October 8, 2026, 12:14 pm
----------- Advertisement -----------
HomeNewsBreaking Newsਕ੍ਰਿਕਟਰ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ ਗ੍ਰਿਫਤਾਰ: ADGP ਬਣ ਜਲੰਧਰ ਦੇ...

ਕ੍ਰਿਕਟਰ ਰਿਸ਼ਭ ਪੰਤ ਨਾਲ ਠੱਗੀ ਮਾਰਨ ਵਾਲੇ ਗ੍ਰਿਫਤਾਰ: ADGP ਬਣ ਜਲੰਧਰ ਦੇ ਟ੍ਰੈਵਲ ਏਜੰਟ ਨੂੰ ਵੀ ਠੱਗਿਆ

Published on

----------- Advertisement -----------

ਮੋਹਾਲੀ, 1 ਅਗਸਤ 2023 – ਮੋਹਾਲੀ ਜ਼ਿਲਾ ਪੁਲਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਧੋਖਾਧੜੀ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਠੱਗਾਂ ਨੇ ਏ.ਡੀ.ਜੀ.ਪੀ. ਆਲੋਕ ਕੁਮਾਰ ਬਣ ਜਲੰਧਰ ਦੇ ਟਰੈਵਲ ਏਜੰਟ ਨਾਲ ਵੀ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਟਰੈਵਲ ਏਜੰਟ ਦੀ ਸ਼ਿਕਾਇਤ ‘ਤੇ ਮੋਹਾਲੀ ਪੁਲਸ ਨੇ ਜਾਂਚ ਕੀਤੀ ਤਾਂ ਫਰੀਦਾਬਾਦ ਸੈਕਟਰ-17 ਨਿਵਾਸੀ ਨਿਰਨਾਥ ਉਰਫ ਮ੍ਰਿਅੰਕ ਅਤੇ ਪਾਣੀਪਤ ਨਿਵਾਸੀ ਰਾਘਵ ਗੋਇਲ ਨੂੰ ਫੜ ਲਿਆ ਗਿਆ।

ਇਨ੍ਹਾਂ ਠੱਗਾਂ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਜਲੰਧਰ ਦੇ ਟਰੈਵਲ ਏਜੰਟ ਵਿਜੇ ਸਿੰਘ ਡੋਗਰਾ ਨਾਲ 5.76 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੰਬਈ ‘ਚ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿਸ਼ਭ ਪੰਤ ਨਾਲ ਵੀ ਠੱਗੀ ਮਾਰੀ ਸੀ। ਨਿਰਨਾਥ ਉਰਫ਼ ਮ੍ਰਿਣਕ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ 1.63 ਲੱਖ ਰੁਪਏ ਦੀ ਠੱਗੀ ਮਾਰੀ ਸੀ। ਉਸ ਦੇ ਖਿਲਾਫ ਮੁੰਬਈ ‘ਚ ਮਾਮਲਾ ਦਰਜ ਹੋਇਆ ਸੀ ਅਤੇ ਉਹ ਜ਼ਮਾਨਤ ‘ਤੇ ਬਾਹਰ ਆਇਆ ਸੀ।

ਜਲੰਧਰ ਬੀਐਮਸੀ ਚੌਕ ਨੇੜੇ ਟਰੈਵਲ ਐਕਸਪਰਟਸ ਵੈਕੇਸ਼ਨਜ਼ ਪ੍ਰਾਈਵੇਟ ਲਿਮਟਿਡ ਨਾਂ ਦਾ ਦਫ਼ਤਰ ਚਲਾਉਣ ਵਾਲੇ ਵਿਜੇ ਸਿੰਘ ਡੋਗਰਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਉਸ ਨੂੰ ਫ਼ੋਨ ਆਇਆ ਕਿ ਏਡੀਜੀਪੀ ਚੰਡੀਗੜ੍ਹ ਅਲੋਕ ਕੁਮਾਰ ਫ਼ੋਨ ਕਰ ਰਹੇ ਹਨ। ਉਸ ਨੂੰ ਚੰਡੀਗੜ੍ਹ ਤੋਂ ਦਿੱਲੀ ਦੀ ਫਲਾਈਟ ਦੀਆਂ ਟਿਕਟਾਂ ਦਿਵਾਓ ਅਤੇ ਉੱਥੇ ਹੋਟਲ ਦਾ ਕਮਰਾ ਬੁੱਕ ਕਰੋ। ਵਿਜੇ ਸਿੰਘ ਨੇ ਵੀ ਟਿਕਟ ਭੇਜ ਕੇ ਕਮਰਾ ਬੁੱਕ ਕਰਵਾ ਲਿਆ।

ਜਦੋਂ ਠੱਗਾਂ ਨੇ ਦੇਖਿਆ ਕਿ ਵਿਜੇ ਉਨ੍ਹਾਂ ਜਾਲ ਵਿਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਦੁਬਾਰਾ ਏਡੀਜੀਪੀ ਆਲੋਕ ਕੁਮਾਰ ਕਹਿ ਕੇ ਬੁਲਾਇਆ ਅਤੇ ਕਿਹਾ ਕਿ ਉਸ ਨੂੰ ਪੈਸਿਆਂ ਦੀ ਜ਼ਰੂਰਤ ਹੈ, ਉਹ ਉਨ੍ਹਾਂ ਖਾਤੇ ਵਿਚ ਪੈਸੇ ਜਮ੍ਹਾ ਕਰਵਾ ਦੇਵੇ। ਠੱਗਾਂ ਨੇ ਕਈ ਵਾਰ ਖਾਤੇ ‘ਚ ਪੈਸੇ ਜਮ੍ਹਾ ਕਰਵਾਏ ਅਤੇ ਪੈਸੇ ਜਲਦ ਵਾਪਸ ਕਰਨ ਦੀ ਗੱਲ ਆਖ ਦਿੰਦੇ। ਜਦੋਂ ਵਿਜੇ ਨੇ ਦੇਖਿਆ ਕਿ ਪੈਸੇ ਲੱਖਾਂ ਵਿੱਚ ਹਨ, ਤਾਂ ਉਨ੍ਹਾਂ ਨੇ ਵਾਪਸ ਕਾਲ ਕੀਤੀ।

ਵਿਜੇ ਅਨੁਸਾਰ ਠੱਗਾਂ ਨੇ ਉਸ ਨੂੰ ਮੋਹਾਲੀ ਬੁਲਾਇਆ ਅਤੇ ਪੈਸੇ ਲੈਣ ਲਈ ਕਿਹਾ। ਜਦੋਂ ਉਸ ਨੇ ਮੋਹਾਲੀ ਪਹੁੰਚ ਕੇ ਫੋਨ ਕੀਤਾ ਤਾਂ ਠੱਗਾਂ ਨੇ ਉਸ ਨੂੰ ਫੇਜ਼-9 ਕ੍ਰਿਕਟ ਸਟੇਡੀਅਮ ਨੇੜੇ ਆਉਣ ਲਈ ਕਿਹਾ। ਉਥੇ ਪਹੁੰਚ ਕੇ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਕੋਈ ਜ਼ਰੂਰੀ ਮਾਮਲਾ ਆਇਆ ਹੈ। ਐਮਰਜੈਂਸੀ ਵਿੱਚ ਜਾਣਾ ਪੈਣਾ ਹੈ। ਉਸ ਦੇ ਖਾਤੇ ਵਿੱਚ 50 ਹਜ਼ਾਰ ਹੋਰ ਪਾਓ, ਉਹ ਸਾਰੇ ਪੈਸੇ ਵਾਪਸ ਕਰ ਦੇਣਗੇ।

ਵਿਜੇ ਨੇ 50 ਹਜ਼ਾਰ ਹੋਰ ਪਾ ਦਿੱਤੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਗਏ ਅਤੇ ਜਦੋਂ ਉਨ੍ਹਾਂ ਨੇ ਏਡੀਜੀਪੀ ਆਲੋਕ ਕੁਮਾਰ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਚੰਡੀਗੜ੍ਹ ਵਿੱਚ ਅਜਿਹਾ ਕੋਈ ਅਧਿਕਾਰੀ ਨਹੀਂ ਹੈ। ਇਸ ਤੋਂ ਬਾਅਦ ਉਸ ਨੇ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ। ਜਿਨ੍ਹਾਂ ਨੰਬਰਾਂ ਤੋਂ ਕਾਲਾਂ ਆਉਂਦੀਆਂ ਸਨ, ਉਨ੍ਹਾਂ ਨੰਬਰਾਂ ਦੀ ਮਦਦ ਨਾਲ ਪੁਲਸ ਠੱਗਾਂ ਤੱਕ ਪਹੁੰਚ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...