇ ਸੰਸਦ...

ਸੋਨਮ ਵਾਂਗਚੁਕ ਨੂੰ ਬਣਾਇਆ ਜਾਵੇ ਦੇਸ਼ ਦਾ ਸਿੱਖਿਆ ਮੰਤਰੀ, ਅਰਵਿੰਦ ਕੇਜਰੀਵਾਲ ਨੇ ਚੁੱਕੀ ਮੰਗ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ...

PM ਮੋਦੀ ਦਾ ਚੰਡੀਗੜ੍ਹ ਦੌਰਾ, ਕਈ ਇਲਾਕਿਆਂ ‘ਚ ਨਹੀਂ ਚੱਲਣਗੀਆਂ ਸਕੂਲੀ ਬੱਸਾਂ, ਸਰਕੂਲਰ ਜਾਰੀ

ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...

ਤਰਨਤਾਰਨ ‘ਚ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਇੱਕੋ ਦਿਨ ‘ਚ 2 ਸਕੇ ਭਰਾਵਾਂ ਦੀ ਮੌਤ

ਤਰਨਤਾਰਨ ਜ਼ਿਲ੍ਹੇ ਦੇ ਰਾਣੀ ਵਲਾਹ ਪਿੰਡ ਵਿੱਚ ਦੋ ਮਾਸੂਮ ਸਕੇ ਭਰਾਵਾਂ ਦੀ ਮੌਤ ਨਾਲ...

PM Modi ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ Chandigarh Traffic Police ਨੇ ਜਾਰੀ ਕੀਤੀ ਟ੍ਰੈਫਿਕ ਐਡਵਾਇਜ਼ਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਲ੍ਹ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ, ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ...

ਪੰਜਾਬੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਖ਼ਬਰ ਨਿਕਲੀ ਅਫ਼ਵਾਹ

ਪੰਜਾਬੀ ਰੰਗਮੰਚ, ਰੇਡੀਓ, ਟੈਲੀਵੀਜ਼ਨ ਅਤੇ ਸਿਨੇਮਾ ਦੀ ਮਾਣਮੱਤੀ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਖਬਰ...

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਅਲਰਟ ‘ਤੇ, ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਆ ਰਹੇ ਹਨ। ਪ੍ਰਧਾਨ...

ਪੈਟਰੋਲ, ਡੀਜ਼ਲ ਤੇ ਏਟੀਐਫ ‘ਤੇ ਸਰਕਾਰ ਦਾ ਵੱਡਾ ਫੈਸਲਾ, ਅਚਾਨਕ ਇਹ ਟੈਕਸ ਵਧਾਇਆ

ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਵਧਣ ਨਾਲ ਮੱਧ ਪੂਰਬ ਵਿੱਚ ਤਣਾਅ ਵਧ ਗਿਆ ਹੈ।...