ਚੰਡੀਗੜ੍ਹ, 20 ਨਵੰਬਰ 2022 – ਕੋਟਕਪੂਰਾ ‘ਚ ਸਵੇਰ ਵੇਲੇ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਕਰਨ ਵਾਲੇ ਇੱਕ ਸ਼ੂਟਰ ਦਾ ਐਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੂਟਰ ਰਾਜ ਹੁੱਡਾ ਦੀ ਰਾਜਸਥਾਨ ਦੇ ਜੈਪੁਰ ‘ਚ ਪੰਜਾਬ ਏਜੀਟੀਐਫ ਨਾਲ ਮੁਠਭੇੜ ਹੋਈ ਹੈ।
ਸ਼ੂਟਰ ਰਾਜ ਹੁੱਡਾ ਦਾ ਰਾਜਸਥਾਨ ਦੇ ਜੈਪੁਰ ‘ਚ ਏਜੀਟੀਐਫ ਪੰਜਾਬ ਨੇ ਐਨਕਾਊਂਟਰ ਕੀਤਾ ਹੈ। ਪੁਲਿਸ ਵੱਲੋਂ ਉਸ ਦੇ ਐਨਕਾਊਂਟਰ ਦੀ ਪੁਸ਼ਟੀ ਕੀਤੀ ਗਈ ਹੈ, ਇਸ ਐਨਕਾਊਂਟਰ ‘ਚ ਰਾਜ ਹੁੱਡਾ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਇਸ ਸਬੰਧੀ ਕਿਹਾ ਗਿਆ ਹੈ ਕਿ ਰਾਜ ਹੁੱਡਾ ਨੂੰ ਗੋਲੀਆਂ ਲੱਗੀਆਂ ਹਨ। ਡੇਰਾ ਪ੍ਰੇਮੀ ਦੇ ਕਤਲ ‘ਚ ਕੁੱਲ 6 ਸ਼ੂਟਰ ਸ਼ਾਮਿਲ ਸਨ, 5 ਨੂੰ ਪੁਲਿਸ ਵਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ, 6ਵਾਂ ਸ਼ੂਟਰ ਰਾਜ ਹੁੱਡਾ ਸੀ, ਜਿਸ ਨੂੰ ਹੁਣ ਐਨਕਾਊਂਟਰ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।