August 27, 2026, 11:38 am
----------- Advertisement -----------
HomeNewsLatest Newsਕਾਂਗਰਸ ਆਪਣੇ 'ਭ੍ਰਿਸ਼ਟ' ਆਗੂਆਂ ਨੂੰ ਬਚਾਉਣ ਦੀ ਕਰ ਰਹੀ ਕੋਸ਼ਿਸ਼: ਮਲਵਿੰਦਰ ਕੰਗ

ਕਾਂਗਰਸ ਆਪਣੇ ‘ਭ੍ਰਿਸ਼ਟ’ ਆਗੂਆਂ ਨੂੰ ਬਚਾਉਣ ਦੀ ਕਰ ਰਹੀ ਕੋਸ਼ਿਸ਼: ਮਲਵਿੰਦਰ ਕੰਗ

Published on

----------- Advertisement -----------

ਚੰਡੀਗੜ੍ਹ, 22 ਅਗਸਤ: ਆਮ ਆਦਮੀ ਪਾਰਟੀ (ਆਪ) ਨੇ ਅੱਜ ਵਿਜੀਲੈਂਸ ਦਫ਼ਤਰ ਅੱਗੇ ਕਾਂਗਰਸ ਵੱਲੋਂ ਦਿੱਤੇ ਧਰਨੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭ੍ਰਿਸ਼ਟ ਅਤੇ ਨਾਪਾਕ ਲੋਕ ਭਗਵੰਤ ਮਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਜਾਂਚਾਂ ਤੋਂ ਬਚ ਨਹੀਂ ਸਕਦੇ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਵੀ ਆਪਣੇ ਸਵਾਰਥੀ ਅਤੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੀ ਬਜਾਏ ਆਮ ਲੋਕਾਂ ਦੀ ਭਲਾਈ ਲਈ ਅੱਗੇ ਆਉਣ ਦੀ ਸਲਾਹ ਦਿੱਤੀ। ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਵੱਲੋਂ ਲਾਏ ਗਏ ਬਦਲਾਖੋਰੀ ਦੀ ਰਾਜਨੀਤੀ ਦੇ ਬੇਤੁਕੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਉਨ੍ਹਾਂ ਦੇ ਸਾਰੇ ਆਗੂ ਵਿਜੀਲੈਂਸ ਦੀ ਜਾਂਚ ਤੋਂ ਕਿਉਂ ਡਰਦੇ ਹਨ। ਕੰਗ ਨੇ ਕਿਹਾ, “ਜੇ ਉਹ ਬੇਕਸੂਰ ਹਨ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਤਾਂ ਉਹ ਨਿਰਪੱਖ ਜਾਂਚ ਤੋਂ ਭੱਜ ਕਿਉਂ ਰਹੇ ਹਨ? ਨਿਰਪੱਖ ਜਾਂਚ ਦਾ ਸਾਹਮਣਾ ਕਰੋ ਅਤੇ ਅਦਾਲਤਾਂ ਵਿੱਚ ਆਪਣੀ ਬੇਗੁਨਾਹੀ ਸਾਬਤ ਕਰੋ।”

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਦੇ ਲੋਕ ਕਈ ਘੁਟਾਲਿਆਂ, ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਸਨ ਅਤੇ ਹੁਣ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਇਮਾਨਦਾਰ ਸਰਕਾਰ ਤੋਂ ਭ੍ਰਿਸ਼ਟਾਚਾਰੀ ਆਗੂ ਘਬਰਾਏ ਹੋਏ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗੁਨਾਹਾਂ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਸਜ਼ਾ ਮਿਲੇਗੀ। ਕੰਗ ਅਨੁਸਾਰ, “ਮਾਨ ਸਰਕਾਰ ਵੱਲੋਂ ਫੂਡ ਐਂਡ ਸਪਲਾਈ, ਟਰਾਂਸਪੋਰਟ ਅਤੇ ਮਾਈਨਿੰਗ ਵਿਭਾਗ ਦੀਆਂ ਫਾਈਲਾਂ ਦੀ ਘੋਖ ਕੀਤੀ ਜਾ ਰਹੀ ਹੈ ਤਾਂ ਇਨ੍ਹਾ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੱਧੂ ਅਤੇ ਹੋਰ ਕਾਂਗਰਸੀ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪਿਛਲੀ ਸਰਕਾਰ ਦੌਰਾਨ ਹੋਏ ਵੱਖ-ਵੱਖ ਘੁਟਾਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।”

ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਹੋਏ 150 ਕਰੋੜ ਰੁਪਏ ਦੇ ਘਪਲੇ ਦੀ ਵੀ ਜਾਂਚ ਚੱਲ ਰਹੀ ਹੈ। ‘ਆਪ’ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਕਿ ਉਹ ਲੋਕਾਂ ਦੇ ਸਾਹਮਣੇ ਸੱਚਾਈ ਲਿਆਵੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾਵਾਂ ਦੇਵੇ। ਉਹਨਾਂ ਸਾਬਕਾ ਜੇਲ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਰੰਧਾਵਾ ‘ਤੇ ਕਾਂਗਰਸ ਸਰਕਾਰ ਦੌਰਾਨ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਉਣ ਲਈ ਮੋਹਾਲੀ ਵਿਖੇ ਫਰਜ਼ੀ ਐਫਆਈਆਰ ਦਰਜ ਕਰ ਰੋਪੜ ਕੇਂਦਰੀ ਜੇਲ੍ਹ ‘ਚ ਉਸਨੂੰ ‘ਵੀਵੀਆਈਪੀ ਟ੍ਰੀਟਮੈਂਟ’ ਦੇਣ ਦਾ ਦੋਸ਼ ਵੀ ਲਗਾਇਆ। ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ‘ਛੱਲਾ ਮੁੜ ਕੇ ਨੀ ਆਇਆ’ ਅਤੇ ਆਪਣੇ ਕਾਰਜਕਾਲ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਨਾਲ ਪੈਸਾ ਇਕੱਠਾ ਕਰ ਹੁਣ ਵਿਦੇਸ਼ ‘ਚ ‘ਲੁਕਿਆ’ ਬੈਠਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰੂਹ ਕੰਬਾਊ ਹਾਦਸਾ : ਨੈਸ਼ਨਲ ਹਾਈਵੇਅ ‘ਤੇ ਬੱਸ ਨੇ ਆਟੋ ਨੂੰ ਮਾਰੀ ਜ਼ਬਰਦਸਤ ਟੱਕਰ, ਇੱਕ ਹੀ ਪਿੰਡ ਦੇ 7 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪਲਨਾਡੂ ਜ਼ਿਲ੍ਹੇ 'ਚ ਅੱਜ ਵੀਰਵਾਰ, 27 ਅਗਸਤ ਦੀ ਸਵੇਰ ਨੂੰ ਇੱਕ...

USA ‘ਚ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਆਗਰਾ ‘ਚ ਲੁਕਿਆ ਸੀ ਕਾਤਲ, ਸੂਟਕੇਸ ‘ਚੋਂ ਮਿਲੀ ਸੀ ਲਾਸ਼

ਅਮਰੀਕਾ ਦੇ ਮੈਰੀਲੈਂਡ ’ਚ ਆਪਣੀ ਸਾਬਕਾ ਪ੍ਰੇਮਿਕਾ ਨਿਕਿਤਾ ਗੋਦੀਸ਼ਾਲਾ ਦੇ ਕਤਲ ਦੇ ਮਾਮਲੇ ’ਚ...

ਥਾਣਾ ਮੁਖੀ ਵਲੋਂ ਇੰਟਰਨੈੱਟ ਮੀਡੀਆ ’ਤੇ ਪਾਈ ਵੀਡੀਓ ਪੈ ਸਕਦੀ ਹੈ ਮਹਿੰਗੀ, ਯੂਥ ਕਾਂਗਰਸ ਆਗੂ ਨੇ ਕੀਤੀ ਸ਼ਿਕਾਇਤ

ਕਮਿਸ਼ਨਰੇਟ ਪੁਲਿਸ ਦੇ ਥਾਣਾ ਡਵੀਜ਼ਨ ਨੰਬਰ-5 ਦੇ ਇੰਚਾਰਜ ਯਾਦਵਿੰਦਰ ਸਿੰਘ ਰਾਣਾ ਵਲੋਂ ਇੰਟਰਨੈੱਟ ਮੀਡੀਆ...

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ...

ਨੇਪਾਲ ‘ਚ ਆਏ ਹੜ੍ਹਾਂ ‘ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ, 133 ਭਾਰਤੀਆਂ ਸਣੇ 750 ਲੋਕ ਲਾਪਤਾ

ਨੇਪਾਲ ਤਿੱਬਤ-ਬਾਰਡਰ ‘ਤੇ ਅਚਾਨਕ ਆਏ ਹੜ੍ਹ ਵਿਚ 168 ਲੋਕਾਂ ਦੀ ਮੌਤ ਹੋ ਗਈ। ਨੇਪਾਲ...

ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਜਿੰਮ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲੀਆਂ

ਯੂਪੀ ਦੇ ਸ਼ਾਮਲੀ ਵਿਚ ਬੀਤੀ ਸ਼ਾਮ ਹਰਿਆਣਵੀ ਗਾਇਕ ਤੇ ਯੂਟਿਊੂਬਰ ਅੰਕਿਤ ਬਾਲਿਆਨ ਦਾ ਜਿੰਮ...

ਰੱਖੜੀ ਦੇ ਤਿਉਹਾਰ ‘ਤੇ ਭਗਵੰਤ ਸਿੰਘ ਮਾਨ ਨੇ ਨਿਭਾਇਆ ‘ਭਰਾ’ ਦਾ ਫ਼ਰਜ਼, 1.37 ਲੱਖ ਸਤਿਕਾਰ ਸਖੀਆਂ ਦੇ ਖਾਤੇ ‘ਚ ਪਾਈ ਸਨਮਾਨ ਰਾਸ਼ੀ

*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੋਇੰਦਵਾਲ ਸਾਹਿਬ ਵਿਖੇ ਸਤਿਕਾਰ ਸਖੀਆਂ ਦੇ ਸਨਮਾਨ ਸਮਾਰੋਹ...

‘ਹਿਮਾਚਲ ਦੇ ਸਕੂਲਾਂ ਦੇ ਦਾਖਲੇ ਫਾਰਮ ਤੋਂ ਹਟੇਗਾ ਜਾਤੀ ਦਾ ਕਾਲਮ’-CM ਸੁੱਖੂ ਦਾ ਵੱਡਾ ਐਲਾਨ

ਹਿਮਾਚਲ ਪ੍ਰਦੇਸ਼ ਵਿਚ ਅਗਲੇ ਸਿੱਖਿਅਕ ਸੈਸ਼ਨ ਤੋਂ ਸਕੂਲ-ਕਾਲਜ ਦੇ ਐਡਮਿਸ਼ਨ ਫਾਰਮ ਤੋਂ ਜਾਤੀ ਦਾ...

‘ਰੱਖੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ, ਤੀਜੀ ਕਿਸ਼ਤ ਹੋਵੇਗੀ ਜਾਰੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਐਲਾਨ ਕੀਤਾ...