August 26, 2026, 10:11 am
----------- Advertisement -----------
HomeNewsBreaking Newsਲੁਧਿਆਣਾ 'ਚ 12 ਪ੍ਰਾਪਰਟੀ ਵਪਾਰੀਆਂ ਖਿਲਾਫ FIR ਦਰਜ, ਪੜੋ ਵੇਰਵਾ

ਲੁਧਿਆਣਾ ‘ਚ 12 ਪ੍ਰਾਪਰਟੀ ਵਪਾਰੀਆਂ ਖਿਲਾਫ FIR ਦਰਜ, ਪੜੋ ਵੇਰਵਾ

Published on

----------- Advertisement -----------

 ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਕੱਲ੍ਹ ਸਨਅਤੀ ਹੱਬ ਵਿੱਚ ਗ਼ੈਰਕਾਨੂੰਨੀ ਕਲੋਨੀਆਂ ਬਣਾਉਣ ਵਾਲੇ ਕਈ ਕਲੋਨਾਈਜ਼ਰਾਂ ਖ਼ਿਲਾਫ਼ 12 ਐਫਆਈਆਰ ਦਰਜ ਕੀਤੀਆਂ ਹਨ। ਇਹ ਕੇਸ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀ ਧਾਰਾ 36 ਤਹਿਤ ਦਰਜ ਕੀਤੇ ਗਏ ਹਨ। 

ਦੱਸ ਦਈਏ ਕਿ ਡੇਹਲੋਂ ਪੁਲਿਸ ਨੇ ਖਾਨਪੁਰ ਪਿੰਡ ਵਿੱਚ ਮਹਾਰਾਜ ਅਗਰਸੇਨ ਐਨਕਲੇਵ ਨਾਮ ਦੀ ਇੱਕ ਗੈਰ-ਕਾਨੂੰਨੀ ਕਲੋਨੀ ਬਣਾਉਣ ਅਤੇ ਖਰੀਦਦਾਰਾਂ ਨੂੰ ਪਲਾਟ ਵੇਚਣ ਦੇ ਦੋਸ਼ ਵਿੱਚ ਸ਼ਰਾਵ ਇਨਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਦੇ ਮਾਲਕ ਵਿਰੁੱਧ 2 ਐਫਆਈਆਰ ਦਰਜ ਕੀਤੀਆਂ ਹਨ। ਪਿੰਡ ਜੱਸੜ ‘ਚ ਨਾਜਾਇਜ਼ ਕਾਲੋਨੀ ਰਿਧੀ ਐਨਕਲੇਵ ਬਣਾਉਣ ਵਾਲੇ ਸੰਜੀਵ ਕੁਮਾਰ ਖਿਲਾਫ ਐੱਫ.ਆਈ.ਆਰ. ਦਰਜ ਕੀਤਾ ਗਈ।

ਸਦਰ ਪੁਲਿਸ ਨੇ ਮਹਿਮੂਦਪੁਰਾ ਅਤੇ ਸੰਗੋਵਾਲ ਵਿੱਚ ਦੋ ਨਾਜਾਇਜ਼ ਕਲੋਨੀਆਂ ਦਾ ਪਤਾ ਲਗਾ ਕੇ ਦੋ ਅਣਪਛਾਤੇ ਕਲੋਨਾਈਜ਼ਰਾਂ ਖ਼ਿਲਾਫ਼ ਵੀ ਦੋ ਐਫਆਈਆਰ ਦਰਜ ਕੀਤੀਆਂ ਹਨ। ਦੁੱਗਰੀ ਪੁਲਿਸ ਨੇ ਰਿਹਾਇਸ਼ੀ ਕਲੋਨੀ ਇੰਟਰਨੈਸ਼ਨਲ ਹਾਈਟਸ ਬਣਾਉਣ ਲਈ ਫੇਜ਼ 2 ਅਰਬਨ ਅਸਟੇਟ ਦੇ ਆਰਸੀ ਕਾਲੋਨਾਈਜ਼ਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਸਤੋਂ ਇਲਾਵਾ ਸਾਹਨੇਵਾਲ ਪੁਲਿਸ ਨੇ ਜਸਪਾਲ ਬੰਗੜ ਅਤੇ ਦੋ ਅਣਪਛਾਤੇ ਕਾਲੋਨਾਈਜ਼ਰਾਂ ਵਿਰੁੱਧ ਸਾਹਨੇਵਾਲ ਵਿੱਚ ਨਾਜਾਇਜ਼ ਕਾਲੋਨੀਆਂ ਬਣਾਉਣ ਦੇ ਦੋਸ਼ ਹੇਠ ਦੋ ਐਫ.ਆਈ.ਆਰ.ਦਰਜ ਕੀਤੀਆਂ।  

ਜਮਾਲਪੁਰ ਪੁਲਿਸ ਨੇ ਭਾਮੀਆਂ ਕਲਾਂ ਵਿੱਚ ਨਾਜਾਇਜ਼ ਕਲੋਨੀਆਂ ਬਣਾਉਣ ਦੇ ਦੋਸ਼ ਹੇਠ ਕਲੋਨਾਈਜ਼ਰਾਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿੱਚ ਮੋਤੀ ਨਗਰ ਦੇ ਰਾਜ ਕੁਮਾਰ ਅਤੇ ਰਵਿੰਦਰ ਸਿੰਘ ਨਾਮਕ ਦੋ ਕਲੋਨਾਈਜ਼ਰਾਂ ਖ਼ਿਲਾਫ਼ ਸਨਅਤੀ ਖੇਤਰ ਵਿੱਚ ਰਿਹਾਇਸ਼ੀ ਕਲੋਨੀ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਮਾਲਪੁਰ ਪੁਲੀਸ ਨੇ ਸਮਰਾਲਾ ਰੋਡ ਦੇ ਰਹਿਣ ਵਾਲੇ ਵਰਿੰਦਰ ਕੁਮਾਰ, ਅਨਮੋਲ ਸ਼ਰਮਾ ਅਤੇ ਰਵਿੰਦਰ ਸਿੰਘ ਖ਼ਿਲਾਫ਼ ਸਨਅਤੀ ਖੇਤਰ ਵਿੱਚ ਏਵਨ ਸਿਟੀ ਦੀ ਨਾਜਾਇਜ਼ ਕਲੋਨੀ ਬਣਾਉਣ ਦੇ ਦੋਸ਼ ਹੇਠ ਇੱਕ ਹੋਰ ਕੇਸ ਦਰਜ ਕੀਤਾ ਹੈ, ਜੋ ਕਿ ਨਿਯਮਾਂ ਦੇ ਉਲਟ ਹੈ।

ਜਮਾਲਪੁਰ ਪੁਲੀਸ ਨੇ ਸੈਕਟਰ 32 ਸਮਰਾਲਾ ਰੋਡ ਦੇ ਵਰਿੰਦਰ ਕੁਮਾਰ ਖ਼ਿਲਾਫ਼ ਸਨਅਤੀ ਖੇਤਰ ਵਿੱਚ ਨਾਜਾਇਜ਼ ਕਲੋਨੀ ਬਣਾਉਣ ਦੇ ਦੋਸ਼ ਹੇਠ ਇੱਕ ਹੋਰ ਐਫਆਈਆਰ ਦਰਜ ਕੀਤੀ ਹੈ ਅਤੇ ਗਲਾਡਾ ਵੱਲੋਂ ਏਵਨ ਸਿਟੀ ਨਾਂ ਦੀ ਇਸ ਕਲੋਨੀ ਦੀ ਰੈਗੂਲੇਸ਼ਨ ਰੱਦ ਕਰ ਦਿੱਤੀ ਗਈ ਹੈ। ਇਸੇ ਦੌਰਾਨ ਕੂੰਮਕਲਾਂ ਪੁਲਿਸ ਨੇ ਜਮਾਲਪੁਰ ਦੇ ਕਲੋਨਾਈਜ਼ਰ ਇੰਦਰਪ੍ਰੀਤ ਸਿੰਘ ਖ਼ਿਲਾਫ਼ ਵੀ ਗੁਰੂ ਨਾਨਕ ਨਗਰ ਨਾਂ ’ਤੇ ਨਾਜਾਇਜ਼ ਕਲੋਨੀ ਬਣਾਉਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ ਅਤੇ ਕਲੋਨਾਈਜ਼ਰ ਨੇ ਗਲਾਡਾ ਤੋਂ ਕੋਈ ਲਾਇਸੈਂਸ ਨਹੀਂ ਲਿਆ ਸੀ।

 ਮੇਹਰਬਾਨ ਪੁਲਿਸ ਨੇ ਪਿੰਡ ਗੌਂਸਗੜ੍ਹ ਵਿੱਚ ਖਾਲਸਾ ਐਨਕਲੇਵ ਨਾਂ ਦੀ ਕਲੋਨੀ ਬਣਾਉਣ ਦੇ ਦੋਸ਼ ਵਿੱਚ ਅਟਲ ਨਗਰ ਦੇ ਰਹਿਣ ਵਾਲੇ ਨਛੱਤਰ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ।ਗਲਾਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੈਰ-ਕਾਨੂੰਨੀ ਢੰਗ ਨਾਲ ਕਲੋਨੀਆਂ ਕੱਟਣ ਵਾਲਿਆਂ ਖ਼ਿਲਾਫ਼ ਹੋਰ ਵੀ ਕੇਸ ਦਰਜ ਹੋ ਸਕਦੇ ਹਨ। ਇਸੇ ਤਰ੍ਹਾਂ ਨਾਜਾਇਜ਼ ਤੌਰ ’ਤੇ ਕਲੋਨੀਆਂ ਕੱਟਣ ਵਾਲਿਆਂ ਖ਼ਿਲਾਫ਼ ਵੀ ਕਈ ਸ਼ਿਕਾਇਤਾਂ ਪੈਂਡਿੰਗ ਹਨ।ਉਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਉਕਤ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...

ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ

ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ...

ਪੰਜਾਬ ਵਿਚ ਸਵਾਈਨ ਫਲੂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ, ਸਥਿਤੀ ਕਾਬੂ ਹੇਠ ਹੈ – ਡਾ. ਬਲਬੀਰ ਸਿੰਘ

 ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਵਾਈਨ ਫਲੂ (H1N1) ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਪੰਜਾਬ ਵਿਚ...

ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜੇਗੀ ਭਾਜਪਾ : ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਦੀਆਂ...

MP Amritpal Singh ਤੋਂ ਇਲਾਵਾ ਪਰਿਵਾਰ ’ਚੋਂ ਕੋਈ ਨਹੀਂ ਲੜੇਗਾ ਚੋਣਾਂ: ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ (MP) ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ...

ਮਾਵਾਂ-ਧੀਆਂ ਸਤਿਕਾਰ ਯੋਜਨਾ: ਰੱਖੜੀ ‘ਤੇ ਨਵੀਆਂ ਰਜਿਸਟਰਡ ਮਹਿਲਾਵਾਂ ਦੇ ਖਾਤਿਆਂ ‘ਚ ਜਮ੍ਹਾ ਕੀਤੀ ਜਾਵੇਗੀ ਰਾਸ਼ੀ

ਪੰਜਾਬ ਸਰਕਾਰ ਨੇ ਰੱਖੜੀ ਦੇ ਮੌਕੇ ‘ਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਨਵੀਆਂ ਰਜਿਸਟਰਡ ਮਹਿਲਾਵਾਂ...

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ‘ਚ ਪਿਆ ਰੌਲਾ, ‘ਆਪ’ ਤੇ BJP ਕੌਂਸਲਰ ਹੋ ਗਏ ਧੱਕਾ-ਮੁੱਕੀ

ਲੁਧਿਆਣਾ ਨਗਰ ਨਿਗਮ ਹਾਊਸ ਵਿਚ ਅੱਜ ਫਾਈਨਾਂਸ ਐਂਡ ਕਾਂਟ੍ਰੈਕਟ ਕਮੇਟੀ ਦੇ 2 ਮੈਂਬਰਾਂ ਦਾ...

ਆਸ਼ਿਕ ਨੇ ਸਹੇਲੀ ਤੋਂ ਕਾਰ ‘ਤੇ ਕਰਵਾਈਆਂ 3400 Kiss, ਫਿਰ ਪੁਲਿਸ ਵਾਲਿਆਂ ਨੇ ਵੀ ਮੁੰਡੇ ਦੀ ਬਣਾ’ਤੀ ਰੇਲ

ਆਸ਼ਕ ਨੇ ਆਪਣੀ ਸਹੇਲੀ ਵੱਲੋਂ ਕਾਰ ‘ਤੇ 3400 Kiss ਕਰਵਾਈਆਂ ਤੇ ਜਦੋਂ ਪੁਲਿਸ ਨੂੰ...

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇਕ ਵਾਰ ਫਿਰ ਜੇਲ੍ਹ ਤੋਂ ਆਇਆ ਬਾਹਰ, ਮਿਲੀ 21 ਦਿਨਾਂ ਦੀ ਪੈਰੋਲ

ਡੇਰਾ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਮੁਖੀ ਰਾਮ ਰਹੀਮ ਨੂੰ ਫਿਰ...