ਬਰਮਿੰਘਮ ਕਾਮਨਵੈਲਥ ਖੇਡਾਂ-2022 ਵਿੱਚ ਵੇਟਲਿਫਟਰਾਂ ਦੀ ਤਮਗਾ ਜੇਤੂ ਮੁਹਿੰਮ ਜਾਰੀ ਹੈ ਅੱਜ(ਬੁੱਧਵਾਰ ਨੂੰ) ਪੁਰਸ਼ਾਂ ਦੀ ਵੇਟਲਿਫਟਿੰਗ ਦੇ 109 ਕਿਲੋ ਭਾਰ ਵਰਗ ਵਿੱਚ ਲਵਪ੍ਰੀਤ ਸਿੰਘ ਨੇ ਕਾਂਸੀ ਦਾ ਮੈਡਲ ਜਿੱਤਿਆ। ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਕੁੱਲ 355 ਕਿਲੋ ਭਾਰ ਚੁੱਕਿਆ। ਲਵਪ੍ਰੀਤ ਨੇ ਸਨੈਚ ਵਿੱਚ 163 ਕਿਲੋ ਤੇ ਕਲੀਨ ਜਰਕ ਵਿੱਚ 192 ਕਿਲੋ ਭਾਰ ਚੁੱਕਿਆ।
ਈਸ ਦੇ ਨਾਲ ਹੀ ਕੈਮਰੂਨ ਦੇ ਵੇਟਲਿਫਟਰ ਨੇ ਕੁੱਲ 361 ਕਿਲੋ ਭਾਰ ਨਾਲ ਸੋਨੇ ਤੇ ਸਮੋਆ ਦੇ ਵੇਟਲਿਫਟਰ ਨੇ 358 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਦੱਸ ਦਈਏ ਕਿ ਵੇਟਲਿਫਟਿੰਗ ਵਿੱਚ ਭਾਰਤ ਨੂੰ ਨੌਵਾਂ ਤਮਗਾ ਮਿਲਿਆ ਹੈ। ਇਸ ਦੇ ਨਾਲ ਹੀ ਕੁੱਲ ਮੈਡਲਾਂ ਦੀ ਗਿਣਤੀ 14 ਹੋ ਗਈ ਹੈ।
----------- Advertisement -----------
CWG 2022 : ਵੇਟਲਿਫਟਿੰਗ ‘ਚ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਜਿੱਤਿਆ ਕਾਂਸੀ ਦਾ ਮੈਡਲ
Published on
----------- Advertisement -----------
----------- Advertisement -----------









