ਵਿਜੀਲੈਂਸ ਨੇ ਡਰੱਗ ਇੰਸਪੈਕਟਰ ਬਬਲੀਨ ਕੋਰ ਅਤੇ ਇਕ ਦਰਜਾ-ਚਾਰ ਮੁਲਾਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਬਬਲੀਨ ਕੌਰ ਅਤੇ ਉਸਦੇ ਸਹਿਯੋਗੀ ਮੁਲਜ਼ਮ ਨੂੰ 13 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਭੇਜ ਦਿੱਤਾ ਹੈ ਇਸ ਦੇ ਨਾਲ ਹੀ ਵਿਜੀਲੈਂਸ ਨੇ ਡਰੱਗ ਇੰਸਪੈਕਟਰ ਦਾ ਲੈਪਟਾਪ ਅਤੇ ਫਾਈਲਾਂ ਜ਼ਬਤ ਕੀਤੀਆਂ ਹਨ।
ਦੱਸ ਦਈਏ ਕਿ ਵਿਜੀਲੈਂਸ ਬਿਊਰੋ ਗੁਰਦਾਸਪੁਰ ਨੇ ਪਠਾਨਕੋਟ ਵਿੱਚ ਤਾਇਨਾਤ ਇੱਕ ਮਹਿਲਾ ਡਰੱਗ ਇੰਸਪੈਕਟਰ ਅਤੇ ਉਸ ਦੇ ਇੱਕ ਸਾਥੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਸੀ। ਵਿਜੀਲੈਂਸ ਨੇ ਡਰੱਗ ਇੰਸਪੈਕਟਰ ਦੇ ਸਹਿਯੋਗੀ ਮੁਲਾਜ਼ਮ ਨੂੰ ਪਠਾਨਕੋਟ ਤੋਂ ਅਤੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਸੀ। ਡਰੱਗ ਇੰਸਪੈਕਟਰ ਨੂੰ ਕੈਮਿਸਟ ਨੂੰ ਲਾਇਸੈਂਸ ਦੇਣ ਬਦਲੇ ਗੁਰਦਾਸਪੁਰ ਦੇ ਅਰੁਣ ਕੁਮਾਰ ਸ਼ਰਮਾ ਤੋਂ 90 ਹਜ਼ਾਰ ਰੁਪਏ ਦੀ ਮੰਗ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਸੀ।
----------- Advertisement -----------
ਅਦਾਲਤ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ 13 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ
Published on
----------- Advertisement -----------
----------- Advertisement -----------