ਧਨਤੇਰਸ ਦਾ ਤਿਉਹਾਰ ਦੀਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਸਾਲ ਧਨਤੇਰਸ ਦਾ ਤਿਉਹਾਰ ਅੱਜ 10 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਧਨਤੇਰਸ ਦੇ ਦਿਨ ਲੋਕ ਖਾਸ ਤੌਰ ‘ਤੇ ਸੋਨੇ ਅਤੇ ਚਾਂਦੀ ਦੇ ਗਹਿਣੇ, ਮੂਰਤੀਆਂ ਜਾਂ ਹੋਰ ਚੀਜ਼ਾਂ ਖਰੀਦਦੇ ਹਨ, ਕਿਉਂਕਿ ਇਹ ਧਨ-ਦੌਲਤ ਵਧਾਉਣ ਲਈ ਸ਼ੁਭ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਦਿਨ ਖਰੀਦਦਾਰੀ ਦਾ ਬਹੁਤ ਮਹੱਤਵ ਹੈ, ਪਰ ਸ਼ਾਸਤਰਾਂ ਵਿੱਚ ਕੁਝ ਚੀਜ਼ਾਂ ਦਾ ਜ਼ਿਕਰ ਹੈ ਜੋ ਧਨਤੇਰਸ ਦੇ ਦਿਨ ਨਹੀਂ ਖਰੀਦਣੀਆਂ ਚਾਹੀਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ…
ਕੱਚ ਦਾ ਭਾਂਡਾ
ਧਨਤੇਰਸ ਦੇ ਦਿਨ ਕੱਚ ਦੀ ਬਣੀ ਕੋਈ ਵੀ ਚੀਜ਼ ਨਹੀਂ ਖਰੀਦਣੀ ਚਾਹੀਦੀ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਦੇਵੀ ਲਕਸ਼ਮੀ ਅਤੇ ਕੁਬੇਰ ਨਾਰਾਜ਼ ਹੁੰਦੇ ਹਨ।
ਲੋਹੇ ਦੀਆਂ ਵਸਤੂਆਂ
ਧਨਤੇਰਸ ਦੇ ਦਿਨ ਲੋਹੇ ਦੀਆਂ ਬਣੀਆਂ ਚੀਜ਼ਾਂ ਬਿਲਕੁਲ ਨਹੀਂ ਖਰੀਦਣੀਆਂ ਚਾਹੀਦੀਆਂ, ਜਿਵੇਂ ਕਿ ਕਿਲ, ਕੋਈ ਵੀ ਕੱਟਣ ਵਾਲਾ ਸੰਦ ਜਾਂ ਲੋਹੇ ਦੀਆਂ ਤਿੱਖੀਆਂ ਚੀਜ਼ਾਂ। ਕਿਉਕਿ ਲੋਹੇ ਦਾ ਸਬੰਧ ਰਾਹੂ ਕੇਤੂ ਨਾਲ ਹੈ ਜੇਕਰ ਤੁਸੀਂ ਧਨਤੇਰਸ ਦੇ ਦਿਨ ਲੋਹੇ ਦੀਆਂ ਬਣੀਆਂ ਚੀਜ਼ਾਂ ਖਰੀਦਦੇ ਹੋ ਤਾਂ ਇਸ ਦਾ ਤੁਹਾਡੇ ‘ਤੇ ਅਸ਼ੁਭ ਪ੍ਰਭਾਵ ਪੈਂਦਾ ਹੈ।
ਤੇਲ ਅਤੇ ਘਿਓ ਦੀਆਂ ਵਸਤੂਆਂ
ਧਨਤੇਰਸ ਦੇ ਦਿਨ ਖਾਸ ਕਰਕੇ ਤੇਲ ਅਤੇ ਘਿਓ ਦੀਆਂ ਚੀਜ਼ਾਂ ਕਦੇ ਵੀ ਨਹੀਂ ਖਰੀਦਣੀਆਂ ਚਾਹੀਦੀਆਂ। ਧਨਤੇਰਸ ਦੇ ਦਿਨ ਜੇਕਰ ਤੁਸੀਂ ਤੇਲ ਦੀਆਂ ਚੀਜ਼ਾਂ ਖਰੀਦਦੇ ਹੋ ਤਾਂ ਦੇਵੀ ਲਕਸ਼ਮੀ ਨਾਰਾਜ਼ ਹੋ ਜਾਂਦੀ ਹੈ ਅਤੇ ਆਰਥਿਕ ਨੁਕਸਾਨ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਜੇਕਰ ਤੁਹਾਨੂੰ ਤੇਲ ਅਤੇ ਘਿਓ ਦੀ ਜ਼ਰੂਰਤ ਹੈ ਤਾਂ ਧਨਤੇਰਸ ਤੋਂ ਇੱਕ ਦਿਨ ਪਹਿਲਾਂ ਇਸਨੂੰ ਖਰੀਦੋ। ਧਨਤੇਰਸ ਦੇ ਦਿਨ ਤੇਲ ਜਾਂ ਘਿਓ ਬਿਲਕੁਲ ਨਾ ਖਰੀਦੋ।
ਪਲਾਸਟਿਕ
ਧਨਤੇਰਸ ਦੇ ਦਿਨ ਪਲਾਸਟਿਕ ਦੀਆਂ ਚੀਜ਼ਾਂ ਨਹੀਂ ਖਰੀਦੀਆਂ ਜਾਣੀਆਂ ਚਾਹੀਦੀਆਂ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਜੇਕਰ ਤੁਸੀਂ ਧਨਤੇਰਸ ਦੇ ਦਿਨ ਕੋਈ ਵੀ ਪਲਾਸਟਿਕ ਦੀ ਚੀਜ਼ ਘਰ ਲਿਆਉਂਦੇ ਹੋ, ਤਾਂ ਇਹ ਤੁਹਾਡੇ ਧਨ ਅਤੇ ਬਰਕਤ ਦੀ ਸਥਿਰਤਾ ਨੂੰ ਘਟਾ ਸਕਦਾ ਹੈ।
----------- Advertisement -----------
ਧਨਤੇਰਸ ਦੇ ਦਿਨ ਗਲਤੀ ਨਾਲ ਵੀ ਨਾ ਖਰੀਦੋ ਇਹ ਚੀਜ਼ਾਂ, ਆ ਜਾਵੇਗੀ ਆਰਥਿਕ ਤੰਗੀ!
Published on
----------- Advertisement -----------
----------- Advertisement -----------












