February 9, 2025, 1:21 pm
----------- Advertisement -----------
HomeNewsBreaking Newsਜਲੰਧਰ 'ਚ ਇਤਿਹਾਸਕ ਚਰਚ ਵੇਚਣ ਦੇ ਮਾਮਲੇ 'ਚ FIR, ਕਰੋੜਾਂ 'ਚ ਹੋਇਆ...

ਜਲੰਧਰ ‘ਚ ਇਤਿਹਾਸਕ ਚਰਚ ਵੇਚਣ ਦੇ ਮਾਮਲੇ ‘ਚ FIR, ਕਰੋੜਾਂ ‘ਚ ਹੋਇਆ ਸੀ ਸੌਦਾ

Published on

----------- Advertisement -----------

ਪੰਜਾਬ ਦੇ ਜਲੰਧਰ ਵਿੱਚ ਇੱਕ ਠੱਗ ਨੇ 135 ਸਾਲ ਪੁਰਾਣਾ ਗੋਲਕਨਾਥ ਚਰਚ ਵੇਚ ਦਿੱਤਾ ਸੀ। ਸਿਟੀ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਸਬੰਧੀ ਐਫ.ਆਈ.ਆਰ. ਦਰਜ ਕੀਤੀ ਹੈ। ਐਫਆਈਆਰ ਵਿੱਚ ਦੋ ਲੋਕਾਂ ਦੇ ਨਾਮ ਦਰਜ ਹਨ। ਜਿਨ੍ਹਾਂ ਦੀ ਪਛਾਣ ਜੌਰਡਨ ਮਸੀਹ ਵਾਸੀ ਨਿਊ ਕਲਵਰੀ ਚਰਚ, ਮਿਸ਼ਨ ਕੰਪਾਉਂਡ, ਲੁਧਿਆਣਾ ਅਤੇ ਮੈਰੀ ਵਿਲਸਨ ਵਾਸੀ ਅੰਬੇਡਕਰ ਨਗਰ, ਲੁਧਿਆਣਾ ਵਜੋਂ ਹੋਈ ਹੈ, ਵਿਰੁੱਧ ਆਈਪੀਸੀ ਦੀ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਫਿਲਹਾਲ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਐਫਆਈਆਰ ਵਿੱਚ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਚਰਚ ਨੂੰ ਸਿਰਫ਼ 5 ਕਰੋੜ ਰੁਪਏ ਵਿੱਚ ਵੇਚਿਆ ਸੀ। ਇਸ ਧੋਖਾਧੜੀ ਦੀ ਐਫਆਈਆਰ ਨਵੀ ਬਾਰਾਦਰੀ ਥਾਣੇ ਵਿੱਚ ਦਰਜ ਕੀਤੀ ਗਈ ਹੈ। ਜਲਦੀ ਹੀ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਿਲ ਕਰੇਗੀ, ਜੇਕਰ ਉਹ ਸਹਿਯੋਗ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਦੱਸ ਦਈਏ ਜਦੋਂ ਸ਼ਰਧਾਲੂਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸ਼ੁੱਕਰਵਾਰ ਦੇਰ ਰਾਤ ਚਰਚ ਪਹੁੰਚੇ ਅਤੇ ਮਾਮਲੇ ‘ਚ ਕਾਰਵਾਈ ਦੀ ਮੰਗ ਕਰਨ ਲੱਗੇ। ਇਸ ਸਬੰਧੀ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਧਾਰਮਿਕ ਮਾਮਲੇ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਐਫ.ਆਈ.ਆਰ.

ਜ਼ਿਕਰਯੋਗ ਹੈ ਕਿ ਨਟਵਰ ਲਾਲ ਜਾਰਡਨ ਮਸੀਹ ਨੇ ਉਕਤ ਚਰਚ ਨੂੰ 5 ਕਰੋੜ ਰੁਪਏ ਵਿਚ ਵੇਚਣਾ ਸੀ। ਜਿਸ ਦਾ ਬਿਆਨਾ ਪਹਿਲਾਂ ਹੀ ਅਦਾ ਕੀਤਾ ਜਾ ਚੁੱਕਾ ਸੀ। ਮਿਸ਼ਨ ਕੰਪਾਊਂਡ, ਜਲੰਧਰ ਸਥਿਤ 135 ਸਾਲ ਪੁਰਾਣੇ ਗੋਲਕਨਾਥ ਚਰਚ ਲਈ ਸੌਦਾ ਸਹੀਬੰਦ ਕੀਤਾ ਗਿਆ। ਚਰਚ ਦੀ ਜ਼ਮੀਨ ਦੀ ਰਜਿਸਟਰੀ 2 ਦਿਨਾਂ ਬਾਅਦ ਹੋਣ ਵਾਲੀ ਸੀ। ਪਰ ਇਸ ਤੋਂ ਪਹਿਲਾਂ ਹੀ ਯੂਨਾਈਟਿਡ ਚਰਚ ਆਫ਼ ਨਾਰਥ ਇੰਡੀਆ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਧੋਖਾਧੜੀ ਦੀ ਜਾਣਕਾਰੀ ਮਿਲ ਗਈ ਸੀ।

ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਕਿਹਾ- ਪਿਛਲੇ ਮੰਗਲਵਾਰ ਨੂੰ ਪਤਾ ਲੱਗਾ ਕਿ ਇਤਿਹਾਸਕ ਗੋਲਕਨਾਥ ਚਰਚ ਦੋ ਦਿਨਾਂ ‘ਚ ਰਜਿਸਟਰਡ ਹੋਣ ਵਾਲਾ ਹੈ। ਉਨ੍ਹਾਂ ਕੋਲੋਂ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ ਲਏ 5 ਕਰੋੜ ਰੁਪਏ ਦੇ ਬਿਆਨ ਦੀ ਕਾਪੀ ਮਿਲੀ। ਜਿਸ ਤੋਂ ਬਾਅਦ ਉਹ ਤੁਰੰਤ ਅਧਿਕਾਰੀਆਂ ਨੂੰ ਮਿਲੇ। ਫਿਰ ਡੀਸੀ ਹਿਮਾਂਸ਼ੂ ਅਗਰਵਾਲ ਨੇ ਰਜਿਸਟਰੀ ਰੋਕ ਦਿੱਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ ਤੋਂ ਡਿਪੋਰਟ ਭਾਰਤੀਆਂ ‘ਤੇ ਕਮੇਟੀ ਦਾ ਗਠਨ, DGP ਨੇ ਬਣਾਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ‘ਤੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਇਸ...

ਰਾਜੌਰੀ ਗਾਰਡਨ ਸੀਟ ਤੋਂ ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ

 ਦਿੱਲੀ ਵਿਧਾਨ ਸਭਾ ਚੋਣਾਂ ਵਿਚ ਰਾਜੌਰੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਗਿਣਤੀ ਪੂਰੀ...

‘ਆਪ’ ਦੇ CM ਆਤਿਸ਼ੀ ਜਿੱਤੇ, BJP ਆਗੂ ਸਿਰਸਾ ਨੇ ਜਿੱਤ ਲਈ ਕੀਤਾ ਧੰਨਵਾਦ

ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਦਿੱਲੀ ਵਿੱਚ ਆਮ...

27 ਸਾਲ ਬਾਅਦ ਬੀਜੇਪੀ ਨੇ ਦਿੱਤਾ ਆਪ ਨੂੰ ਝਟਕਾ, ਖਿੜਿਆ ਕਮਲ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਵਿਚ ਬੀਜੇਪੀ...

ਡੌਂਕਰਾਂ ਨੇ ਮਾਰੀ ਮਲਕੀਤ ਨੂੰ ਗੋ+ਲੀ,ਡੌਂਕੀ ਰਸਤੇ ‘ਤੇ ਹਰਿਆਣਾ ਦੇ ਨੌਜਵਾਨ ਦੀ ਮਿਲੀ ਲਾ+ਸ਼ 

ਹਰਿਆਣਾ ਦੇ ਕੈਥਲ ਦੇ ਨੌਜਵਾਨ ਮਲਕੀਤ ਨੇ ਆਪਣੇ ਅਮਰੀਕੀ ਸੁਪਨੇ ਨੂੰ ਪੂਰਾ ਕਰਨ ਲਈ...

ਬਿਜਲੀ ਮੁਲਾਜ਼ਮਾਂ ਲਈ ਡ੍ਰੈੱਸ ਕੋਡ ਲਾਗੂ, ਭੜਕੀਲੇ ਤੇ ਛੋਟੇ ਕੱਪੜਿਆਂ ‘ਤੇ ਪੂਰੀ ਰੋਕ, ਉਲੰਘਣਾ ‘ਤੇ ਹੋਵੇਗਾ ਐਕਸ਼ਨ

ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਦੌਰਾਨ ਹੁਣ ਭੜਕੀਲੇ ਅਤੇ ਛੋਟੇ ਕੱਪੜੇ ਨਹੀਂ ਪਾ...

ਵਿਜੀਲੈਂਸ ਬਿਊਰੋ ਨੇ ਪੀਐਸਪੀਸੀਐਲ ਦੇ ਕਰਮਚਾਰੀ ਨੂੰ 2000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ

ਚੰਡੀਗੜ੍ਹ 7 ਫਰਵਰੀ, 2025 - ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ...

ਭੁੱਖੇ ਪਿਆਸੇ ਕੱਢਿਆ ਸੀ ਸਫ਼ਰ, ਉੱਚੀ ਬੋਲਣ ਤੇ ਮਾਰ ਦਿੰਦੇ ਸਨ ਗੋਲੀ, ਡਿਪੋਰਟ ਹੋਕੇ ਆਏ ਨੌਜਵਾਨ ਦੀ ਦਰਦਨਾਕ ਕਹਾਣੀ

5 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੇ ਉੱਥੇ ਤਸ਼ੱਦਦ ਝੱਲਿਆ।...

ਆਦਮੀ ਤਾਂ ਛੱਡੋ ਔਰਤਾਂ ਨਾਲ ਵੀ ਕੀਤਾ ਇਸ ਤਰ੍ਹਾਂ ਦਾ ਸਲੂਕ, ਡਿਪੋਰਟ ਹੋਏ ਨੌਜਵਾਨ ਨੇ ਸੁਣਾਈ ਖੌਫਨਾਕ ਕਹਾਣੀ!

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਵੀ...