ਜਿਲ੍ਹਾ ਟੀ.ਬੀ ਕਲੀਨਿਕ ਫਰੀਦਕੋਟ ਵਿਚ ਕੰਮ ਕਰਦੇ ਹਰਮਨਦੀਪ ਅਰੋੜਾ ਨੂੰ ਡਾਕਟਰ ਮਨਦੀਪ ਕੌਰ ਖੰਗੂੜਾ, ਸਹਾਇਕ ਸਿਵਲ ਸਰਜਨ ਕਮ ਜਿਲ੍ਹਾ ਟੀ ਬੀ ਅਫ਼ਸਰ ਵੱਲੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਸੀ। ਜਿਸ ਦੇ ਚਲਦੇ ਮੁਲਾਜਮਾਂ ਵਲੋ ਅੱਜ ਇਕ ਪੱਕਾ ਰੋਸ ਧਰਨਾ ਸਿਵਲ ਹਸਪਤਾਲ ਵਿਖੇ ਲਗਾ ਦਿੱਤਾ ਹੈ। ਜਿਸ ਵਿਚ ਪੂਰੇ ਫਰੀਦਕੋਟ ਦੇ ਸਿਵਲ ਹਸਪਤਾਲਾਂ ਦੇ ਮੁਲਾਜ਼ਮਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਕਤ ਡਾਕਟਰ ਦੇ ਕੰਮ ਕਰਨ ਵਾਲੇ ਬਲੌਕ ਨੂੰ ਤਾਲਾ ਮਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਡਾ.ਮਨਦੀਪ ਕੌਰ ਖੰਗੂੜਾ ਤੋਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਕਲੈਰੀਕਲ ਕਾਮੇ, ਫੀਲਡ ਵਿੱਚ ਕੰਮ ਕਰਦੇ ਪੈਰਾ ਮੈਡੀਕਲ ਕਾਮੇ, ਮੈਲਟੀਪਰਪਜ਼ ਕਾਮੇ, ਐਨ.ਐਚ.ਐਮ ਕਾਮੇ ਬੜੇ ਲੰਮੇ ਸਮੇਂ ਤੋਂ ਉਸ ਦੇ ਮਾੜੇ ਵਤੀਰੇ ਕਾਰਨ ਅਤੇ ਧਮਕੀਆਂ ਭਰੇ ਲਹਿਜ਼ੇ ਤੋਂ ਪਰੇਸ਼ਾਨ ਚੱਲੇ ਆ ਰਹੇ ਹਨ। ਇਹ ਸਾਰਾ ਮਾਮਲਾ ਪਹਿਲਾਂ ਵੀ ਕਈ ਵਾਰ ਸਿਹਤ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਅਫ਼ਸਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਹੋਈ।
ਜਿਸਦੇ ਰੋਸ ਵਜੋਂ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸਹਾਇਕ ਸਿਵਲ ਸਰਜਨ ਡਾ. ਮਨਦੀਪ ਕੌਰ ਖੰਗੂੜਾ ਦੇ ਖ਼ਿਲਾਫ਼ ਪਰਜਾ ਦਰਜ ਕਰਨ ਅਤੇ ਜਿਲ੍ਹੇ ਤੋਂ ਬਾਹਰ ਬਦਲੀ ਕਰਨ ਲਈ ਪਿਛਲੇ ਦਿਨ੍ਹੀਂ ਇਕ ਮੰਗ ਪੱਤਰ ਸਿਹਤ ਮੰਤਰੀ ਪੰਜਾਬ ਦੇ ਨਾਮ ਡਾ.ਅਨਿਲ ਗੋਇਲ ਸਿਵਲ ਸਰਜਨ, ਫਰੀਦਕੋਟ ਜੀ ਨੂੰ ਸੌਂਪਿਆਂ ਗਿਆ ਸੀ ਅਤੇ ਉਹਨਾਂ ਦੁਆਰਾ ਵਿਸ਼ਵਾਸ਼ ਦਵਾਇਆ ਗਿਆ ਸੀ ਕਿ ਦਿਨ ਮੰਗਲਵਾਰ ਤੱਕ ਇਸ ਅਧਿਕਾਰੀ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਕਰ ਦਿੱਤੀ ਜਾਵੇਗੀ।
ਪਰ ਉਕਤ ਡਾਕਟਰ ਦੀ ਬਦਲੀ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਕਾਨੂੰਨੀ ਕਾਰਵਾਈ ਹੋਣ ਤੇ ਨਰਾਜ਼ਗੀ ਪ੍ਰਗਟ ਕਰਦਿਆਂ ਰੋਸ ਵਜੋਂ ਜ਼ਿਲ੍ਹਾ ਸਿਹਤ ਵਿਭਾਗ ਵਿੱਚ ਕੰਮ ਕਰਦੇ ਸਮੂਹ ਅਧਿਕਾਰੀਆਂ, ਪੈਰਾ-ਮੈਡੀਕਲ ਕਰਮਚਾਰੀਆਂ, ਦਫ਼ਤਰੀ ਕਰਮਚਾਰੀਆਂ, ਮਲਟੀਪਰਪਜ਼ ਕਾਮਿਆਂ, ਐਨ.ਐਚ.ਐਮ ਕਰਮਚਾਰੀਆਂ ਅਤੇ ਟੀ.ਬੀ ਵਰਕਰਾਂ ਦੁਆਰਾ ਅੱਜ ਸਾਰੇ ਜ਼ਿਲ੍ਹੇ ਦੀਆਂ ਸਿਰਫ਼ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸਿਹਤ ਸੇਵਾਵਾਂ ਬੰਦ ਕਰਕੇ ਜ਼ਿਲ੍ਹੇ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਦਫ਼ਤਰ ਸਿਵਲ ਸਰਜਨ ਫਰੀਦਕੋਟ ਵਿਖੇ ਇੱਕ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਸਿਹਤ ਮੰਤਰੀ, ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਤੋਂ ਮੰਗ ਕੀਤੀ ਗਈ ਡਾ.ਮਨਦੀਪ ਕੌਰ ਖੰਗੂੜਾ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਕੀਤੀ ਜਾਵੇ ਤਾਂ ਜੋ ਸਿਹਤ ਸਹੂਲਤਾਂ ਚਾਲੂ ਕੀਤੀਆਂ ਜਾ ਸਕਣ।
ਇਸ ਮੌਕੇ ਰੋਸ ਧਰਨਾਕਾਰੀਆ ਦੇ ਆਗੂ ਜਸਮੇਲ ਸਿੰਘ ਨੇ ਦੱਸਿਆ ਕਿ ਡਾਕਟਰ ਮਨਦੀਪ ਕੌਰ ਖੰਗੂੜਾ ਜੌ ਕੀ ਸਿਵਲ ਹਸਪਤਾਲ ਵਿਚ ਹੁਣ ਬਤੌਰ ਸਹਾਇਕ ਸਿਵਲ ਸਰਜਨ ਅਤੇ ਪਹਿਲਾ ਡਾਕਟਰ ਇੰਚਾਰਜ ਟੀਬੀ ਡੀਪਾਰਟਮੈਂਟ ਵਿਚ ਪਿੱਛਲੇ ਲੰਬੇ ਅਰਸੇ ਤੋ ਕੰਮ ਕਰ ਰਹੀ ਹੈ। ਪਿੱਛਲੇ ਦਿਨੀਂ ਉਕਤ ਡਾਕਟਰ ਦੇ ਮਾੜੇ ਵਤੀਰੇ ਤੋਂ ਚਲਦੇ ਇਕ ਮੁਲਾਜ਼ਮ ਵਲੋਂ ਖੁਦਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਚਲਦੇ ਓਹਨਾ ਵਲੋ ਡਾਕਟਰ ਮਨਦੀਪ ਕੌਰ ਖੰਗੂੜਾ ਦੇ ਖਿਲਫ ਰੌਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਹੈ ਅਗਰ ਓਹਨਾ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਓਹਨਾ ਵਲੋ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਹੋਵੇਗਾ
ਇਸ ਮੌਕੇ ਡਾਕਟਰ ਮਨਦੀਪ ਕੌਰ ਖੰਗੂੜਾ ਦੇ ਵਿਭਾਗ ਵਿਚ ਕੰਮ ਕਰਦੀ ਇੱਕ ਮਹਿਲਾ ਮੁਲਾਜ਼ਮ ਨੇ ਕਿਹਾ ਕਿ ਉਕਤ ਡਾਕਟਰ ਓਹਨਾ ਨਾਲ ਬਹੁਤ ਬੂਰਾ ਸਲੂਕ ਕਰਦੀ ਹੈ ਅਤੇ ਓਹਨਾ ਨੂੰ ਹਰ ਵੇਲੇ ਗਲਤ ਬੋਲਦੀ ਰਹਿੰਦੀ ਸੀ ਹੁਣ ਤਾਂ ਉਕਤ ਡਾਕਟਰ ਮਨਦੀਪ ਕੌਰ ਖੰਗੂੜਾ ਵਲੋ ਓਹਨਾ ਦੇ ਚਰਿੱਤਰ ਨੂੰ ਲੈ ਕੇ ਬੋਲਣਾ ਸ਼ੁਰੂ ਦਿੱਤਾ ਸੀ ਜਿਸ ਤੋਂ ਓਹ ਪ੍ਰੇਸ਼ਾਨ ਚਲਦੇ ਆ ਰਹੇ ਸਨ ਓਹ ਹੁਣ ਜਿਨਾ ਟਾਈਮ ਡਾਕਟਰ ਮਨਦੀਪ ਕੌਰ ਖੰਗੂੜਾ ਖਿਲਾਫ ਕਾਰਵਾਈ ਨਹੀਂ ਹੁੰਦੀ ਅਪਣਾ ਰੋਸ ਜਾਰੀ ਰੱਖਣਗੇ












