July 1, 2026, 9:38 pm
----------- Advertisement -----------
HomeNewsLatest NewsDC ਆਸ਼ਿਕਾ ਜੈਨ ਤੇ ADC ਦਮਨ ਮਾਨ ਬਚਾਅ ਅਤੇ ਰਾਹਤ ਕਾਰਜਾਂ ਦੀ...

DC ਆਸ਼ਿਕਾ ਜੈਨ ਤੇ ADC ਦਮਨ ਮਾਨ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਖੁਦ ਮੌਕੇ ’ਤੇ ਪੁੱਜੇ

Published on

----------- Advertisement -----------

ਡੇਰਾਬੱਸੀ, 9 ਜੁਲਾਈ, 2023: ਜ਼ਿਲ੍ਹਾ ਪ੍ਰਸ਼ਾਸਨ ਦੀ ਮੁਸਤੈਦੀ ਨੇ ਡੇਰਾਬੱਸੀ ਦੀ ਸਭ ਤੋਂ ਵੱਡੀ ਰਿਹਾਇਸ਼ੀ ਕਲੋਨੀ ਗੁਲਮੋਹਰ ਸਿਟੀ ਐਕਸਟੈਨਸ਼ਨ ਦੇ ਵਿੱਚ ਘੱਗਰ ਦਾ ਪਾਣੀ ਕੰਧ ਤੋੜ ਕੇ ਦਾਖਲ ਹੋਣ ਬਾਅਦ ਪੈਦਾ ਹੋਈ ਦਹਿਸ਼ਤ ਦੀ ਸਥਿਤੀ ਨੂੰ ਸਮੇਂ ਸਿਰ ਕਾਰਵਾਈ ਕਰਕੇ ਵੱਡੀ ਗਿਣਤੀ ’ਚ ਜਾਨੀ ਨੁਕਸਾਨ ਹੋ ਤੋਂ ਬਚਾਅ ਲਿਆ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜੋ ਕਿ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਦੀਪ ਸਿੰਘ ਮਾਨ ਨਾਲ ਮੌਕੇ ’ਤੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ, ਨੇ ਦੱਸਿਆ ਕਿ ਕਰੀਬ 1000 ਫਲੈਟਸ ਵਾਲੀ ਲੰਬੀ ਇਸ ਰਿਹਾਇਸ਼ੀ ਕਲੋਨੀ ਦਾ ਪਿਛਲਾ ਪਾਸਾ ਘੱਗਰ ਦਰਿਆ ਨਾਲ ਲੱਗਦਾ ਹੈ ਅਤੇ ਭੂਗੋਲਿਕ ਤੌਰ ’ਤੇ ਨੀਵਾਂ ਹੈ। ਅੱਜ ਜਦੋਂ ਘੱਗਰ ’ਚ ਪਾਣੀ ਦਾ ਵਹਾਅ ਵਧ ਗਿਆ ਤਾਂ ਇਹ ਪਾਣੀ ਗੁਲਮੋਹਰ ਸਿਟੀ ਐਸਟੈਨਸ਼ਨ ਦੀ ਕੰਧ ਨੂੰ ਤੋੜਦਾ ਹੋਇਆ ਅੰਦਰ ਦਾਖਲ ਹੋ ਗਿਆ। ਨਤੀਜੇ ਵਜੋਂ ਬੇਸਮੈਂਟ ਤਾਂ ਭਰੀਆਂ ਹੀ ਪਰ ਪਹਿਲੀ ਮੰਜ਼ਿਲ ਵੀ ਪਾਣੀ ਦੀ ਮਾਰ ’ਚ ਆ ਗਈ। ਕਰੀਬ 8 ਤੋਂ 10 ਫੁੱਟ ਪਾਣੀ ਦੇ ਪੱਧਰ ਨੇ ਕਲੌਨੀ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਪ੍ਰਸ਼ਾਸਨ ਨੂੰ ਤੁੁਰੰਤ ਬਚਾਅ ਦੀਆਂ ਕਾਲਾਂ ਧੜਾ-ਧੜ ਆਉਣ ਲੱਗੀਆਂ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਪ੍ਰਭਾਵ ਨਾਲ ਏ ਡੀ ਸੀ (ਜ) ਪਰਮਦੀਪ ਸਿੰਘ ਨੂੰ ਐਨ ਡੀ ਆਰ ਐਫ਼ ਦੀ ਟੀਮ ਭੇਜਣ ਲਈ ਆਖਿਆ ਗਿਆ ਅਤੇ ਏ ਡੀ ਸੀ (ਸ਼ਹਿਰੀ ਵਿਕਾਸ) ਦਮਨਦੀਪ ਸਿੰਘ ਮਾਨ ਨੂੰ ਮਿਊਂਸਪਲ ਕੌਂਸਲ ਦੀਆਂ ਟੀਮਾਂ ਰਾਹੀਂ ਜੇ ਸੀ ਬੀ ਅਤੇ ਪਾਣੀ ਦੀ ਨਿਕਾਸੀੀ ਦੇ ਪੰਪਾਂ ਦਾ ਪ੍ਰਬੰਧ ਕਰਵਾ ਕੇ ਮੌਕੇ ’ਤੇ ਭੇਜਣ ਲਈ ਆਖਿਆ ਗਿਆ। ਡੀ ਸੀ ਆਸ਼ਿਕਾ ਜੈਨ ਅਨੁਸਾਰ ਜੇਕਰ ਇਸ ਬਚਾਅ ਅਪ੍ਰੇਸ਼ਨ ’ਚ ਥੋੜ੍ਹੀ ਦੇਰ ਹੋਰ ਹੋ ਜਾਂਦੀ ਅਤੇ ਕੰਧ ਨੂੰ ਲੱਗੇ ਪਾੜ ਨੂੰ ਮੌਕੇ ’ਤੇ ਨਾ ਸਾਂਭਿਆ ਜਾਂਦਾ ਤਾਂ ਇਸ ਥਾਂ ’ਤੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਅੰਦੇਸ਼ਾ ਬਣ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਟੀਮ ਵਰਕ ਅਤੇ ਕਲੋਨੀ ਦੇ ਵਸਨੀਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ’ਤੇ ਪ੍ਰਗਟਾਏ ਵਿਸ਼ਵਾਸ਼ ਅਤੇ ਰਾਹਤ ਤੇ ਬਚਾਅ ਕਾਰਜਾਂ ’ਚ ਦਿੱਤੇ ਸਹਿਯੋਗ ਸਦਕਾ ਅੱਜ ਡੇਰਾਬੱਸੀ ’ਚ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋੋ ਗਿਆ।

ਉੁਨ੍ਹਾਂ ਦੱਸਿਆ ਕਿ ਪ੍ਰਭਾਵਿਤ 200 ਤੋਂ 300 ਫਲੈਟਸ ਦੇ ਵਸਨੀਕਾਂ ਨੂੰ ਜਿੱਥੇ ਸਵੇਰ ਦਾ ਨਾਸ਼ਤਾ ਕਿਸ਼ਤੀਆਂ ਰਾਹੀਂ ਪਹੁੰਚਾਇਆ ਗਿਆ ਉੱਥੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਅਗਲੇ ਪਾਸੇ ਸੁਰੱਖਿਅਤ ਫਲੈਟਸ ’ਚ ਪਹੁੰਚਾਉਣਾ ਵੀ ਵੱਡਾ ਕਾਰਜ ਸੀ ਜੋ ਕਿ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਿਆ ਗਿਆ। ਇਸ ਰਾਹਤ ਕਾਰਨ ਵਿੱਚ ਤਿੰਨ ਕਿਸ਼ਤੀਆਂ ਲਾਈਆਂ ਗਈਆਂ ਸਨ। ਡੀ ਸੀ ਆਸ਼ਿਕਾ ਜੈਨ ਅਨੁਸਾਰ ਜਿੱਥੇ ਘੱਗਰ ਵੱਲੋਂ ਕਲੋਨੀ ਦੀ ਕੰਧ ’ਚ ਪਾਏ ਪਾੜ ਨੂੰ ਸਫ਼ਲਤਾਪੂਰਵਕ ਬੰਦ ਕਰ ਲਿਆ ਗਿਆ ਉੱਥੇ ਇੱਕ ਹੋਰ ਥਾਂ ਤੋਂ ਕੰਧ ਨੂੰ ਤੋੜ ਕੇ ਗੁਲਮੋਹਰ ਸਿਟੀ ’ਚ ਇਕੱਠੇ ਹੋਏ ਪਾਣੀ ਨੂੰ ਬਾਹਰ ਕੱਢਿਆ ਗਿਆ, ਜਿਸ ਨਾਲ ਪਾਣੀ ਦਾ ਪੱਧਰ ਨੀਵਾਂ ਲਿਆਉਣ ’ਚ ਵੱਡੀ ਸਹਾਇਤਾ ਮਿਲੀ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੀ ਟੀਮ ਵੱਲੋਂ ਪਾਣੀ ਦੀ ਨਿਕਾਸੀ ਲਈ ਚਲਾਏ ਪੰਪ ਵੀ ਪਾਣੀ ਨੂੰ ਕੱਢਣ ਵਿੱਚ ਸਹਾਇਕ ਸਿੱਧ ਹੋਏ। ਉੁਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਅਪ੍ਰੇਸ਼ਨ ਨੂੰ ਬੜੇ ਚਣੌਤੀ ਪੂਰਣ ਕਾਰਜ ਵਜੋਂ ਲਿਆ ਗਿਆ ਅਤੇ ਅਖੀਰ ਨੂੰ ਪਾਣੀ ਦਾ ਪੱਧਰ ਨਾਰਮਲ ਹੋਣ ਬਾਅਦ ਅਤੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਖਤਮ ਹੋਣ ਬਾਅਦ ਇਸ ਅਪ੍ਰੇਸ਼ਨ ਦੀ ਸੰਪੂਰਨਤਾ ਸਫ਼ਲਤਾਪੂਰਵਕ ਹੋਈ। ਡਿਪਟੀ ਕਮਿਸ਼ਨਰ ਨੇ ਗੁਲਮੋਹਰ ਸਿਟੀ ਐਕਸਟੈਨਸ਼ਨ ’ਚ ਚਲਾਏ ਗਏ ਰਾਹਤ ਅਤੇ ਬਚਾਅ ਕਾਰਜ ’ਚ ਸਹਿਯੋਗ ਦੇਣ ਵਾਲੀਆਂ ਸਾਰੀਆਂ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੰਕਟ ਦੇ ਸਮੇਂ ’ਚ ਆਪਸੀ ਤਾਲਮੇਲ ਸਭ ਤੋਂ ਕਾਮਯਾਬ ਸਿੱਧ ਹੁੰਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...

ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ‘ਚ ਪੈਸੇ ਆਉਣੇ ਹੋਏ ਸ਼ੁਰੂ, CM ਮਾਨ ਨੇ ਧੂਰੀ ਤੋਂ ਕੀਤੀ ਯੋਜਨਾ ਦੀ ਸ਼ੁਰੂਆਤ

ਅੱਜ 1 ਜੁਲਾਈ ਨੂੰ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ...

ਪੰਜਾਬ ਦੇ ਤੇਜ਼ ਵਿਕਾਸ ਤੋਂ ਘਬਰਾਏ ਵਿਰੋਧੀ ਮੈਨੂੰ ਰੋਕਣ ਲਈ ਸਾਜ਼ਿਸ਼ਾਂ ਘੜ ਰਹੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਬਰਨਾਲਾ; 30 ਜੂਨ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਔਰਤਾਂ ਲਈ...