ਪਾਕਿਸਤਾਨੀ ਸਮੱਗਲਰਾਂ ਵੱਲੋਂ ਇੱਕ ਵਾਰ ਫਿਰ ਡਰੋਨ ਰਹੀ ਭਾਰਤੀ ਸਰਹੱਦ ਵੱਲ ਹੈਰੋਇਨ ਦੀ ਖੇਪ ਭੇਜੀ ਗਈ ਹੈ। ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾ ਕੇ ਬਰਾਮਦ ਕਰ ਲਿਆ। ਬੀਐਸਐਫ ਅਨੁਸਾਰ ਇਹ ਬਰਾਮਦਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਗੱਟੀ ਰਾਜੋ ਨੇੜਿਓਂ ਕੀਤੀ ਹੈ।
ਜਾਣਕਾਰੀ ਮੁਤਾਬਿਕ ਐਤਵਾਰ ਸਵੇਰੇ 4.10 ਵਜੇ ਸਰਹੱਦ ਦੇ ਨੇੜੇ ਡਰੋਨ ਦੀ ਗਤੀਵਿਧੀ ਦੇਖੀ ਗਈ, ਜਿਸ ਨੂੰ ਅਲਰਟ ਕਰ ਕੇ ਬੀਐਸਐਫ ਦੇ ਜਵਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਉਸ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਇੱਕ ਵੱਡਾ ਬੈਗ ਬਰਾਮਦ ਹੋਇਆ। ਜਿਸ ਨਾਲ ਇੱਕ ਹੁੱਕ ਵੀ ਲੱਗੀ ਹੋਈ ਸੀ। ਜਿਸ ਦੇ ਅੰਦਰੋਂ ਢਾਈ ਕਿੱਲੋ ਹੈਰੋਇਨ ਬਰਾਮਦ ਹੋਈ। ਇਹ ਰਿਕਵਰੀ ਸਵੇਰੇ 6.35 ਵਜੇ ਹੋਈ।
----------- Advertisement -----------
ਫਿਰੋਜ਼ਪੁਰ: ਕੌਮਾਂਤਰੀ ਸਰਹੱਦ ਨੇੜੇ 2.5 ਕਿਲੋ ਹੈਰੋਇਨ ਬਰਾਮਦ
Published on
----------- Advertisement -----------

----------- Advertisement -----------