ਪੰਜਾਬ ‘ਚ ਆਏ ਹੜ੍ਹਾਂ ਨਾਲ ਜਿਥੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ, ਦੂਜੇ ਪਾਸੇ ਕਈ ਘਰਾਂ ਅਤੇ ਸਕੂਲਾਂ ਦੀ ਅਜਿਹੀ ਹਾਲਤ ਹੋ ਗਈ ਹੈ ਕਿ ਉਹ ਕਿਸੇ ਵੇਲੇ ਵੀ ਢਹਿ ਸਕਦੇ ਹਨ। ਦੱਸ ਦਈਏ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ੍ਹਾਂ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਜਾਣਕਾਰੀ ਮੁਤਾਬਿਕ ਹੜ੍ਹ ਦਾ ਪਾਣੀ ਪਿੰਡਾਂ ਵਿੱਚ ਬਣੇ ਸਕੂਲਾਂ ਵਿੱਚ ਵੀ ਦਾਖ਼ਲ ਹੋ ਗਿਆ ਹੈ। ਕੁਝ ਸਕੂਲਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਹੈ, ਜਿਸ ਕਾਰਨ ਸਕੂਲਾਂ ਦੀਆਂ ਇਮਾਰਤਾਂ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ।
ਦੱਸ ਦਈਏ ਕਿ ਪਿੰਡ ਝੁੰਗ੍ਹੜ ਭੈਣੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੜ੍ਹ ਦੀ ਲਪੇਟ ਵਿੱਚ ਹੈ। ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 3 ਤੋਂ 4 ਫੁੱਟ ਤੱਕ ਹੜ੍ਹ ਦਾ ਪਾਣੀ ਖੜ੍ਹਾ ਹੈ। ਹੜ੍ਹ ਦੇ ਪਾਣੀ ਨੇ ਸਕੂਲ ਦੀ ਇਮਾਰਤ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਇਸ ਤੋਂ ਇਲਾਵਾ ਹੜ੍ਹ ਦਾ ਪਾਣੀ ਸਕੂਲ ਦੇ ਕੁਝ ਕਮਰਿਆਂ ਵਿਚ ਵੀ ਦਾਖਲ ਹੋ ਗਿਆ ਹੈ, ਜੇਕਰ ਹੜ੍ਹ ਦਾ ਪਾਣੀ ਕੁਝ ਹੋਰ ਦਿਨ ਸਕੂਲ ਵਿਚ ਖੜ੍ਹਾ ਰਿਹਾ ਤਾਂ ਇਸ ਦੇ ਕੁਝ ਕਮਰਿਆਂ ਦੇ ਢਹਿ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ, ਜਿਸ ਨਾਲ ਸਕੂਲ ਦਾ ਕਾਫੀ ਨੁਕਸਾਨ ਹੋ ਸਕਦਾ ਹੈ।
----------- Advertisement -----------
ਫਾਜ਼ਿਲਕਾ ਦੇ ਸਕੂਲਾਂ ‘ਚ ਭਰਿਆ ਹੜ੍ਹ ਦਾ ਪਾਣੀ, ਇਮਾਰਤਾਂ ਦੇ ਢਹਿ ਜਾਣ ਦਾ ਬਣਿਆ ਖਦਸ਼ਾ
Published on
----------- Advertisement -----------
----------- Advertisement -----------












