ਅੰਮ੍ਰਿਤਸਰ ਦੇ ਬਟਾਲਾ ਰੋਡ ਮੁਸਤਫਾਬਾਦ ਬਿਜਲੀ ਘਰ ਵਿੱਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਬਿਜਲੀ ਘਰ ਤੇ ਅੰਦਰ ਟਰਾਂਸਫਾਰਮਰ ਗਦਾਮ ਦੇ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦੇ ਨਾਲ ਟ੍ਰਾਂਸਫਾਰਮਰ ਗਦਾਮ ਦੇ ਨਾਲ ਪਿਆ ਘਾਹ ਬੁਰੀ ਤਰੀਕੇ ਅੱਗ ਦੀ ਚਪੇਟ ਵਿੱਚ ਆ ਗਿਆ। ਜਿਸ ਤੋਂ ਬਾਅਦ ਬਿਜਲੀ ਘਰ ਦੇ ਅੰਦਰ ਮੌਜੂਦ ਕਰਮਚਾਰੀਆਂ ਵੱਲੋਂ ਮੌਕੇ ਤੇ ਫਾਇਰ ਟੈਂਡਰ ਨੂੰ ਫੋਨ ਕੀਤਾ ਗਿਆ ਅਤੇ ਫਾਈਰ ਟੈਂਡਰ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਵਿਭਾਗ ਦੇ ਕਰਮਚਾਰੀ ਜਈ ਨੇ ਦੱਸਿਆ ਕਿ 132 ਕੇਵੀ ਟਰਾਂਸਫਰ ਤੋਂ ਇਕਦਮ ਸ਼ੋਰਟ ਸਰਕਟ ਦੇ ਨਾਲ ਬਿਜਲੀ ਹੇਠਾਂ ਡਿੱਗੀ ਅਤੇ ਸੁੱਕੇ ਘਾਹ ਨੂੰ ਅੱਗ ਲੱਗ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਕਿਹਾ ਕਿ ਬਿਜਲੀ ਘਰ ਦੇ ਵਿੱਚ ਮੌਕੇ ਤੇ ਮੌਜੂਦ ਫਾਇਰ ਟੈਂਡਰ ਵੀ ਮੌਜੂਦ ਸੀ ਜਿਸ ਕਰਕੇ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਟਰਾਂਸਫਾਰਮਰ ਦੀ ਜਮੀਨ ਵੀ ਗਿੱਲੀ ਰੱਖੀ ਹੋਈ ਸੀ ਜਿਸ ਕਰਕੇ ਹਾਦਸਾ ਵਾਪਰਨ ਤੋਂ ਬਚਾਵ ਹੋ ਗਿਆ। ਉਹਨਾਂ ਕਿਹਾ ਕਿ ਮੌਕੇ ਤੇ ਫਾਇਰ ਟੈਂਡਰ ਸੱਦੇ ਗਏ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ
ਦੂਜੇ ਪਾਸੇ ਫਾਇਰ ਟੈਂਡਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਟਾਲਾ ਰੋਡ ਬਿਜਲੀ ਘਰ ਤੇ ਅੰਦਰ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਇਹ ਅੱਗ ਟਰਾਂਸਫਾਰਮਰ ਹਾਊਸ ਦੇ ਅੰਦਰ ਲੱਗੀ ਸੀ ਲੇਕਿਨ ਗਨੀਮਤ ਇਹ ਰਹੀ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਅਗਰ ਮੌਕੇ ਤੇ ਇਸ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਥੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਫਾਇਰ ਬਰਗੇਡ ਅਧਿਕਾਰੀ ਨੇ ਕਿਹਾ ਕਿ ਦੋ ਫਾਇਰ ਟੈਂਡਰਾਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾ ਦਿੱਤਾ ਗਿਆ ਹੈ।












