July 13, 2026, 8:35 pm
----------- Advertisement -----------
HomeNewsBreaking Newsਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ 'ਤੇ ED ਦਾ ਛਾਪਾ: ਅਮਲੋਹ 'ਚ ਸਾਧੂ...

ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ‘ਤੇ ED ਦਾ ਛਾਪਾ: ਅਮਲੋਹ ‘ਚ ਸਾਧੂ ਸਿੰਘ ਧਰਮਸੋਤ ਦੇ ਘਰ ਪਹੁੰਚੀਆਂ ਟੀਮਾਂ

Published on

----------- Advertisement -----------
  • ਧਰਮਸੋਤ ਦੇ ਕਰੀਬੀ ਵੀ ਰਡਾਰ ‘ਤੇ

ਅਮਲੋਹ, 30 ਨਵੰਬਰ 2023 – ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ ‘ਤੇ ਈਡੀ ਨੇ ਅੱਜ ਸਵੇਰੇ ਛਾਪਾ ਮਾਰਿਆ ਹੈ। ਸਵੇਰੇ ਈਡੀ ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨ ਉਸ ਦੇ ਘਰ ਪਹੁੰਚ ਗਏ। ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਇਹ ਛਾਪੇਮਾਰੀ ਹੋਈ ਹੈ।

ਫਿਲਹਾਲ ਈਡੀ ਦੀਆਂ ਟੀਮਾਂ ਘਰ ਦੇ ਅੰਦਰ ਮੌਜੂਦ ਹਨ ਅਤੇ ਤਲਾਸ਼ੀ ਲਈ ਜਾ ਰਹੀ ਹੈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਧਰਮਸੋਤ ਦੇ ਇਕ ਕਰੀਬੀ, ਜੰਗਲਾਤ ਵਿਭਾਗ ਦੇ ਠੇਕੇਦਾਰ, ਖੰਨਾ ‘ਚ ਵੀ ਇਕ ਕਰੀਬੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਲਈ ਵੀ ਕੁਝ ਟੀਮਾਂ ਪਹੁੰਚੀਆਂ ਹਨ।

ਵਰਣਨਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਪੰਜਾਬ ਵਿਜੀਲੈਂਸ ਦੇ ਰਡਾਰ ‘ਤੇ ਆਉਣ ਤੋਂ ਬਾਅਦ ਈਡੀ ਨੇ ਵੀ ਉਸ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਬਜ਼ੀਆਂ ਤੇ ਰਾਸ਼ਨ ਹੋਇਆ ਮਹਿੰਗਾ, ਜੂਨ ‘ਚ ਪ੍ਰਚੂਨ ਮਹਿੰਗਾਈ 4.38% ਤੱਕ ਪਹੁੰਚੀ, ਵਧਦੇ ਅੰਕੜਿਆਂ ਨੇ ਵਧਾਈ ਚਿੰਤਾ

ਇਰਾਨ ਅਤੇ ਅਮਰੀਕਾ ਵਿਚਕਾਰ ਮੁੜ ਵਧੇ ਤਣਾਅ ਅਤੇ ਜੰਗ ਦੇ ਮਾਹੌਲ ਤੋਂ ਬਾਅਦ ਦੇਸ਼...

ਲੋਕ ਸਭਾ ਚੋਣਾਂ ਦੀ ਤਰਾਂ ਵਿਧਾਨ ਸਭਾ ਚੋਣਾਂ ਵਿਚ ਵੀ ਰਾਹੁਲ ਗਾਂਧੀ ‘ਤੇ ਭਰੋਸਾ ਕਰ ਰਹੇ ਹਨ ਪੰਜਾਬ ਦੇ ਵੋਟਰ – ਭੁਪੇਸ਼ ਬਘੇਲ

ਪੰਜਾਬ ਕਾਂਗਗਰਸ ਦੇ ਪ੍ਰਭਾਰੀ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ...

ਅਪਾਹਜ ਮਹਿਲਾ ਦਾ ਬੇਰਹਿਮੀ ਨਾਲ ਕਤਲ, ਡਿਊਟੀ ਤੋਂ ਪਰਤੇ ਪਤੀ ਨੂੰ ਘਰ ‘ਚ ਮਿਲੀ ਮ੍ਰਿਤਕ ਦੇਹ

ਫਰੀਦਕੋਟ ਦੇ ਜਾਨੀਆਂ ਮੁਹੱਲੇ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਅਪਾਹਜ ਮਹਿਲਾ...

ECI ਵੱਲੋਂ SIR ਦੇ ਨਿਯਮਾਂ ‘ਚ ਬਦਲਾਅ, ਹੁਣ ਫਾਰਮ-6 ਭਰਨ ਵਾਲਿਆਂ ਲਈ ਨਵੇਂ ਵੋਟਰ ਨੂੰ ਦੇਣਾ ਪਵੇਗਾ ਮਾਤਾ-ਪਿਤਾ ਦਾ SIR ਵੇਰਵਾ

ਜੇਕਰ ਤੁਸੀਂ ਨਵੇਂ ਵੋਟਰ ਹੋ ਤਾਂ ਧਿਆਨ ਦਿਓ, ਵੋਟਰ ਲਿਸਟ ਵਿਚ ਨਾਂ ਜੁੜਵਾਉਣ ਵਾਲੇ...

ਕਿਸਾਨ ਨੇ ਧੱਕੇ ਨਾਲ ਖਰੀਦੀ ਲਾਟਰੀ, ਹੁਣ ਨਿਕਲ ਆਇਆ 50 ਲੱਖ ਦਾ ਇਨਾਮ

ਮੋਗਾ ਦੇ ਮਥੁਰਾਪੁਰੀ ਦੇ ਇੱਕ ਮੱਧ ਵਰਗੀ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ...

Jasmine Sandlas ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਚੱਲਦੇ Concert ‘ਚ ਸੱਦ ਲਿਆ ਮੰਗੇਤਰ ਤੇ ਕੀਤਾ ਇਹ ਐਲਾਨ

 ਜੈਸਮੀਨ ਸੈਂਡਲਸ ਨੇ ਫਿਲਮ "ਧੁਰੰਧਰ" ਵਿੱਚ ਕਈ ਗੀਤ ਗਾਏ ਹਨ, ਜਿਵੇਂ ਕਿ ਟਾਈਟਲ ਟਰੈਕ,...

 ‘ਸਤਲੁਜ’ ਫ਼ਿਲਮ ਵਿਵਾਦ: ਰਵਨੀਤ ਬਿੱਟੂ ਨੇ ਨਿਰਮਾਤਾਵਾਂ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਸਤਲੁਜ' ਦਾ ਮਾਮਲਾ ਭਖਦਾ...

ਅਬੋਹਰ ‘ਚ ਰੂਹ ਕੰਬਾਊ ਘਟਨਾ, ਚਚੇਰੇ ਭੈਣ-ਭਰਾ ਦੀ ਪਾਣੀ ਦੀ ਟੈਂਕੀ ‘ਚ ਡੁੱਬਣ ਕਾਰਨ ਮੌਤ

ਅਬੋਹਰ ਸਬ-ਡਿਵੀਜ਼ਨ ਦੇ ਮੌਜਗੜ੍ਹ ਪਿੰਡ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੱਲ੍ਹ ਦੋ...

ਪੰਜਾਬ ‘ਚ ਬਿੱਲ ਬਕਾਇਆ ਹੋਣ ‘ਤੇ ਹਸਪਤਾਲ ਹੁਣ ਨਹੀਂ ਰੋਕ ਸਕਣਗੇ ਮ੍ਰਿਤਕ ਦੇਹ

ਪੰਜਾਬ ਦਾ ਹੁਣ ਕੋਈ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਇਲਾਜ ਦੇ ਬਿੱਲਾਂ ਦੀ ਅਦਾਇਗੀ...