August 6, 2026, 5:25 pm
----------- Advertisement -----------
HomeNewsਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀ ਤੋਂ ਹੀ ਕਿਸਾਨਾਂ ਨੇ ਲਗਵਾਈ ਅੱਗ,...

ਪਰਾਲੀ ਸਾੜਨ ਤੋਂ ਰੋਕਣ ਆਏ ਅਧਿਕਾਰੀ ਤੋਂ ਹੀ ਕਿਸਾਨਾਂ ਨੇ ਲਗਵਾਈ ਅੱਗ, ਮੁੱਖ ਮੰਤਰੀ ਨੇ ਪਰਚਾ ਕਰਨ ਦੇ ਦਿੱਤੇ ਹੁਕਮ

Published on

----------- Advertisement -----------

ਬਠਿੰਡਾ ਵਿੱਚ ਪਰਾਲੀ ਸਾੜਨ ਤੋਂ ਰੋਕਣ ਆਏ ਇੱਕ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਨੇ ਪਹਿਲਾਂ ਬੰਧਕ ਬਣਾਏ ਸਰਕਾਰੀ ਅਧਿਕਾਰੀ ਤੋਂ ਪਹਿਲਾਂ ਪਰਾਲੀ ਨੂੰ ਅੱਗ ਲਗਵਾਈ ਅਤੇ ਫਿਰ ਉਸ ਨੂੰ ਮੌਕੇ ਤੋਂ ਛੱਡ ਦਿੱਤਾ। ਕਿਸਾਨਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਜਿਸ ਤੋਂ ਬਾਅਦ ਸੀਐਮ ਮਾਨ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। CM ਮਾਨ ਨੇ ਟਵੀਟ ਕਰਕੇ ਕਿਹਾ- ਪਿਆਰੇ ਪੰਜਾਬੀਓ, ਤੁਸੀਂ ਕਿਹੜਾ ਰਾਹ ਅਪਣਾਇਆ? ..ਸਰਕਾਰੀ ਮੁਲਾਜਮ ਪਰਾਲੀ ਨਾ ਸਾੜਨ ਦਾ ਸੁਨੇਹਾ ਲੈ ਕੇ ਗਿਆ ਸੀ…ਗੁਰੂ ਸਾਹਿਬ ਜੀ ਨੇ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ…ਪਰ ਅਸੀਂ ਆਕਸੀਜਨ ਖਤਮ ਕਰਨੀ ਸ਼ੁਰੂ ਕਰ ਦਿੱਤੀ…ਪਰਚੇ ਦਰਜ ਕਰਨ ਲੱਗੇ ਹਾਂ… 

ਦੱਸ ਦਈਏ ਕਿ ਘਟਨਾ ਪਿੰਡ ਨੇਹੀਆਂਵਾਲਾ ਦੀ ਹੈ। ਪੰਜਾਬ ਭਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਪਰਾਲੀ ਸਾੜਨ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੱਧਰੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਡੀਸੀ ਦਫ਼ਤਰ ਦੀ ਟੀਮ ਪਿੰਡ ਨੇਹੀਆਂਵਾਲਾ ਪਹੁੰਚੀ। ਸਰਕਾਰੀ ਅਧਿਕਾਰੀ ਨੂੰ ਦੇਖ ਕੇ ਕਿਸਾਨ ਇਕੱਠੇ ਹੋ ਗਏ ਅਤੇ ਟੀਮ ਨੂੰ ਘੇਰ ਲਿਆ। ਇਸ ਤੋਂ ਬਾਅਦ ਕਿਸਾਨਾਂ ਨੇ ਅਧਿਕਾਰੀ ਅਤੇ ਟੀਮ ਨੂੰ ਜਾਣ ਨਹੀਂ ਦਿੱਤਾ।

 ਦਰਅਸਲ ਕਿਸਾਨ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੀ ਬਕਾਇਆ ਰਾਹਤ ਰਾਸ਼ੀ ਬਾਰੇ ਪੁੱਛਣ ਲੱਗੇ ਹਨ। ਆਪਣੇ ਆਪ ਨੂੰ ਘਿਰਿਆ ਦੇਖ ਕੇ ਟੀਮ ਨੇ ਉਥੋਂ ਜਾਣਾ ਚਾਹਿਆ ਪਰ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ। ਕਿਸਾਨਾਂ ਨੇ ਦਬਾਅ ਬਣਾ ਕੇ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਕਿਹਾ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅਧਿਕਾਰੀ ਨੇ ਕਿਸਾਨਾਂ ਤੋਂ ਮਾਚਿਸ ਲਈ ਅਤੇ ਖੁਦ ਹੀ ਪਰਾਲੀ ਨੂੰ ਅੱਗ ਲਾ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

ਮਾਫੀਆ ਡੌਨ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਅਬਾਨ...

ਜਬਰ ਜਨਾਹ ਮਾਮਲੇ ‘ਚ ਤਰੁਣ ਤੇਜਪਾਲ ਨੂੰ ਵੱਡਾ ਝਟਕਾ: ਹਾਈ ਕੋਰਟ ਨੇ ਸੁਣਾਈ 10 ਸਾਲ ਦੀ ਸਜ਼ਾ

ਸਾਲ 2013 ਦੇ ਚਰਚਿਤ ਜਿਨਸੀ ਸ਼ੋਸ਼ਣ ਮਾਮਲੇ ਵਿੱਚ ‘ਤਹਿਲਕਾ’ ਮੈਗਜ਼ੀਨ ਦੇ ਸਾਬਕਾ ਐਡੀਟਰ-ਇਨ-ਚੀਫ਼ ਤਰੁਣ...

43.44 ਕਰੋੜ ਨਸ਼ਾ ਛਡਾਊ ਗੋਲੀ ਛੱਕ ਗਏ ਪੰਜਾਬੀ 

ਪੰਜਾਬ ’ਚ ਨਸ਼ੇੜੀ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬੁਪ੍ਰੇਨੋਰਫਾਈਨ (ਨਸ਼ਾ ਛਡਾਊ ਗੋਲੀ) ਦੀਆਂ 43.44...

ਪਟਿਆਲਾ: ਮਜੀਠੀਆ ਦੇ ਕਰੀਬੀ ਹਿਤੇਂਦਰ ਹੈਰੀ ਦੇ ਘਰ ‘ਤੇ ED ਦਾ ਛਾਪਾ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ...

ਸਾਹਮਣੇ ਆਓ ਚੰਨੀ ਜੀ, ਭਾਜਪਾ ਦੀ ਕਿਉਂ ਮੰਨੀ ਜੀ: ਰਾਜਾ ਵੜਿੰਗ ਦੀ ਹਾਜ਼ਰੀ ’ਚ ਚੰਨੀ ਤੇ ਆਸ਼ੂ ਦੇ ਲੱਗੇ ਨਾਅਰੇ

ਲੁਧਿਆਣਾ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਆਸ਼ੂ...

“ਅਸ਼ਵਨੀ ਜੀ ਪੰਜਾਬ ਦੀਆਂ ਮਾਵਾਂ-ਭੈਣਾਂ ਤੋਂ ਕੰਨ ਫੜ ਕੇ ਮੁਆਫੀ ਮੰਗਣ” : ਮੰਤਰੀ ਅਮਨ ਅਰੋੜਾ

ਵਿਧਾਨ ਸਭਾ ਵਿਚ ਮੰਤਰੀ ਅਮਨ ਅਰੋੜਾ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਟਿੱਪਣੀ ‘ਤੇ...

• ਪੰਜਾਬ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ 19.1 ਪ੍ਰਤੀਸ਼ਤ ਤੋਂ ਘੱਟ ਕੇ 17 ਪ੍ਰਤੀਸ਼ਤ ਹੋਈ: ਅਮਨ ਅਰੋੜਾ

ਚੰਡੀਗੜ੍ਹ, 5 ਅਗਸਤ:ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਨੂੰ ਘੇਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ,...

ਭਾਰਤ ‘ਚ ਬੈਨ ਹੋਇਆ ਅਰਵਿੰਦ ਕੇਜਰੀਵਾਲ ਦਾ Meta ਅਕਾਊਂਟ, ਪੋਸਟ ਕਰਕੇ ਮੈਟਾ ਇੰਡੀਆ ਤੋਂ ਮੰਗਿਆ ਜਵਾਬ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਕੰਪਨੀ Meta ‘ਤੇ...

*ਆਪ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ/ਚੰਡੀਗੜ੍ਹ, 5 ਅਗਸਤ:ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ...