ਖ਼ਬਰ ਹਰਿਆਣਾ (Haryana) ਦੇ ਫਰੀਦਾਬਾਦ (Faridabad)ਤੋਂ ਹੈ ਜਿਥੋਂ ਇਕ ਰੂਹ ਕੰਬਾਊ ਦੇਣ ਵਾਲਾ ਵੀਡੀਓ (Viral Video) ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਤਿੰਨ ਲੋਕ ਮਿਲ ਕੇ ਇਕ ਨੌਜਵਾਨ ਨੂੰ ਡੰਡਿਆਂ ਅਤੇ ਹਥੌੜਿਆਂ ਨਾਲ ਬੁਰੀ ਤਰ੍ਹਾਂ ਕੁੱਟ ਰਹੇ ਹਨ। ਇਸ ਮਾਮਲੇ ‘ਚ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਨਾਲ ਹੀ ਪੁਲਿਸ ਤੀਜੇ ਮੁਲਜ਼ਮ ਨੂੰ ਵੀ ਜਲਦੀ ਗ੍ਰਿਫ਼ਤਾਰ ਕਰਨ ਦੀ ਗੱਲ ਕਰ ਰਹੀ ਹੈ।
Police ਵੱਲੋਂ ਫੜੇ ਗਏ ਦੋ ਆਰਪੀ ਲਲਿਤ ਅਤੇ ਪ੍ਰਦੀਪ ਫਤਿਹਪੁਰ ਪਿੰਡ ਚੰਦੀਲਾ ਦੇ ਰਹਿਣ ਵਾਲੇ ਹਨ। ਦੱਸ ਦੇਈਏ ਕਿ ਤਿੰਨ ਕਾਰ ਸਵਾਰ ਹਮਲਾਵਰਾਂ ਨੇ ਸੈਕਟਰ-21 ਡੀ ਇਲਾਕੇ ਦੇ ਅਣਖੀਰ-ਬਦਖਲ ਚੌਕ ਨੇੜੇ ਬਾਈਕ ਸਵਾਰ ਨੌਜਵਾਨ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਬੇਰਹਿਮੀ ਨਾਲ ਹਥੌੜੇ ਮਾਰ ਕੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ। ਨੌਜਵਾਨ ਨੂੰ ਗੰਭੀਰ ਹਾਲਤ ‘ਚ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਨਤਕ ਤੌਰ ‘ਤੇ ਹੋਈ ਇਸ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਹਮਲਾ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ ।