ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਸਿੱਖ ਵੋਟਰਾਂ ਲਈ ਵੋਟਾਂ ਬਣਾਉਣ ਦੀ ਮਿਤੀ ਚ ਵਾਧਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵੋਟਰ ਫਾਰਮ ਦੀ ਅੰਤਿਮ ਤਾਰੀਖ ਮਿਤੀ 15.09.24 ਤੋਂ ਵਧਾ ਕੇ 31.10.24 ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿਚ ਵੋਟਰਾਂ ਦੀ ਰਜਿਸਟਰੇਸ਼ਨ ਲਈ ਆਖਰੀ ਮਿਤੀ 16 ਸਤੰਬਰ ਤੋਂ ਵਧਾ ਕੇ 31 ਅਕਤੂਬਰ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਪੱਤਰ ਅਨੁਸਾਰ ਹੁਣ 31 ਅਕਤੂਬਰ ਤੱਕ ਯੋਗ ਸਿੱਖ ਵੋਟਰ ਵੋਟਾਂ ਬਣਾ ਸਕਣਗੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਪੀਲ ਕੀਤੀ ਕਿ ਜਿਨ੍ਹਾਂ ਨੇ ਹੁਣ ਤੱਕ ਵੋਟ ਬਣਾਉਣ ਲਈ ਫਾਰਮ ਨਹੀਂ ਭਰੇ, ਉਹ ਆਪਣੇ ਫਾਰਮ ਮਿਤੀ 31.10.24 ਤੱਕ ਰਿਵਾਇਜਿੰਗ ਅਥਾਰਟੀ ਅਫ਼ਸਰਾਂ (ਐਸ ਡੀ ਐਮਜ਼) ਕੋਲ ਜਾ ਕੇ ਭਰ ਸਕਦੇ ਹਨ।
----------- Advertisement -----------
SGPC (ਬੋਰਡ) ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ‘ਚ ਵਾਧਾ
Published on
----------- Advertisement -----------
----------- Advertisement -----------