September 5, 2026, 10:03 am
----------- Advertisement -----------
HomeNewsBreaking Newsਜਲੰਧਰ ਦੇ ਇਕ ਨਿੱਜੀ ਹੋਟਲ 'ਚ ਲੱਗੀ ਅੱਗ, ਮਚੀ ਹਫ਼ੜਾ ਦਫ਼ੜੀ

ਜਲੰਧਰ ਦੇ ਇਕ ਨਿੱਜੀ ਹੋਟਲ ‘ਚ ਲੱਗੀ ਅੱਗ, ਮਚੀ ਹਫ਼ੜਾ ਦਫ਼ੜੀ

Published on

----------- Advertisement -----------

ਜਲੰਧਰ ਦੇ ਇੱਕ ਨਿੱਜੀ ਹੋਟਲ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ। ਹੋਟਲ ‘ਚੋਂ ਧੂੰਆਂ ਨਿਕਲਦਾ ਦੇਖ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਇਹ ਘਟਨਾ ਬੱਸ ਸਟੈਂਡ ਨੇੜੇ ਸੰਗਮ ਹੋਟਲ ਵਿੱਚ ਵਾਪਰੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐਸ. ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਜਿਸ ਨੇ ਕੁਝ ਹੀ ਮਿੰਟਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਕੁਝ ਦੇਰ ਵਿੱਚ ਹੀ ਫੈਲ ਗਈ। ਜਿਸ ਕਾਰਨ ਪੱਖਾ, ਫਰਿੱਜ, ਸੋਫਾ, ਮੇਜ਼ ਕੁਰਸੀ ਅਤੇ ਬਿਜਲੀ ਮੀਟਰ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ।

ਫਾਇਰ ਵਿਭਾਗ ਦੇ ਅਧਿਕਾਰੀ ਅਵਨੀਸ਼ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.30 ਵਜੇ ਹੋਟਲ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਧੇ ਘੰਟੇ ‘ਚ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।

ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਨੁਕਸਾਨ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਰਤੀ ਮੂਲ ਦਾ ਅਮਰੀਕੀ FBI ਦੀ ਮੋਸਟ ਵਾਂਟੇਡ ਸੂਚੀ ’ਚ!,ਮੰਜੀਤ ਸਿੰਘ ਬੇਦੀ ’ਤੇ 6...

ਗਾਇਕ ਬਲਜੀਤ ਸਿੰਘ ਦੀ ਘਰ ਵਿੱਚੋਂ ਲਾਸ਼ ਮਿਲੀ

ਥਾਣਾ ਸੁਧਾਰ ਅਧੀਨ ਪੱਤੀ ਧਾਲੀਵਾਲ ਵਿੱਚ ਅੱਜ ਸਵੇਰੇ ਗਾਇਕ ਤੇ ਗੀਤਕਾਰ ਬਲਜੀਤ ਸਿੰਘ ਦੀ...

ਪੰਜਾਬੀ ਮੂਲ ਦਾ ਪੁਲੀਸ ਅਧਿਕਾਰੀ ਅਤੇ ਚੈਰਿਟੀ ਮੁਖੀ Kal Dosanjh ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

 ਵੈਨਕੂਵਰ ਪੁਲੀਸ ਨੇ ਪੰਜਾਬੀ ਮੂਲ ਦੇ ਆਪਣੇ ਹੀ ਇੱਕ ਪੁਲੀਸ ਅਧਿਕਾਰੀ ਅਤੇ ਨੌਜਵਾਨਾਂ ਦੀ...

ਪੁਣੇ ‘ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਹੋਇਆ ਸ਼ਹੀਦ, ਜੱਦੀ ਪਿੰਡ ਦਿਆਲਪੁਰਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਸਸਕਾਰ

ਭਾਰਤੀ ਫੌਜ ਦੇ ਜਵਾਨ ਜਗਤਾਰ ਸਿੰਘ (41) ਦੀ ਮਹਾਰਾਸ਼ਟਰ (ਪੁਣੇ) ਵਿੱਚ ਡਿਊਟੀ ਦੌਰਾਨ ਇੱਕ...

CM ਮਾਨ ਦੀ ਪਤਨੀ ਦਾ ਵੱਡਾ ਐਕਸ਼ਨ, ਖਹਿਰਾ ਤੇ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ; ਕਿਹਾ- 24 ਘੰਟਿਆਂ ‘ਚ ਮੰਗਣ ਮੁਆਫ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ...

ਪੰਜਾਬ 2007-17 ਦਾ ਜੰਗਲ ਰਾਜ ਨਹੀਂ ਭੁੱਲਿਆ, ਅਕਾਲੀਆਂ ਕੋਲ ਲੋਕਾਂ ਨੂੰ ਭਾਸ਼ਣ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ: ਬਲਤੇਜ ਪੰਨੂ

ਚੰਡੀਗੜ੍ਹ 3 ਸਤੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀਰਵਾਰ...

ਸੇਖੋਂ ਦੇ ‘ਆਪ’ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ; ਜ਼ੀਰਾ ਦੀਸਿਆਸਤ ਵਿੱਚ ਹੋ ਸਕਦਾ ਵੱਡਾ ਮੋੜ

ਸਰਹੱਦੀ ਜ਼ਿਲ੍ਹੇ ਦੇ ਜ਼ੀਰਾ ਉਪ-ਮੰਡਲ ਵਿੱਚ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਬਦਲ ਸਕਣ ਵਾਲੇ...

 ਵੋਟਰ ਸੂਚੀ ’ਚੋਂ ਰਾਘਵ ਚੱਢਾ ਦਾ ਨਾਮ ਗਾਇਬ, ਪੰਜਾਬ ਤੋਂ ਬਾਅਦ ਦਿੱਲੀ ’ਚ ਵੀ ਝਟਕਾ

   ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ...

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਲਈ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ ਰਵਾਨਾ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਸਮੂਹ ਬੱਸਾਂ...