ਚੰਡੀਗੜ੍ਹ, 31 ਦਸੰਬਰ: (ਬਲਜੀਤ ਮਰਵਾਹਾ) – ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਸਾਲ 2024 ਦੇ ਖੁਸ਼ੀ ਦੇ ਮੌਕੇ ‘ਤੇ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈ ਦਿੱਤੀ ਹੈ ।
ਨਵਾਂ ਸਾਲ ਸਾਡੇ ਲਈ ਆਪਣੇ ਵਿਚਾਰਾਂ ਨੂੰ ਨਵਾਂ ਨਰੋਆ ਬਣਾਉਣ ਅਤੇ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੇ ਆਪਣੇ ਸੰਕਲਪ ਨੂੰ ਨਵਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਇਹ ਨਵੀਆਂ ਉਮੀਦਾਂ, ਕੋਸ਼ਿਸ਼ਾਂ ਅਤੇ ਇੱਛਾਵਾਂ ਲੈ ਕੇ ਆਉਂਦਾ ਹੈ। ਆਓ ਅਸੀਂ ਨਵੇਂ ਸਾਲ ਨੂੰ ਪਿਛਲੇ ਸਾਲ ਨਾਲੋਂ ਬਿਹਤਰ ਅਤੇ ਵਧੀਆ ਬਣਾਉਣ ਲਈ ਯਤਨ ਕਰੀਏ।
ਇਸ ਖੁਸ਼ੀ ਦੇ ਮੌਕੇ ‘ਤੇ, “ਆਓ ਅਸੀਂ ਇੱਕ ਮਜ਼ਬੂਤ, ਸ਼ਾਂਤੀਪੂਰਨ ਅਤੇ ਸੰਯੁਕਤ ਵਿਕਸਿਤ ਭਾਰਤ@2047 ਬਣਾਉਣ ਦਾ ਸੰਕਲਪ ਕਰੀਏ”। ਮੈਂ ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਵੱਡੀਆਂ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।












