25 ਨਵੰਬਰ 2023 (ਬਲਜੀਤ ਮਰਵਾਹਾ) – ਬਿਮਾਰੀ ਤੋਂ ਤੰਗ ਜਗਰਾਓ ਦੇ ਰਾਏਕੋਟ ਰੋਡ ਤੇ ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਮਿਰਤਕ ਦੀ ਪਛਾਣ ਪੂਰਨ ਸਿੰਘ ਵਜੋਂ ਹੋਈ ਹੈ।
ਮਾਮਲੇ ਦੀ ਜਾਂਚ ਕਰ ਰਹੇ ਐਸ. ਆਈ ਰਾਜਧੀਮ ਨੇ ਦਸਿਆ ਕਿ ਪੂਰਨ ਸਿੰਘ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਬੰਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।











