ਜਲੰਧਰ ਦੇ ਸ਼ਾਹਕੋਟ ਨੇੜੇ ਦੇਹਾਤ ਪੁਲਿਸ ਵੱਲੋਂ ਇੱਕ ਐਨਕਾਊਂਟਰ ਕੀਤਾ ਗਿਆ ਹੈ। ਛਾਪੇਮਾਰੀ ਕਰਨ ਆਈ ਪੁਲਿਸ ਪਾਰਟੀ ‘ਤੇ ਨਸ਼ਾ ਤਸਕਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਉਥੋਂ ਫ਼ਰਾਰ ਹੋ ਗਏ | ਇਸ ’ਤੇ ਦਿਹਾਤੀ ਪੁਲੀਸ ਨੇ ਵੀ ਜਵਾਬੀ ਕਾਰਵਾਈ ਕੀਤੀ। ਫਿਲਹਾਲ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਵਿਚ ਇਕ ਤਸਕਰ ਨੂੰ ਗੋਲੀ ਲੱਗੀ ਹੈ। ਜਲੰਧਰ ਦੇਹਾਤ ਪੁਲਿਸ ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਮੁਕਾਬਲਾ ਦੁਪਹਿਰ 3.50 ਵਜੇ ਹੋਇਆ। ਮੁਲਜ਼ਮਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਚੱਲਦੀ ਕਾਰ ’ਚੋਂ ਫਾਇਰਿੰਗ ਸ਼ੁਰੂ ਕਰ ਦਿੱਤੀ।












