ਚੰਡੀਗੜ੍ਹ, 6 ਸਤੰਬਰ 2022 – ਪੰਜਾਬ ਪੁਲਿਸ ਦੇ AIG ਦੇ ਬੇਟੇ ਨੂੰ ਚੰਡੀਗੜ੍ਹ ਪੁਲਿਸ ਨੇ ਸ਼ਨੀਵਾਰ ਰਾਤ ਪਿਸਤੌਲ ਸਮੇਤ ਕਾਬੂ ਕੀਤਾ ਹੈ। ਇਸ ਤੋਂ ਬਾਅਦ ਪੁਲੀਸ ਨੇ ਉਸ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਛੱਡ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਅਸਲਾ ਐਕਟ ਦੇ ਮਾਮਲੇ ‘ਚ ਚੰਡੀਗੜ੍ਹ ਪੁਲਿਸ ਦੀ ਕਾਰਜਸ਼ੈਲੀ ‘ਤੇ ਸਵਾਲ ਉੱਠ ਰਹੇ ਹਨ। ਸ਼ਹਿਰ ‘ਚ ਬਿਨਾਂ ਲਾਇਸੈਂਸ, ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਲਾਈਸੈਂਸ, ਦੂਜੇ ਸੂਬਿਆਂ ‘ਚ ਨਾ ਲਿਜਾਣ ਦੀ ਇਜਾਜ਼ਤ ਨਾ ਦੇਣ ਵਾਲੇ ਪਿਸਤੌਲ ਸਮੇਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਅਜਿਹੇ ਹੀ ਮਾਮਲੇ ‘ਚ ਪੁਲਸ ਵੀ ਉਲਝੀ ਹੋਈ ਹੈ।
ਏ.ਆਈ.ਜੀ ਕ੍ਰਾਈਮ ਪੰਜਾਬ ਸਰਬਜੀਤ ਸਿੰਘ ਪੁੱਤਰ ਪਰਵਾਰ ਨਿਸ਼ਾਨ ਸਿੰਘ ਨੂੰ ਪੁਲਿਸ ਨੇ ਰਾਤ ਸਮੇਂ ਸੈਕਟਰ 17/18 ਲਾਈਟ ਪੁਆਇੰਟ ਨਾਕੇ ਨੇੜਿਓਂ ਇੱਕ ਆਰਜ਼ੀ ਨੰਬਰ ਦੀ ਗੱਡੀ ਸਮੇਤ ਉਸਦੇ ਪਿਤਾ ਦੇ ਸਰਕਾਰੀ ਪਿਸਤੌਲ ਅਤੇ 13 ਕਾਰਤੂਸ ਸਮੇਤ ਕਾਬੂ ਕੀਤਾ ਹੈ।
ਪੁਲੀਸ ਨੇ ਨੀਲਮ ਚੌਕੀ ਇੰਚਾਰਜ ਐਸਆਈ ਵਿਵੇਕ ਕੁਮਾਰ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਅਸਲਾ ਐਕਟ ਅਤੇ ਆਈਪੀਸੀ ਦੀ ਧਾਰਾ-188 ਤਹਿਤ ਕੇਸ ਦਰਜ ਕਰ ਲਿਆ ਹੈ। ਹੁਣ ਪੁਲਸ ਅਧਿਕਾਰੀ ਉਸ ਦੀ ਗ੍ਰਿਫਤਾਰੀ ‘ਤੇ ਜਾਂਚ ਦਾ ਹਵਾਲਾ ਦੇ ਕੇ ਮਾਮਲੇ ਨਾਲ ਜੁੜੇ ਸਵਾਲਾਂ ਤੋਂ ਬਚ ਰਹੇ ਹਨ। ਪਰਵਰ ਨਿਸ਼ਾਨ ਸਿੰਘ (24) ਇੱਕ ਮਿਊਜ਼ਿਕ ਕੰਪਨੀ ਚਲਾਉਂਦਾ ਹੈ।
ਦੂਜੇ ਪਾਸੇ ਏਆਈਜੀ ਕ੍ਰਾਈਮ ਪੰਜਾਬ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲਤੀ ਕਾਰਨ ਬੇਟੇ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। ਕਿਉਂਕਿ ਪਿਸਤੌਲ ਉਸਦਾ ਹੈ ਅਤੇ ਗਲਤੀ ਨਾਲ ਕਾਰ ਵਿੱਚ ਹੀ ਰਹਿ ਗਿਆ ਸੀ। ਇਸ ਤੋਂ ਬਾਅਦ ਬੇਟਾ ਕਾਰ ਲੈ ਕੇ ਚੰਡੀਗੜ੍ਹ ਚਲਾ ਗਿਆ।
ਉਥੇ ਹੀ ਕੁਲਦੀਪ ਸਿੰਘ ਚਾਹਲ, ਐਸ.ਐਸ.ਪੀ. ਦਾ ਕਹਿਣਾ ਹੈ ਕਿ, “ਕਾਰ ਅਤੇ ਪਿਸਤੌਲ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਖਿਲਾਫ ਅਸਲਾ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।