ਅੱਜ ਸ਼ਾਮ ਫਿਲੌਰ ਨੇੜੇ ਪਿੰਡ ਗੜ੍ਹਾ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਅਟਵਾਲ ਵਾਲ-ਵਾਲ ਬਚੇ। ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੇ ਏ.ਐਸ.ਆਈ ਵਿਜੇ ਕੁਮਾਰ ਮੋਕੇ ‘ਤੇ ਪਹੁੰਚੇ ਅਤੇ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਅਟਵਾਲ ਦੀ ਸਿਹਤ ਬਾਰੇ ਗੱਲ ਕੀਤੀ ਤਾਂ ਚਰਨਜੀਤ ਅਟਵਾਲ ਨੇ ਦੱਸਿਆ ਕਿ ਉਹ ਆਪਣੀ ਗੱਡੀ ਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਆਪਣੇ ਘਰ ਲੁਧਿਆਣਾ ਵੱਲ ਜਾ ਰਹੇ ਸਨ ਅਤੇ ਜਦੋਂ ਉਨ੍ਹਾਂ ਦੀ ਗੱਡੀ ਫਿਲੌਰ ਨੇੜੇ ਪਿੰਡ ਗੜ੍ਹਾ ਕੋਲ ਪੁੱਜੀ ਤਾਂ ਅਚਾਨਕ ਗਲਤ ਦਿਸ਼ਾ ਤੋਂ ਆ ਰਿਹਾ ਇੱਕ ਮੋਟਰ ਸਾਈਕਲ ਉਨ੍ਹਾਂ ਦੀ ਕਾਰ ਦੇ ਅੱਗੇ ਆ ਗਿਆ।
ਜਿਸ ਕਾਰਨ ਅੱਗੇ ਜਾ ਰਹੀ ਗੱਡੀ ਦੇ ਡਰਾਈਵਰ ਨੇ ਹੈਂਡਬ੍ਰੇਕ ਲਗਾ ਦਿੱਤੀ ਅਤੇ ਉਨ੍ਹਾਂ ਦੀ ਗੱਡੀ ਪਿੱਛੇ ਤੋਂ ਆ ਰਹੇ ਇੱਕ ਵਾਹਨ ਨਾਲ ਟਕਰਾ ਗਈ। ਜਿਸ ਵਿੱਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਖੁਸ਼ਕਿਸਮਤੀ ਨਾਲ ਗੱਡੀ ਵਿੱਚ ਸਵਾਰ ਲੋਕ ਵਾਲ-ਵਾਲ ਬਚ ਗਏ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ ਮੋਟਰਸਾਈਕਲ ਸਵਾਰ ਵੀ ਬਚ ਗਿਆ। ਉਨ੍ਹਾਂ ਅੱਗੇ ਕਿਹਾ ਕਿ ਉਹ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ।












