28 ਦਸੰਬਰ ਤੋਂ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਉੱਤਰ ਰਾਜਸਥਾਨ ਵਿੱਚ ਕੜਾਕੇ ਦੀ ਠੰਡ ਪੈਣ ਦੀ ਉਮੀਦ ਹੈ। ਇਸ ਨਾਲ ਜ਼ੁਕਾਮ ਅਤੇ ਬੁਖ਼ਾਰ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ।ਮੌਸਮ ਵਿਭਾਗ ਮੁਤਾਬਕ 8 ਦਸੰਬਰ ਤੋਂ ਦਿੱਲੀ ‘ਚ ਸੀਤ ਲਹਿਰ ਸ਼ੁਰੂ ਹੋ ਜਾਵੇਗੀ। ਇਸ ਕਾਰਨ ਦਿਨ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆਵੇਗੀ। 9 ਦਸੰਬਰ ਨੂੰ ਮੁੜ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਪਰ 10 ਦਸੰਬਰ ਤੋਂ ਦਿੱਲੀ-ਐਨਸੀਆਰ ਵਿੱਚ ਮੌਸਮ ਪੂਰੀ ਤਰ੍ਹਾਂ ਬਦਲ ਜਾਵੇਗਾ। ਉੱਤਰੀ ਦਿਸ਼ਾ ਤੋਂ ਆਉਣ ਵਾਲੀਆਂ ਹਵਾਵਾਂ ਦਿੱਲੀ ‘ਚ ਠੰਢ ਵਧਾਏਗੀ, ਜਿਸ ਤੋਂ ਬਾਅਦ ਤਾਪਮਾਨ ‘ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾਵੇਗੀ।

ਮੰਗਲਵਾਰ ਸਵੇਰੇ ਠੰਢ ਹੋਣ ਦੀ ਵਜ੍ਹਾ ਨਾਲ ਪਾਰਕਾਂ ‘ਚ ਸੈਰ ਕਰਨ ਤੇ ਦੁਪਹੀਆ ਵਾਹਨਾਂ ‘ਤੇ ਲੱਗਣ ਵਾਲੇ ਲੋਕਾਂ ਨੇ ਗਰਮ ਕੱਪੜੇ ਪਾਏ ਹੋਏ ਸਨ। ਉਥੇ ਦੁਪਹਿਰ ਨੂੰ ਲੋਕ ਪਾਰਕਾਂ ਤੇ ਗਲੀ ਮੁਹੱਲਿਆਂ ‘ਚ ਧੁੱਪ ‘ਚ ਬੈਠੇ ਦਿਖਾਈ ਦਿੱਤੇ। ਤਿਉਹਾਰਾਂ ਦੇ ਸੀਜ਼ਨ ਕਾਰਨ ਦੁਪਹਿਰ ਦੇ ਮੌਸਮ ਸਾਫ਼ ਹੋਣ ਦੀ ਵਜ੍ਹਾ ਨਾਲ ਬਾਜ਼ਾਰਾਂ ‘ਚ ਗਾਹਕਾਂ ਦੀ ਰੌਣਕ ਵਧੀ। ਉਥੇ ਸ਼ਾਮ ਢੱਲਦਿਆਂ ਹੀ ਹਲਕੀ ਠੰਢ ਕਾਰਨ ਬਾਜ਼ਾਰ ਸੁੰਨੇ ਹੋਣ ਲੱਗੇ। ਮੰਗਲਵਾਰ ਨੂੰ ਵਧ ਤੋਂ ਵਧ ਤਾਪਮਾਨ ‘ਚ ਤਿੰਨ ਡਿਗਰੀ ਸੈਲਸੀਅਸ ਦਾ ਵਾਧਾ ਤੇ ਘੱਟੋ-ਘੱਟ ਤਾਪਮਾਨ ‘ਚ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਜਿਸ ਕਾਰਨ ਰਾਤ ਤੇ ਤੜਕੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾਇਆ। ਦੂਜੇ ਪਾਸੇ ਜੇਕਰ ਦਿੱਲੀ ਵਿੱਚ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਹੁਣ ਵੀ AQI ਮਾੜੀ ਕੁਆਲਿਟੀ ਵਿੱਚ ਹੈ। ਰਾਜਧਾਨੀ ‘ਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਅੱਖਾਂ ‘ਚ ਜਲਣ ਤੇ ਸਾਹ ਲੈਣ ‘ਚ ਦਿੱਕਤ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।