ਮਾਨਸਾ, 22 ਨਵੰਬਰ 2022 : ਮਾਨਸਾ ਦੇ ਪਿੰਡ ਰੜ ਵਿਖੇ 11 ਸਾਲਾਂ ਬੱਚੀ ਪੇਟੀ ‘ਚ ਲਕੁਕ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਬੱਚੀ ਆਪਣੀ ਮਾਂ ਦੇ ਤਸੱਦਦ ਤੋਂ ਡਰ ਗਈ ਸੀ ਜਿਸ ਕਰਨ ਉਹ ਪੇਟੀ ‘ਚ ਲੁਕ ਗਈ ਸੀ। ਪੇਟੀ ‘ਚ ਬੰਦ ਹੋ ਜਾਣ ਕਾਰਨ ਬੱਚੀ ਉਸ ਦੀ ਮਾਂ ਨੂੰ ਮਿਲ ਨਹੀਂ ਰਹੀ ਸੀ, ਜਿਸ ਤੋਂ ਬਾਅਦ ਮਾਂ ਨੇ ਬੱਚੀ ਦੇ ਲਾਪਤਾ ਹੋਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਗੁਰਦੁਆਰਾ ਸਾਹਿਬ ‘ਚੋਂ ਅਨਾਉਸਮੈਂਟ ਵੀ ਕਰਵਾਈ। ਪਰ ਬੱਚੀ ਨਹੀਂ ਮਿਲ ਰਹੀ ਸੀ।
ਪਰ ਦੋ ਦਿਨ ਬਾਅਦ ਪੁਲਿਸ ਪਾਰਟੀ ਤੇ ਵਿਧਾਇਕ ਦੀ ਮੌਜੂਦਗੀ ਵਿੱਚ ਜਦੋਂ ਚੁਬਾਰੇ ਵਿੱਚ ਪਈ ਪੇਟੀ ਦੇਖੀ ਤਾਂ ਉਸ ਵਿੱਚ ਬੇਸੁਧ ਹੋਈ ਬੱਚੀ ਮਿਲ ਗਈ ਤਾਂ ਬੱਚੀ ਨੂੰ ਤਰੁੰਤ ਮੈਡੀਕਲ ਸਹਾਇਤਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕੇ ਬੱਚੀ ਦੀ ਸਿਹਤ ਬਿਲਕੁਲ ਠੀਕ-ਠਾਕ ਹੈ।
ਇਸ ਸਬੰਧੀ ਵਿਧਾਇਕ ਡਾ. ਵਿਜੈ ਸਿੰਗਲਾ ਤੇ ਡੀ.ਐਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਤੇ ਵਿਧਾਇਕ ਨੇ ਪਿੰਡ ਵਿੱਚ ਜਾ ਕੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਕੁਝ ਪੱਲੇ ਨਹੀ ਪਿਆ ਪਰ ਗੁਆਂਢੀਆ ਨੇ ਪੁਲਿਸ ਪਾਰਟੀ ਨੂੰ ਦੱਸਿਆ ਕਿ ਬੱਚੀ ਦੀ ਮਾਂ ਉਸ ‘ਤੇ ਬਹੁਤ ਤਸੱਦਦ ਕਰਦੀ ਹੈ ਕਿ ਤਾਂ ਪੁਲਿਸ ਨੇ ਪੁੱਛਗਿਛ ਕੀਤੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਮਾਂ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ ਕਿ ਬੱਚੀ ਨੂੰ ਉਸਨੇ ਪੇਟੀ ਵਿੱਚ ਬੰਦ ਕੀਤਾ ਸੀ ਜਾਂ ਫਿਰ ਬੱਚੀ ਡਰ ਦੇ ਕਾਰਨ ਖੁਦ ਬੰਦ ਹੋਈ ਸੀ।